ਫੇਸਬੁੱਕ ਨੇ ਬਦਲੀ ਜ਼ਿੰਦਗੀ, ਸੈਲਰੀ 1.45 ਕਰੋੜ

Android

Prime VIP
Staff member
ਨਵੀਂ ਦਿੱਲੀ— ਫੇਸਬੁੱਕ ਨੇ ਇਲਾਹਾਬਾਦ ਦੇ ਇੱਕ ਵਿਦਿਆਰਥੀ ਦੀ ਜ਼ਿੰਦਗੀ ਬਦਲ ਦਿੱਤੀ ਹੈ। ਫੇਸਬੁੱਕ ਨੇ ਮੋਤੀ ਲਾਲ ਨਹਿਰੂ ਨੈਸ਼ਨਲ ਇੰਸਚੀਟਿਊਟ ਆਫ ਟੈਕਨਾਲੌਜੀ ਦੇ ਬੀ ਟੈੱਕ ਦੇ ਇੱਕ ਵਿਦਿਆਰਥੀ ਨੂੰ 1.45 ਕਰੋੜ ਰੁਪਏ ਦਾ ਪੈਕੇਜ ਆਫਰ ਕੀਤਾ ਹੈ। ਫੇਸਬੁੱਕ ਦਾ ਭਾਰਤ ਦੇ ਟੈਕਨੀਕਲ ਇੰਸਚੀਟਿਊਟ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਪੈਕੇਜ 'ਚੋਂ ਇੱਕ ਹੈ। ਇੰਸਚੀਟਿਊਟ ਨੇ ਸੁਰੱਖਿਆ ਕਾਰਨਾਂ ਕਰਕੇ ਵਿਦਿਆਰਥੀ ਦਾ ਨਾਂ ਨਹੀਂ ਦੱਸਿਆ ਹੈ।
ਸੋਸ਼ਲ ਸਾਈਟ ਫੇਸਬੁੱਕ ਨੇ ਪਿਛਲੇ ਸਾਲ ਅਕਤੂਬਰ 'ਚ ਇਲਾਹਾਬਾਦ ਦੇ ਐੱਮਐੱਨਐੱਨਆਈਟੀ 'ਚ ਇੰਟਰਵਿਊ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇੰਸਚੀਟਿਊਟ ਦਾ ਕਹਿਣਾ ਹੈ ਕਿ ਫੇਸਬੁੱਕ 'ਚ ਨੌਕਰੀ ਦਾ ਆਫਰ ਪਾਉਣ ਵਾਲਾ ਵਿਦਿਆਰਥੀ ਕੋਰਸ ਪੂਰਾ ਕਰਨ ਤੋਂ ਬਾਅਦ ਕੈਲੀਫੋਰਨੀਆਂ 'ਚ ਕੰਪਨੀ ਜੁਆਇਨ ਕਰੇਗਾ।
 
Top