ਬਾਜ਼ਾਰ ‘ਚ ਆਇਆ ਕੇਟ ਬਲਾਊਜ਼

ਲੰਦਨ, 6 ਅਪ੍ਰੈਲ (ਭਾਸ਼ਾ)¸ ਕੇਟ ਮਿਡਲਟਨ ਨੇ ਰਾਜਕੁਮਾਰ ਵਿਲੀਅਮ ਨਾਲ ਮੰਗਣੀ ਦੌਰਾਨ ਕ੍ਰੀਮ ਰੰਗ ਦਾ ਜਿਹੜਾ ਬਲਾਊਜ਼ ਪਹਿਨਿਆ ਸੀ, ਹੁਣ ਉਹ ਵਿਕਰੀ ਲਈ ਬਾਜ਼ਾਰ ‘ਚ ਉਪਲੱਬਧ ਹੈ ਤੇ ਇਸ ਦੀ ਕੀਮਤ ਪਹਿਲੇ ਨਾਲੋਂ ਵੱਧ ਗਈ ਹੈ।ਇਕ ਵੈੱਬਸਾਈਟ ਮੁਤਾਬਕ ਸਿਲਕ ਦੇ ਇਸ ਬਲਾਊਜ਼ ਨੂੰ ‘ਕੇਟ ਬਲਾਊਜ਼’ ਦਾ ਨਾਂ ਦਿੱਤਾ ਗਿਆ ਹੈ। ਮਿਡਲਟਨ ਨੇ ਇਸ ਨੂੰ 155 ਡਾਲਰ ‘ਚ ਖਰੀਦਿਆ ਸੀ ਪਰ ਹੁਣ ਇਸ ਦੀ ਕੀਮਤ 203 ਡਾਲਰ ਹੋ ਗਈ ਹੈ। ਮਿਡਲਟਨ ਨੇ ਬ੍ਰਿਟਿਸ਼ ਸਟੋਰ ਵਿਸਲ ਦੇ 2008 ਦੇ ਸੰਗ੍ਰਹਿ ਤੋਂ ਇਹ ਬਲਾਊਜ਼ ਖਰੀਦਿਆ ਸੀ। ਇਸ ਮਗਰੋਂ ਇਹ ਬਲਾਊਜ਼ ਬਾਜ਼ਾਰ ‘ਚ ਨਹੀਂ ਦਿਖਿਆ ਪਰ ਮਿਡਲਟਨ ਦੀ ਮੰਗਣੀ ਮਗਰੋਂ ਇਸ ਦੀ ਮੰਗ ਫਿਰ ਤੋਂ ਵੱਧ ਗਈ ਹੈ।
 
Top