Punjab News ਪੰਜ ਸਿੰਘ ਸਾਹਿਬਾਨ ਨੇ ਰਾਗੀ ਬਲਬੀਰ ਸਿੰਘ ‘ਤੇ ਕੀਤ&#2

jassmehra

(---: JaSs MeHrA :---)
pattis-1.jpg

ਅੰਮ੍ਰਿਤਸਰ 10 ਸਤੰਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਦਿਵਿਆ ਜੋਤੀ ਜਾਗਰਣ ਦੇ ਚਰਨਾਂ ਵਿੱਚ ਕਈ ਪ੍ਰਕਾਰ ਦੇ ਪਾਖੰਡ ਕਰਕੇ ਕੀਤਰਨ ਕਰਨ ਵਾਲੇ ਸਾਬਕਾ ਹਜੂਰੀ ਰਾਗੀ ਬਲਬੀਰ ਸਿੰਘ ਦੇ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਕੀਰਤਨ ਕਰਨ ਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਬਾਕੀ ਰਾਗੀਆ ਨੂੰ ਨਸੀਹਤ ਦਿੱਤੀ ਜਾ ਸਕੇ ਕਿ ਜੇਕਰ ਉਹ ਗਲਤੀ ਕਰਨਗੇ ਤਾਂ ਉਹਨਾਂ ਨਾਲ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਨੁੰਮਾਇੰਦੇ ਭਾਈ ਰਾਮ ਸਿੰਘ ਦੀ ਹੋਈ ਮੀਟਿੰਗ ਵਿੱਚ ਬਲਬੀਰ ਸਿੰਘ ਵੱਲੋ ਆਸ਼ੂਤੋਸ਼ ਦੇ ਚਰਨਾ ਵਿੱਚ ਬੈਠ ਕੇ ਕੀਰਤਨ ਕਰਨ ਦੀ ਵਾਇਰਲ ਹੋਈ ਵੀਡੀਓ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਬਲਬੀਰ ਸਿੰਘ ਦੀ ਇਸ ਬੱਜਰ ਗਲਤੀ ਨੂੰ ਮੱਦੇ ਨਜ਼ਰ ਰੱਖਦਿਆ ਭਾਂਵੇ ਹਾਲੇ ਕੋਈ ਵੀ ਤਨਖਾਹ ਨਹੀ ਲਗਾਈ ਗਈ ਹੈ ਪਰ ਉਸ ਵੱਲੋ ਕਿਸੇ ਵੀ ਸਭਾ ਸੁਸਾਇਟੀ ਜਾਂ ਗੁਰੂਦੁਆਰੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੀਰਤਨ ਕਰਨ ਤੇ ਰੋਕ ਲਗਾ ਦਿੱਤੀ ਹੈ। ਇਸ ਤੋ ਪਹਿਲਾਂ ਰਾਗੀ ਬਲਬੀਰ ਸਿੰਘ ਨੇ ਸਿੰਘ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਕਬੂਲ ਕਰਦਿਆ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਨਹੀ ਕਰਨਗੇ।

ਇਸੇ ਤਰ੍ਵਾ ਡੇਰਾ ਬਾਬਾ ਵਡਭਾਗ ਸਿੰਘ ਦੇ ਵਿਵਾਦ ਦੇ ਸਬੰਧ ਵੀ ਚਰਚਾ ਕੀਤੀ ਗਈ ਤੇ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੇ ਫੁੱਟ ਨੋਟ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਧੀਰਮੱਲੀਏ ਤੇ ਰਾਮਰਾਈਆ ਵੱਲੋ ਅੰਮ੍ਰਿਤ ਪਾਨ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਲਾਗੂ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿਤ ਵਿਅਕਤੀਆ ਦਾ ਬਾਈਕਾਟ ਖਤਮ ਕੀਤਾ ਜਾ ਸਕਦਾ ਹੈ। ਇਸੇ ਤਰ੍ਵਾ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅੱਗੇ ਤੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜੂਰੀ ਤੋ ਬਗੈਰ ਕੋਈ ਨਵੇ ਗੁਰੂਦੁਆਰੇ ਦੇ ਸ਼ੁਰੂਆਤ ਨਾ ਕਰਨ ਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਅਕਾਲ ਤਖਤ ਸਾਹਿਬ ਤੋ ਮਰਿਆਦਾ ਅਨੁਸਾਰ ਕਾਰਵਾਈ ਹੋ ਸਕਦੀ ਹੈ। ਗੁਰਬਾਣੀ ਵਿੱਚ ਕਿਸੇ ਕਿਸਮ ਦੀ ਬਿੰਦੀ ਟਿੱਪੀ ਦੀ ਬਦਲੀ ਕਰਨ ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਮੱਕੜ ਤੋ ਬਾਅਦ ਬਾਬਾ ਸੁੱਚਾ ਸਿੰਘ ਨੂੰ ਵੀ ਗੁਰਬਾਣੀ ਨੂੰ 31 ਰਾਗਾ ਵਿੱਚ ਗਾਇਨ ਕਰਨ ਦੀ ਪ੍ਰਸੰਸ਼ਾ ਕਰਦਿਆ ਬਾਬਾ ਸੁੱਚਾ ਸਿੰਘ ਜਵੱਦੀ ਕਲਾ ਵਾਲਿਆ ਨੂੰ ਵੀ ”ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ” ਦੇ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ।

ਮੋਬਾਇਲ ਉਪਰ ਗੁਰਬਾਣੀ ਦੀ ਟੋਨ ਲਗਾਏ ਜਾਣ ਤੇ ਰੋਕ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਤੇ ਮੋਬਾਇਲ ਕੰਪਨੀਆ ਨੂੰ ਹਦਾਇਤ ਕੀਤੀ ਗਈ ਕਿ ਉਹ ਇਹਨਾਂ ਆਦੇਸ਼ਾਂ ਦੀ ਅਣਦੇਖੀ ਨਾ ਕਰਨ ਤੇ ਪੂਰੀ ਤਰ•ਾ ਲਾਗੂ ਕਰਕੇ ਗੁਰਬਾਣੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ।

 
Top