Punjab News ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਆਪਣੀ ਗੱਲ ਕਹਿਣ ਦ&#262

JUGGY D

BACK TO BASIC
ਚੰਡੀਗੜ, 15 ਅਪ੍ਰੈਲ: (ਜਗਦੇਵ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਸਥਿਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਰੈਲੀ ਦੇ ਦੌਰਾਨ ਰੋਸ ਪ੍ਰਗਟ ਕਰ ਰਹੇ ਸਿੱਖਿਅਤ ਅਤੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਖਿਲਾਫ ਤਾਕਤ ਅਪਣਾਉਂਦਿਆਂ ਬੇਰਹਿਮੀ ਨਾਲ ਕੀਤੇ ਗਏ ਬੇਤਹਾਸ਼ਾ ਅੱਤਿਆਚਾਰ ਦੀ ਸ਼ੁੱਕਰਵਾਰ ਨੂੰ ਸਖ਼ਤ ਨਿੰਦਾ ਕੀਤੀ ਹੈ। ਉਨਾਂ ਨੇ ਸੱਤਾਧਾਰੀ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਲੋਕਾਂ ਦੀ ਜ਼ੁਬਾਨ ਨਹੀਂ ਬੰਦ ਕਰ ਸਕਦੇ, ਜਿਹੜੇ ਆਪਣੀ ਗੱਲ ਨੂੰ ਸ਼ਾਂਤੀਪੂਰਵਕ ਰੱਖਣਾ ਚਾਹੁੰਦੇ ਹਨ।
ਸ਼ੁੱਕਰਵਾਰ ਨੂੰ ਇੱਥੇ ਜਾਰੀ ਬਿਆਨ 'ਚ ਕੈਪਟਨ ਅਮਰਿੰਦਰ ਨੇ ਅਕਾਲੀ ਰੈਲੀ ਦੇ ਦੌਰਾਨ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣ, ਉਨਾਂ ਦੇ ਮੁੰਹ ਬੰਦ ਕਰਨ ਅਤੇ ਉੱਥੋਂ ਬਾਹਰ ਕੱਢੇ ਜਾਣ 'ਤੇ ਹੈਰਾਨੀ ਜ਼ਾਹਿਰ ਕੀਤੀ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਇਹ ਸੱਭ ਕੁਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਪੁੱਤਰ ਡਿਪਟੀ ਸੀ.ਐੱਮ ਸੁਖਬੀਰ ਬਾਦਲ ਦੀ ਮੌਜ਼ੂਦਗੀ 'ਚ ਹੋਇਆ ਤੇ ਇਨਾਂ ਨੇ ਇਸ ਅੱਤਿਆਚਾਰ ਨੂੰ ਰੋਕਣ ਵਾਸਤੇ ਦਖਲਅੰਦਾਜ਼ੀ ਕਰਨ ਤੱਕ ਦੀ ਲੋੜ ਨਾ ਸਮਝੀ। ਉਨਾਂ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਬਾਦਲ ਨੇ ਇਨਾਂ ਨੌਜ਼ਵਾਨਾਂ ਨੂੰ ਸ਼ਰਾਰਤੀ ਅਨਸਰ ਤੱਕ ਕਰਾਰ ਦੇ ਦਿੱਤਾ।
ਉਨਾਂ ਨੇ ਸਾਫ ਕੀਤਾ ਕਿ ਉਹ ਅਕਾਲੀ ਵਰਕਰ ਹੀ ਸਨ, ਜਿਨਾਂ ਨੇ ਆਪਣੀ ਗੱਲ ਸੁਣਾਉਣ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਦਿਆਂ ਰੈਲੀ ਤੋਂ ਬਾਹਰ ਕੱਢ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਬਾਦਲ ਤੋਂ ਪੁੱਛਿਆ ਕਿ ਲੋਕਤੰਤਰ 'ਚ
ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਤੇ ਇਹ ਲੋਕ ਰਾਜ ਹੈ (ਲੋਕਾਂ ਦੀ ਸਰਕਾਰ) ਅਤੇ ਸੀ.ਐੱਮ ਹੋਣ ਦੇ ਨਾਤੇ ਉਨਾਂ ਦੀਆਂ ਗੱਲਾਂ ਸੁਣਨਾ ਤੁਹਾਡਾ ਫਰਜ਼ ਹੈ। ਲੋਕਤੰਤਰ 'ਚ ਲੋਕਾਂ ਨੂੰ ਮਾਰਕੁੱਟ ਕਰਦਿਆਂ ਸਰੀਰਿਕ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ ਅਤੇ ਉਹ ਵੀ
