ਸਫਾਈ ਦਿੰਦੀ ਫਿਰ ਰਹੀ ਹੈ ਅਨੁਸ਼ਕਾ

ਨਵੀਂ ਦਿੱਲੀ, 6 ਅਪ੍ਰੈਲ (ਭਾਸ਼ਾ)¸ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਯਸ਼ਰਾਜ ਬੈਨਰ ਹੇਠ ਬਣ ਰਹੀ ਆਪਣੀ ਅਗਲੀ ਫਿਲਮ ‘ਲੇਡਿਜ਼ ਵਰਸੇਜ਼ ਰਿਕੀ ਬਹਿਲ’ ਦੇ ਬਚਾਅ ‘ਚ ਉਤਰਦੇ ਹੋਏ ਕਿਹਾ ਹੈ ਕਿ ਇਹ ਹਾਲੀਵੁੱਡ ਦੀ ਕਾਮੇਡੀ ਫਿਲਮ ‘ਜਾਨ ਟਕਰ ਮਸਟ ਡਾਈ’ ਦੀ ਨਕਲ ਨਹੀਂ ਹੈ। ’ਬੈਂਡ ਬਾਜਾ ਬਾਰਾਤ’ ‘ਚ ਰਣਵੀਰ ਸਿੰਘ ਤੇ ਅਨੁਸ਼ਕਾ ਦੀ ਜੋੜੀ ਨੂੰ ਇਕ ਵਾਰ ਫਿਰ ਤੋਂ ਇਸ ਫਿਲਮ ‘ਚ ਦੋਹਰਾਇਆ ਜਾ ਰਿਹਾ ਹੈ। ਅਨੁਸ਼ਕਾ ਦੇ ਬੁਆਏ ਫਰੈਂਡ ਰਣਵੀਰ ਨੇ ਵੀ ਹਾਲੀਵੁੱਡ ਦੀ ਫਿਲਮ ਦੀ ਨਕਲ ਨਾਲ ਜੁੜੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਅਨੁਸ਼ਕਾ ਨੇ ਕਿਹਾ ਕਿ ਲੋਕ ਅਫਵਾਹਾਂ ਉਡਾਉਣ ‘ਚ ਲੱਗੇ ਹਨ ਪਰ ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ।
 
Top