ਰੀਅਲ ਮੈਡ੍ਰਿਡ ਅਤੇ ਸਾਲਕੇ ਜਿੱਤੇ

ਮੈਡ੍ਰਿਡ, 6 ਅਪ੍ਰੈਲ (ਅਨਸ)-ਸਪੇਨ ਦੇ ਵੱਕਾਰੀ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਅਤੇ ਐੱਫ. ਸੀ. ਸਾਲਕੇ ਨੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਦੇ ਪਹਿਲੇ ਲੀਗ ਮੁਕਾਬਲੇ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਇਥੇ ਖੇਡੇ ਗਏ ਇਸ ਮੁਕਾਬਲੇ ‘ਚ ਰੀਅਲ ਮੈਡ੍ਰਿਡ ਨੇ ਟਾਂਟਨਹੈਮ ਹਾਟਸਪਰ ਨੂੰ 4-0 ਨਾਲ ਹਰਾਇਆ। ਮੈਡ੍ਰਿਡ ਵਲੋਂ ਸਟ੍ਰਾਈਕਰ ਅਮੈਨੂਅਲ ਐਡੇਬਾਯੋਰ ਨੇ ਮੈਚ ਦੇ ਚੌਥੇ ਅਤੇ 57ਵੇਂ ਮਿੰਟ ‘ਚ ਦੋ ਗੋਲ ਕੀਤੇ, ਜਦਕਿ ਐਂਜਲ ਡੀ ਮਾਰੀਆ ਨੇ 72ਵੇਂ ਮਿੰਟ ‘ਚ ਤੇ ਸਟਾਰ ਫਾਰਵਰਡ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ 87ਵੇਂ ਮਿੰਟ ‘ਚ ਗੋਲ ਕੀਤੇ। ਹਾਟਸਪਰ ਵਲੋਂ ਕੋਈ ਵੀ ਖਿਡਾਰੀ ਗੋਲ ਨਹੀਂ ਕਰ ਸਕਿਆ। ਇਕ ਹੋਰ ਮੁਕਾਬਲੇ ‘ਚ ਜਰਮਨੀ ਦੇ ਐੱਫ. ਸੀ. ਸਾਲਕੇ ਨੇ ਇੰਟਰ ਮਿਲਾਨ ਨੂੰ 5-2 ਨਾਲ ਹਰਾਇਆ। ਸਾਲਕੇ ਵਲੋਂ ਡਿਫੈਂਡਰ ਜੋਇਲ ਮਾਟਿਪ ਨੇ 17ਵੇਂ ਮਿੰਟ ‘ਚ ਗੋਲ ਕੀਤਾ, ਜਦਕਿ ਐਡੂ ਨੇ ਮੈਚ ਦੇ 40ਵੇਂ ਅਤੇ 75ਵੇਂ, ਰਾਲ ਬੋਂਜਾਲੇਜ ਨੇ 53ਵੇਂ ਅਤੇ ਆਂਦਰੀਆ ਰਾਨੋਚੀਆ ਨੇ 57ਵੇਂ ਮਿੰਟ ‘ਚ ਗੋਲ ਕੀਤੇ। ਇੰਟਰ ਮਿਲਾਨ ਵਲੋਂ ਮਿਡ ਫੀਲਡਰ ਡੇਜਾਨ ਸਟਾਨਕੋਵਿਕ ਨੇ ਮੈਚ ਦੇ ਪਹਿਲੇ ਮਿੰਟ ‘ਚ ਗੋਲ ਕੀਤਾ, ਜਦਕਿ ਡਿਆਗੋ ਮਿਲੀਟੋ ਨੇ 34ਵੇਂ ਮਿੰਟ ‘ਚ ਗੋਲ ਕੀਤਾ।
 
Top