ਵੱਡੀ ਗਿਣਤੀ 'ਚ ਮੌਜ਼ੂਦ ਲੋਕਾਂ, ਟੀ.ਵੀ. ਦੇ ਸਿੱਧੇ ਪ੍ਰਸਾਰਨ ਤੇ ਪ੍ਰੈੱਸ ਦੇ ਕੈਮਰਿਆਂ ਦੇ ਸਾਹਮਣੇ, ਇਸ ਤੋਂ ਜ਼ਿਆਦਾ ਦੁੱਖਦਾਇਕ ਘਟਨਾ ਹੋਰ ਕੀ ਹੋ ਸਕਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਤੇ ਡਿਪਟੀ ਸੀ.ਐੱਮ ਨੂੰ ਅਖਬਾਰਾਂ 'ਚ ਛਪੀਆਂ ਵੱਡੀਆਂ ਵੱਡੀਆਂ ਤਸਵੀਰਾਂ ਅਤੇ ਟੀ.ਵੀ. 'ਤੇ ਦਿਖਾਏ ਗਏ ਦ੍ਰਿਸ਼ਾਂ ਤੋਂ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਕਿਸ ਤਰਾਂ ਸੀ.ਐੱਮ ਨਾਲ ਮਿਲਣ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਅਕਾਲੀ ਗੁੰਡਿਆਂ ਅਤੇ ਪੁਲਿਸ ਦੇ ਮੁਲਾਜ਼ਮਾਂ ਨੇ ਮਿਲ ਕੇ ਮਾਰਿਆ ਕੁੱਟਿਆ ਅਤੇ ਘਸੀਟਦਿਆਂ ਰੈਲੀ ਤੋਂ ਬਾਹਰ ਲੈ ਗਏ।
ਬਾਦਲ ਨੂੰ ਸਥਿਤੀ ਨਾਲ ਅਤਿ ਸਾਵਧਾਨੀਪੂਰਵਕ ਨਿਪਟਣ ਦੀ ਚੇਤਾਵਨੀ ਦਿੰਦਿਆਂ ਕੈਪਟਨ ਅਮਰਿੰਦਰ ਨੇ ਉਨਾਂ ਤੋਂ ਕਿਹਾ ਕਿ ਨਿਰਾਸ਼, ਵਿਮੁੱਖ ਅਤੇ ਅਸੰਤੁਸ਼ਟ ਬੇਰੁਜ਼ਗਾਰ ਨੌਜਵਾਨਾਂ ਨੂੰ ਡਰਾਉਣ ਲਈ ਗੁਡਿਆਂ ਦਾ ਇਸਤੇਮਾਲ ਨਾ ਕਰਨ। ਉਨਾਂ ਨੇ ਮੁੱਖ ਮੰਤਰੀ ਨੂੰ ਸਾਵਧਾਨ ਕੀਤਾ ਕਿ ਅੱਜ ਇਹ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਅਤੇ ਤੁਸੀਂ ਇਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ 'ਚ ਹੋ, ਜਦਕਿ ਅਜਿਹੀਆਂ ਹਰਕਤਾਂ ਨਾਲ ਸਥਿਤੀ ਕੱਲ ਨੂੰ ਸਰਕਾਰ ਦੇ ਹੱਥੋਂ ਨਿਕਲ ਸਕਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਲੰਮੇ ਸਮੇਂ ਦੇ ਉਪਾਅ ਅਪਣਾਏ ਜਾਣ ਦੀ ਲੋੜ ਹੈ। ਵਰਤਮਾਨ 'ਚ ਸੂਬੇ ਦੇ ਕਰੀਬ 45ਲੱਖ ਨੌਜਵਾਨ ਬੇਰੁਜ਼ਗਾਰ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮਾਰਕੁੱਟ ਦਾ ਸਹਾਰਾ ਲੈਂਦਿਆਂ ਅਤੇ ਉਨਾਂ ਦੇ ਮੁੰਹ ਬੰਦ ਕਰਕੇ ਅਸੀਂ ਉਨਾਂ ਦੀ ਅਵਾਜ਼ ਨੂੰ ਨਹੀਂ ਦਬਾ ਸਕਦੇ, ਜਿਨਾਂ ਨੂੰ ਆਪਣੀ ਗੱਲ ਸੁਣਾਉਣ ਦਾ ਅਧਿਕਾਰ ਹੈ। ਆਖਿਰ ਇਹ ਸਾਡੇ ਹੀ ਬੱਚੇ ਹਨ,ਜਿਹੜੇ ਆਪਣੇ ਵਾਸਤੇ ਕੰਮ ਦਾ ਅਧਿਕਾਰ ਮੰਗ ਰਹੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ, ਜਿਨਾਂ ਨਾਲ ਇਨਾਂ ਨੂੰ ਰੋਜ਼ਗਾਰ ਮਿੱਲ ਸਕੇ।
 
Top