ਸ਼ਹੀਦ ਸਰਦਾਰ ਭਗਤ ਸਿੰਘ

ਖਟਕੜ ਕਲਾਂ ਰਾਜਨੀਤੀ ਦਾ ਅਖਾੜਾ। ਸਾਲ ਵਿਚ ਸਿਰਫ ਦੋ ਦਿਨ ਹੀ ਹੁੰਦੇ ਨੇ ਜਦੋ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ । ਉਸ ਤੋ ਬਾਅਦ ਦਾ ਜੋ ਹਾਲ ਹੈ, ਓਹ ਇਹਨਾ ਤਸਵੀਰਾਂ ਤੋ ਸਾਫ਼ ਹੋ ਜਾਂਦਾ ਹੈ । ਗੱਲ ਕੁਝ ਕੁ ਦਿਨਾਂ ਦੀ ਹੈ । ਲਖਨਊ ਤੋਂ ਕੋਈ ਰਿਸ਼ਤੇਦਾਰ ਆਏ ਤਾਂ ਮੇਰਾ ਮਨ ਕੀਤਾ ਓੁਹਨਾਂ ਨੂੰ ਇਤਿਹਾਸ ਦੇ ਕੁਝ ਖੂਬਸੂਰਤ ਦ੍ਰਿਸ਼ ਦਿਖਾਵਾ । ਸ਼ਾਮ ਦਾ ਵੇਲਾ ਸੀ । ਸਰਦਾਰ ਭਗਤ ਸਿੰਘ ਦੇ ਘਰ ਨੂੰ ਜੋ ਰਾਹ ਜਾਂਦਾ ਉਸ ਦੀਆ ਸਾਰੀਆਂ ਬੱਤੀਂਆ ਬੰਦ ਸਨ ਜਾਂ ਖਰਾਬ ਪਤਾ ਨਹੀ, ਬਹੁਤ ਹਨੇਰਾ ਸੀ । ਪਾਰਕ ਵਿਚ ਇਸ ਤਰ੍ਹਾਂ ਘਾਹ ਉੱਗ ਚੁੱਕਾ ਸੀ ਜਿਵੇ ਕਿਸੇ ਨੇ ਬਹੁਤ ਮਹੀਨਿਆਂ ਤੋ ਇਸ ਪਾਰਕ ਦੀ ਸਫਾਈ ਤੱਕ ਨਾ ਕੀਤੀ ਹੋਵੇ । ਮੈਂ ਆਪਣੇ ਆਪ ਨੂੰ ਸੋ ਸਵਾਲ ਕਰਦੇ ਹੋਏ ਮੁੜ ਆਏ
ਅਤੇ ਇਹ ਸਮਝ ਗਏ ਕਿ ਅਸਲ ਵਿਚ ਉਸ ਮਹਾਂਨ ਸ਼ਹੀਦ ਦੀ ਸੋਚ ਤੇ ਕੋਣ ਪਹਿਰਾ ਦੇ ਰਿਹਾ ਹੈ ਮੇਰਾ ਮਨ
..............................................................................................................................
ਡੋਲ ਕੇ ਤੂੰ ਖੂਨ ਜਿਸ ਪੌਦੇ ਨੂੰ ਰੁੱਖ ਸੀ ਤੂੰ ਕਰ ਗਿਆ
ਕੁਝ ਸਮੇ ਪਿਛੋ ਓਹ ਗਿਰਜਾਂ ਨਾਲ ਸੀ ਭਰ ਗਿਆ
 

Attachments

  • Image1486.jpg
    Image1486.jpg
    197.5 KB · Views: 271
  • 299066_283325425017441_100000199561968_1466240_2587908_n.jpg
    299066_283325425017441_100000199561968_1466240_2587908_n.jpg
    76.3 KB · Views: 259
  • 303699_283327301683920_100000199561968_1466245_6756722_n.jpg
    303699_283327301683920_100000199561968_1466245_6756722_n.jpg
    58.1 KB · Views: 219
Last edited by a moderator:
Top