Punjab News ਕੋਲਾ ਬਚਾਉਣ ਦੇ ਮੱਦੇਨਜ਼ਰ ਤਾਪ ਬਿਜਲੀ ਘਰਾਂ ਦੇ 5 ਯੂ&#

[JUGRAJ SINGH]

Prime VIP
Staff member
ਪੰਜਾਬ ਬਿਜਲੀ ਨਿਗਮ ਦਾ ਔਖਾ ਸਮਾਂ ਸ਼ੁਰੂ ਹੋਣ ਵਾਲਾ ਹੈ ਕਿਉਂਕਿ 10 ਜੂਨ ਤੋਂ ਰਾਜ ਅੰਦਰ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ। ਬਿਜਲੀ ਨਿਗਮ ਦੇ ਆਪਣੇ ਤਾਪ ਬਿਜਲੀ ਘਰਾਂ ਦੇ 5 ਯੂਨਿਟ ਇਸ ਵੇਲੇ ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਹੀ ਬੰਦ ਕੀਤੇ ਹੋਏ ਹਨ। ਬਿਜਲੀ ਨਿਗਮ ਨੂੰ ਹਾਲ ਦੀ ਘੜੀ ਇਸ ਕਰਕੇ ਵੀ ਕੁੱਝ ਰਾਹਤ ਹੈ ਕਿਉਂਕਿ ਬਿਜਲੀ ਦੀ ਤਾਜ਼ਾ ਖਪਤ ਅਤੇ ਵੱਧ ਤੋਂ ਵੱਧ ਮੰਗ ਪਿਛਲੇ ਸਾਲ ਤੋਂ ਘੱਟ ਹੈ। ਬਿਜਲੀ ਦੀ ਖਪਤ ਜੋ ਹੁਣ 1410 ਲੱਖ ਯੂਨਿਟ ਦਰਜ ਕੀਤੀ ਗਈ ਹੈ, ਪਿਛਲੇ ਸਾਲ 1500 ਲੱਖ ਯੂਨਿਟ ਦਰਜ ਕੀਤੀ ਗਈ ਸੀ। ਬਿਜਲੀ ਦੀ ਜੇ ਵੱਧ ਤੋਂ ਵੱਧ ਮੰਗ 'ਤੇ ਝਾਤੀ ਮਾਰੀ ਜਾਵੇ ਤਾਂ ਪਿਛਲੇ ਸਾਲ ਬਿਜਲੀ ਮੰਗ ਦਾ ਇਹ ਅੰਕੜਾ 6930 ਮੈਗਾਵਾਟ ਸੀ ਪਰ ਇਸ ਵਰ੍ਹੇ ਇਹ 6638 ਮੈਗਾਵਾਟ ਭਾਵ ਘੱਟ ਹੈ। ਬਿਜਲੀ ਨਿਗਮ ਦਾ ਝੋਨੇ ਦੇ ਮੌਸਮ ਦਾ ਸਾਰਾ ਢਾਂਚਾ ਮਾਨਸੂਨ 'ਤੇ ਵੀ ਨਿਰਭਰ ਹੈ। ਜੇ ਮਾਨਸੂਨ ਪੱਛੜ ਗਈ ਤਾਂ ਬਿਜਲੀ ਨਿਗਮ ਕੋਲ ਬਿਜਲੀ ਕੱਟਾਂ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਰਹੇਗਾ। ਬਿਜਲੀ ਨਿਗਮ ਬਿਜਲੀ ਖਪਤ ਦੀ ਪੂਰਤੀ ਬਿਜਲੀ ਖ਼ਰੀਦ 'ਤੇ ਨਿਰਭਰ ਹੈ। ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਜੇਕਰ ਆਪਣੇ ਤਾਪ ਬਿਜਲੀ ਘਰਾਂ ਦਾ ਉਤਪਾਦਨ ਘੱਟ ਹੋਵੇਗਾ ਤਾਂ ਝੋਨੇ ਦੇ ਮੌਸਮ ਦੌਰਾਨ ਖੇਤੀ ਖੇਤਰ ਦੀ ਬਿਜਲੀ ਖਪਤ ਵੱਧ ਜਾਵੇਗੀ। ਇਹੋ ਕਾਰਨ ਹੈ ਕਿ ਪੰਜਾਬ ਬਿਜਲੀ ਨਿਗਮ ਦੇ ਆਪਣੇ ਤਾਪ ਬਿਜਲੀ ਘਰਾਂ ਦੇ 5 ਯੂਨਿਟ ਬੰਦ ਹਨ। ਇਸ ਵੇਲੇ ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਬਠਿੰਡਾ ਦਾ ਯੂਨਿਟ ਨੰ: 2 ਤੇ 3 ਅਤੇ ਇਸ ਦਾ ਯੂਨਿਟ ਨੰ: 4 ਨਵਿਆਇਆ ਜਾ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਯੂਨਿਟ ਨੰ: 2, 3 ਤੇ 4 ਕੋਲੇ ਦੀ ਪੂਰਤੀ ਲਈ ਬੰਦ ਰੱਖੇ ਹੋਏ ਹਨ। ਬਠਿੰਡਾ ਦੇ ਤਾਪ ਬਿਜਲੀ ਘਰ ਨੂੰ ਕੱਲ੍ਹ ਕੋਈ ਗੱਡੀ ਕੋਲੇ ਦੀ ਨਹੀਂ ਆਈ ਪਰ ਇਥੇ ਸਾਢੇ 12 ਦਿਨ ਦਾ ਕੋਲਾ ਭੰਡਾਰ ਹੈ। ਗੁਰੂ ਗੋਬਿੰਦ ਸਾਹਿਬ ਸੁਪਰ ਤਾਪ ਬਿਜਲੀ ਘਰ ਰੋਪੜ ਕੋਲ ਇਸ ਵੇਲੇ 646350 ਮੀਟਰਿਕ ਟਨ ਨਾਲ 28 ਦਿਨ ਤੇ ਲਹਿਰਾ ਮੁਹੱਬਤ ਦੇ ਤਾਪ ਬਿਜਲੀ ਘਰ ਕੋਲ 170208 ਮੀਟਰਿਕ ਟਨ ਨਾਲ ਸਵਾ 12 ਦਿਨ ਦਾ ਕੋਲਾ ਭੰਡਾਰ ਪਿਆ ਹੈ।
ਬਿਜਲੀ ਨਿਗਮ ਨਿਰਭਰ ਹੈ ਬਿਜਲੀ ਖ਼ਰੀਦ ਤੇ
ਬਿਜਲੀ ਨਿਗਮ ਦੇ ਅੰਕੜੇ ਦੱਸਦੇ ਹਨ ਕਿ ਬਿਜਲੀ ਨਿਗਮ ਬਿਜਲੀ ਦੀ ਮੰਗ ਅਨੁਸਾਰ ਪੂਰਤੀ ਲਈ ਬਿਜਲੀ ਦੀ ਖ਼ਰੀਦ ਤੇ ਨਿਰਭਰ ਹੈ, ਬਿਜਲੀ ਨਿਗਮ ਇਸ ਵੇਲੇ 850 ਲੱਖ ਯੂਨਿਟ ਬਿਜਲੀ ਖ਼ਰੀਦ ਰਿਹਾ ਹੈ, ਜੋ ਪਿਛਲੇ ਸਾਲ ਤੋਂ ਅੰਦਾਜ਼ਨ 120 ਲੱਖ ਯੂਨਿਟ ਵਧੇਰੇ ਹੈ। ਬਿਜਲੀ ਨਿਗਮ ਹੁਣ 140 ਲੱਖ ਯੂਨਿਟ ਬਿਜਲੀ ਘੱਟ ਸਮੇਂ ਦੇ ਸਮਝੌਤੇ ਮੁਤਾਬਿਕ ਖ਼ਰੀਦ ਰਿਹਾ ਹੈ। ਇਸ ਵਿਚ ਵਪਾਰਿਕ ਵਿੰਗ ਤੋਂ 103 ਅਤੇ 37 ਲੱਖ ਯੂਨਿਟ ਬਿਜਲੀ ਬੈਂਕਿੰਗ ਪ੍ਰਣਾਲੀ ਦੀ ਪ੍ਰਾਪਤ ਕਰ ਰਿਹਾ ਹੈ। ਬਿਜਲੀ ਨਿਗਮ ਨੂੰ ਰਾਜਪੁਰਾ ਦੇ ਤਾਪ ਬਿਜਲੀ ਘਰ ਤੋਂ 120 ਲੱਖ ਯੂਨਿਟ ਬਿਜਲੀ ਪ੍ਰਾਪਤ ਹੋ ਰਹੀ ਹੈ ਪਰ ਹਾਲੇ ਤਲਵੰਡੀ ਸਾਬੋ ਤੋਂ ਬਿਜਲੀ ਪ੍ਰਾਪਤ ਨਹੀਂ ਹੋਈ। ਬਿਜਲੀ ਨਿਗਮ ਦਾ ਆਪਣਾ ਉਤਪਾਦਨ 661 ਲੱਖ ਯੂਨਿਟ ਸੀ ਪਰ ਇਸ ਸਾਲ ਇਹ 586 ਲੱਖ ਯੂਨਿਟ ਹੀ ਹੈ। ਬਿਜਲੀ ਨਿਗਮ ਬਿਜਲੀ ਦੀ ਮੰਗ ਮੁਤਾਬਿਕ ਬਿਜਲੀ ਖ਼ਰੀਦ ਤੇ ਹੀ ਨਿਰਭਰ ਹੈ।
 
Top