ਲਾਵਾ ਨੇ ਪੇਸ਼ ਕੀਤਾ ਆਈਰਿਸ ਪ੍ਰੋ-30 ਸਮਾਰਟਫੋਨ

[JUGRAJ SINGH]

Prime VIP
Staff member

ਨਵੀਂ ਦਿੱਲੀ—ਮੋਬਾਇਲ ਕੰਪਨੀ ਲਾਵਾ ਨੇ ਮਹੀਨਿਆਂ ਦੀ ਉਡੀਕ ਤੋਂ ਬਾਅਦ ਆਪਣੇ ਆਈਰਿਸ ਪ੍ਰੋ ਸੀਰੀਜ਼ ਦੇ ਪਹਿਲੇ ਫੋਨ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਲਾਵਾ ਆਈਰਿਸ ਪ੍ਰੋ-30 ਇਸ ਸੀਰੀਜ਼ ਦਾ ਪਹਿਲਾ ਫੋਨ ਹੈ ਅਤੇ ਜਲਦੀ ਹੀ ਇਸ ਸੀਰੀਜ਼ 'ਚ ਹੋਰ ਫੋਨ ਲਾਂਚ ਹੋਣਗੇ।

ਕੰਪਨੀ ਨੇ ਆਈਰਿਸ ਪ੍ਰੋ-30 'ਚ ਫੋਨ ਦੇ ਲੁਕ ਅਤੇ ਡਿਜ਼ਾਈਨ 'ਤੇ ਖਾਸ ਧਿਆਨ ਦਿੱਤਾ ਹੈ, ਹਾਲਾਂਕਿ ਫੋਨ ਦੇ ਫੀਚਰਸ ਵੀ ਕਿਸੇ ਮਾਮਲੇ 'ਚ ਘੱਟ ਨਹੀਂ ਹਨ। ਇਹ ਇਕ ਡਿਊਲ ਸਿਮ ਫੋਨ ਹੈ ਅਤੇ ਇਸ 'ਚ ਇਕ ਮਾਈਕ੍ਰੋ ਸਿਮ ਅਤੇ ਇਕ ਰੈਗੂਲਰ ਸਿਮ ਦਾ ਸਲਾਟ ਹੈ। ਐਂਡ੍ਰਾਇਡ ਜੈਲੀ ਬੀਨ 4.2 ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਇਸ ਫੋਨ 'ਚ 4.7 ਇੰਚ ਦੀ ਆਈ. ਪੀ. ਐੱਸ. ਡਿਸਪਲੇ ਲੱਗੀ ਹੈ, ਜੋ ਵਨ ਗਲਾਸ ਸਾਲਿਊਸ਼ਨ ਤਕਨਾਲੋਜੀ 'ਤੇ ਆਧਾਰਿਤ ਹੈ। ਫੋਨ ਦਾ ਸਕਰੀਨ ਰਿਜੋਲਿਊਸ਼ਨ 1280 ਗੁਣਾ 720 ਪਿਕਸਲ ਹੈ ਅਤੇ ਸਕਰੀਨ ਦੀ ਵਧੇਰੇ ਸੁਰੱਖਿਆ ਲਈ ਇਸ ਦੇ ਸਕਰੀਨ 'ਤੇ ਗੋਰਿੱਲਾ ਗਲਾਸ ਲੇਅਰ ਲਗਾਈ ਗਈ ਹੈ।
ਆਈਰਿਸ ਪ੍ਰੋ-30 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 3 ਐੱਮ. ਪੀ. ਦਾ ਫਰੰਟ ਕੈਮਰਾ ਲੱਗਿਆ ਹੈ। ਇਸ ਲੜੀ 'ਚ ਹੋਰ ਮੋਬਾਇਲਾਂ ਦੀ ਤਰ੍ਹਾਂ ਇਸ 'ਚ ਡਿਊਲ ਐੱਲ. ਈ. ਡੀ. ਫਲੈਸ਼ ਲਾਈਟ ਲੱਗੀ ਹੋਈ ਹੈ। ਫੋਨ ਨੂੰ ਉਲਟਾ ਕਰਕੇ ਰੱਖਣ ਨਾਲ ਇਹ ਆਪਣੇ ਆਪ ਮਿਊਟ ਹੋ ਜਾਵੇਗਾ। ਇਸ ਤੋਂ ਇਲਾਵਾ ਜਦੋਂ ਫੋਨ ਨੂੰ ਚੁੱਕ ਉੱਪਰ ਚੁੱਕਿਆ ਜਾਵੇਗਾ ਤਿ ਡਾਇਲ ਸਕਰੀਨ ਆ ਜਾਵੇਗੀ। ਪ੍ਰੋ-30 ਦੀ ਕੀਮਤ 15,999 ਰੁਪਏ ਰੱਖੀ ਗਈ ਹੈ ਅਤੇ ਇਹ ਜਨਵਰੀ ਦੇ ਤੀਜੇ ਹਫਤੇ ਤੋਂ ਬਾਜ਼ਾਰ 'ਚ ਮੁਹੱਈਆ ਰਹੇਗਾ।
 
Top