Punjab News ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਰਮਤਿ ਸਮਾਗਮ

ਮੁਹਾਲੀ ਨੇੜਲੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਵਿਖੇ ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਵੇਰੇ ਗੁਰਬਾਣੀ ਪਾਠ ਦੇ ਭੋਗ ਪਾਏ ਅਤੇ ਸਾਰਾ ਦਿਨ ਗੁਰਬਾਣੀ ਕੀਰਤਨ ਦੀਆਂ ਵਿਚਾਰਾਂ ਰਾਹੀਂਂ ਵੱਖ-ਵੱਖ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਰਾਣੀ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੌਕੇ ਬੀਬੀ ਜਸਬੀਰ ਕੌਰ ਜਸ ਸੁਲਤਾਨਪੁਰ ਲੋਧੀ ਦਾ ਢਾਡੀ ਜਥਾ, ਭਾਈ ਚਰਨਜੀਤ ਸਿੰਘ ਹੀਰਾ ਰਾਗੀ ਜਥਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਬੀਬੀ ਅਸੀਸਦੀਪ ਕੌਰ,ਬੀਬੀ ਰਵਿੰਦਰ ਕੌਰ ਖਾਲਸਾ,ਬੀਬੀ ਸੁਖਪਾਲ ਕੌਰ, ਭਾਈ ਜਸਪਾਲ ਸਿੰਘ, ਭਾਈ ਅਮਰਜੀਤ ਸਿੰਘ ਗੁਲਜ਼ਾਰ ਸੁਨਾਮ ਵਾਲੇ, ਭਾਈ ਗੁਰਬਖਸ਼ ਸਿੰਘ ਸਾਂਤ, ਭਾਈ ਬਲਬੀਰ ਸਿੰਘ ਊਨਾ ਵਾਲਿਆਂ ਆਦਿ ਤੋਂ ਇਲਾਵਾ ਕਈ ਹੋਰਨਾਂ ਜਥਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਕੀਤਾ। ਉਨ੍ਹਾਂ ਦੱਸਿਆ ਕਿ 23 ਜੁਲਾਈ ਨੂੰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।
 
Top