ਸੱਤਾ ਨਹੀਂ ਛੱਡੇਗਾ ਗੱਦਾਫੀ : ਕਿਹਾ ਲੀਬੀਆ ਸਰਕਾਰ &#2

ਤ੍ਰਿਪੋਲੀ, 5 ਅਪ੍ਰੈਲ (ਭਾਸ਼ਾ)¸ ਗਠਜੋੜ ਫੌਜ ਦੇ ਹਵਾਈ ਹਮਲਿਆਂ ਅਤੇ ਬਾਗੀਆਂ ਦੀਆਂ ਵਧਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਲੀਬੀਆ ਦੀ ਸਰਕਾਰ ਸਿਆਸੀ ਸੁਧਾਰ ਕਰਨ ਲਈ ਬੇਸ਼ੱਕ ਤਿਆਰ ਹੋ ਗਈ ਹੈ ਪਰ ਗੱਦਾਫੀ ਨੂੰ ਸੱਤਾ ਤੋਂ ਹਟਾਉਣ ਦੀ ਕਿਸੇ ਵੀ ਮੰਗ ਨੂੰ ਉਸ ਨੇ ਇਕ ਸਿਰਿਓਂ ਰੱਦ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਗੱਦਾਫੀ ਦੇਸ਼ ਨੂੰ ਇਕਮੁਠ ਕਰਨ ਵਾਲੇ ਨੇਤਾ ਹਨ ਅਤੇ ਸੋਮਾਲੀਆ ਤੇ ਇਰਾਕ ‘ਚ ਪੈਦਾ ਹੋਏ ਸੱਤਾ ਦੇ ਫੈਲਾਅ ਵਰਗੀ ਸਥਿਤੀ ਨੂੰ ਟਾਲਣ ਲਈ ਉਨ੍ਹਾਂ ਦਾ ਸੱਤਾ ‘ਚ ਟਿਕਿਆ ਰਹਿਣਾ ਬਹੁਤ ਜ਼ਰੂਰੀ ਹੈ। ਗੱਦਾਫੀ ਦੇ ਇਕ ਬੁਲਾਰੇ ਨੇ ਕਿਹਾ ਕਿ ਗੱਦਾਫੀ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਨੂੰ ਛੱਡ ਕੇ ਬਾਕੀ ਹਰ ਗੱਲ ‘ਤੇ ਸਮਝੌਤਾ ਕੀਤਾ ਜਾ ਸਕਦਾ ਹੈ।
 
Top