ਦੇਸ਼ ਵਿਚ ਬਦਲਾਅ ਲਈ ਨੌਜਵਾਨਾਂ ਵਿਚ ਮਜਬੂਤ ਇੱਛਾ ਸ਼&#25

[JUGRAJ SINGH]

Prime VIP
Staff member
ਐਨ ਸੀ ਸੀ ਦੀ ਸਾਲਾਨਾ ਰੈਲੀ ਨੂੰ ਸੰਬੋਧਨ

ਨਵੀਂ ਦਿੱਲੀ 28 ਜਨਵਰੀ (ਏਜੰਸੀ)-ਦੇਸ਼ ਵਿਚ ਬਦਲਾਅ ਲਈ ਭਾਰਤੀ ਨੌਜਵਾਨਾਂ ਵਿਚ ਮਜਬੂਤ ਇੱਛਾ ਸ਼ਕਤੀ ਹੈ ਤੇ ਉਹ ਰਾਜ ਵਿਵਸਥਾ ਅਤੇ ਸਮਾਜ ਨੂੰ ਇਸ ਢੰਗ ਤਰੀਕੇ ਨਾਲ ਬਦਲਣ ਲਈ ਤਿਆਰ ਹਨ ਜੋ ਤਰੀਕਾ ਉਨ੍ਹਾਂ ਦੀਆਂ ਆਸਾਂ ਤੇ ਉਮੰਗਾਂ ਉਪਰ ਖਰਾ ਉਤਰੇ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮੁਕੰਮਲ ਹਾਂ ਪਖੀ ਵਰਤਾਰਾ ਹੈ ਕਿ ਇਕ ਜਾਗਰੂਕ ਤੇ ਸਮਰਪਿਤ ਨੌਜਵਾਨ ਇਕ ਅਜਿਹੀ ਸ਼ਕਤੀ ਹੈ ਜੋ ਸਚਮੁਚ ਦੇਸ਼ ਨੂੰ ਬਦਲ ਸਕਦੀ ਹੈ ਤੇ ਇਸ ਨੂੰ ਗਰੀਬੀ, ਬਿਮਾਰੀਆਂ ਤੇ ਅਗਿਆਨਤਾ ਦਾ ਖਾਤਮਾ ਕਰਨ ਦੇ ਸਮਰਥ ਬਣਾ ਸਕਦੀ ਹੈ। ਪ੍ਰਧਾਨ ਮੰਤਰੀ ਸਲਾਨਾ ਕੌਮੀ ਕੈਡਿਟ ਕਾਰਪਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਤੇਜੀ ਨਾਲ ਬਦਲ ਰਹੇ ਤੇ ਆਪਸ ਵਿਚ ਜੁੜ ਰਹੇ ਵਿਸ਼ਵ ਵਿਚ ਰਹਿ ਰਹੇ ਹਾਂ। ਇਸ ਲਈ ਇਹ ਸੁਭਾਵਕ ਹੈ ਕਿ ਸਾਡੇ ਨੌਜਵਾਨਾਂ ਵਿਚ ਸਮਾਜ ਨੂੰ ਬਦਲਣ ਲਈ ਮਜਬੂਤ ਇੱਛਾ ਸ਼ਕਤੀ ਹੋਵੇ। ਉਨ੍ਹਾਂ ਨੇ ਪਿਛਲੇ ਸਾਲ ਉਤਰਾਖੰਡ ਤੇ ਉਡੀਸ਼ਾ ਵਿਚ ਰਾਹਤ ਕਾਰਜਾਂ 'ਚ ਕੀਤੇ ਬਹਾਦਰੀ ਵਾਲੇ ਕਾਰਜਾਂ ਤੇ ਪ੍ਰਧਾਨ ਮੰਤਰੀ ਰਾਹਤ ਫੰਡ ਲਈ 50 ਲੱਖ ਦੇਣ ਵਾਸਤੇ ਐਨ. ਸੀ. ਸੀ ਕੈਡਿਟਸ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਐਨ.ਸੀ. ਸੀ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।
 
Top