Punjab News ਬਾਰਡਰ 'ਤੇ 3 ਤਸਕਰ ਹਲਾਕ, 50 ਕਰੋੜ ਦੀ ਹੇਰੋਇਨ ਬਰਾਮਦ

Android

Prime VIP
Staff member
ਅੰਮ੍ਰਿਤਸਰ— ਸੀਮਾ ਸੁਰਖਿਆ ਬਲ ਨੇ ਵੀਰਵਾਰ ਸਵੇਰੇ ਤੜਕੇ ਅੰਮ੍ਰਿਤਸਰ ਦੇ ਨਾਲ ਲਗਦੇ ਭਾਰਤ ਪਾਕਿਸਤਾਨ ਬਾਰਡਰ ਤੇ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਕਰਦਿਆਂ ਤਿੰਨ ਤਸਕਰਾਂ ਨੂੰ ਮੁਠਭੇੜ 'ਚ ਮਾਰ ਸੁਟਿਆ। ਮਾਰੇ ਗਏ ਤਸਕਰਾਂ 'ਚ ਦੋ ਪਾਕਿਸਤਾਨੀ ਤਸਕਰ ਸ਼ਾਮਿਲ ਹਨ। ਬੀ.ਏਸ.ਐਫ ਨੇ ਮੁਠਭੇੜ ਵਾਲੀ ਥਾਂ ਤੋਂ 50 ਕਰੋੜ ਰੁਪਏ ਕੀਮਤ ਦੀ 10 ਕਿਲੋ ਹੇਰੋਈਨ ਤੇ ਇਕ ਪਿਸਤੋਲ ਬਰਾਮਦ ਕੀਤੀ ਹੈ। ਬੀ.ਐਸ.ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਦੰਰਗੜ ਬੀ.ਉ.ਪੀ ਤੇ ਤੈਨਾਤ ਜਵਾਨਾਂ ਵਲੋਂ ਬਾਰਡਰ ਕੋਲ ਤਸਕਰਾਂ ਦੀ ਹਲਚਲ ਸੁਣੀ ਤਾਂ ਲਲਕਾਰਨ ਤੇ ਤਸਕਰਾਂ ਨੇ ਗੋਲੀ ਚਲਾ ਦਿਤੀ। ਬੀ.ਐਸ.ਐਫ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਤਿੰਨ ਤਸਕਰ ਮਾਰੇ ਗਏ।
ਪਿਛਲੇ ਦਸ ਦਿਨ੍ਹਾਂ ਵਿਚ ਬਾਰਡਰ ਤੇ ਤਸਕਰਾਂ ਨਾਲ ਮੁਠਭੇੜ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲੇ 19 ਮਾਰਚ ਨੂੰ ਬੀ.ਐਸ.ਐਫ ਨੇ ਤਿੰਨ ਪਾਕਿਸਤਾਨੀ ਤਸਕਰਾਂ ਨੂੰ ਢੇਰ ਕਰ ਕੇ ਮੌਕੇ ਤੇ 22 ਕਿਲੋ ਹੇਰੋਈਨ ਬਰਾਮਦ ਕੀਤੀ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਚਾਰ ਫਰਵਰੀ ਨੂੰ ਵੀ ਬੀ.ਐਸ.ਐਫ ਨੇ ਤਰਨ ਤਾਰਣ ਦੇ ਨਾਲ ਲਗਦੇ ਬਾਰਡਰ ਤੇ 50 ਕਰੋੜ ਦੀ ਹੇਰੋਈਨ ਫੜੀ ਸੀ, ਜਦਕਿ ਉਸੀ ਦਿਨ ਅੰਮ੍ਰਿਤਸਰ ਦੇ ਨਾਲ ਲਗਦੇ ਬਾਰਡਰ ਤੇ ਵੀ 65 ਕਰੋੜ ਰੁਪਏ ਕੀਮਤ ਦੀ 13 ਕਿਲੋ ਹੇਰੋਈਨ ਫੜੀ ਗਈ ਸੀ। 23 ਫਰਵਰੀ ਨੂੰ ਮਿਲੀ ਤੀਸਰੀ ਸਫਲਤਾ 'ਚ ਬੀ.ਐਸ.ਐਫ ਨੇ ਅੰਮ੍ਰਿਤਸਰ ਨਾਲ ਲਗਦੇ ਬਾਰਡਰ ਤੇ 13 ਕਿਲੋ ਹੇਰੋਈਨ ਬਰਾਮਦ ਕੀਤੀ ਸੀ।
 
Top