Punjab News ਕੁੜੀਆਂ ਦੇ ਸਕੂਲਾਂ ਵਿਚ ਸਿਰਫ ਅਧਿਆਪਕਾਵਾਂ ਹੀ ਪ&#265

[JUGRAJ SINGH]

Prime VIP
Staff member
400 ਤੋਂ ਵਧੇਰੇ ਅਧਿਆਪਕਾਂ ਨੂੰ ਮੁੰਡਿਆਂ ਅਤੇ ਕੋ-ਐੱਡ ਸਕੂਲਾਂ ਵਿਚ ਭੇਜਿਆ

ਚੰਡੀਗੜ੍ਹ, 29 ਜਨਵਰੀ-ਪੰਜਾਬ ਸਰਕਾਰ ਨੇ ਪੰਜਾਬ ਭਰ 'ਚ ਕੁੜੀਆਂ ਦੇ ਸਰਕਾਰੀ ਸਕੂਲਾਂ 'ਚੋਂ 'ਮਰਦ ਅਧਿਆਪਕਾਂ' ਦੀ ਵਿਦਾਇਗੀ ਦਾ ਅਮਲ ਸ਼ੁਰੂ ਕਰ ਦਿੱਤਾ ਹੈ | ਸਿੱਖਿਆ ਵਿਭਾਗ ਨੇ ਸਮੂਹ ਜ਼ਿਲਿ੍ਹਆਂ ਵਿਚ ਕੁੜੀਆਂ ਦੇ ਸਰਕਾਰੀ ਸਕੂਲਾਂ 'ਚੋਂ ਵੱਡੀ ਸੰਖਿਆ 'ਚ ਅਧਿਆਪਕਾਂ ਦੀਆਂ ਬਦਲੀਆਂ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿਚ ਕਰ ਦਿੱਤੀਆਂ ਹਨ ਅਤੇ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਨੂੰ ਲੜਕੀਆਂ ਦੇ ਸਕੂਲਾਂ ਵਿਚ ਭੇਜ ਦਿੱਤਾ ਹੈ | ਸਕੂਲੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾਵਾਰ 822 ਅਧਿਆਪਕਾਂ ਦੀ ਸੂਚੀ ਜਾਰੀ ਕਰਦਿਆਂ 411 ਅਧਿਆਪਕਾਂ ਨੂੰ ਕੁੜੀਆਂ ਦੇ ਸਕੂਲਾਂ 'ਚੋਂ ਮੁੰਡਿਆਂ ਦੇ ਅਤੇ ਕੋ-ਐੱਡ ਸਕੂਲਾਂ ਵਿਚ ਭੇਜ ਦਿੱਤਾ ਹੈ ਅਤੇ ਏਨੀਆਂ ਹੀ ਅਧਿਆਪਕਾਵਾਂ ਦੀ ਬਦਲੀ ਲੜਕੀਆਂ ਦੇ ਸਕੂਲਾਂ ਵਿਚ ਕੀਤੀ ਗਈ ਹੈ | ਵਿਭਾਗ ਦਾ ਕਹਿਣਾ ਹੈ ਕਿ ਪਹਿਲੇ ਪੜਾਅ 'ਚ ਇਹ ਅਮਲ ਸ਼ਹਿਰਾਂ ਅਤੇ ਕਸਬਿਆਂ ਦੇ ਸਰਕਾਰੀ ਸਕੂਲਾਂ ਵਿਚ ਆਰੰਭਿਆ ਗਿਆ ਹੈ ਅਤੇ ਇਸ ਅਮਲ ਤਹਿਤ ਇਕ ਸ਼ਹਿਰ/ਕਸਬੇ ਦੇ ਅਧਿਆਪਕਾਂ ਨੂੰ ਕਿਸੇ ਦੂਜੇ ਸ਼ਹਿਰ ਜਾਂ ਦੂਜੇ ਜ਼ਿਲ੍ਹੇ ਵਿਚ ਭੇਜਣ ਦੀ ਬਜਾਏ ਉਸੇ ਸ਼ਹਿਰ/ਕਸਬੇ ਵਿਚਲੇ ਮੁੰਡਿਆਂ ਦੇ ਸਕੂਲ ਜਾਂ ਕੋ-ਐੱਡ ਸਕੂਲ ਵਿਚ ਭੇਜਿਆ ਗਿਆ ਹੈ | ਇਸੇ ਤਰ੍ਹਾਂ ਮਹਿਲਾ ਅਧਿਆਪਕਾਂ ਦੀ ਅਡਜਸਟਮੈਂਟ ਵੀ ਉਨ੍ਹਾਂ ਦੇ ਸ਼ਹਿਰ/ਕਸਬੇ ਵਿਚ ਹੀ ਕੀਤੀ ਗਈ ਹੈ | ਵਿਭਾਗੀ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਇਹ ਅਮਲ ਦੇਸ਼ ਭਰ 'ਚ ਵਧ ਰਹੀਆਂ ਗੈਰ-ਸਮਾਜਿਕ ਘਟਨਾਵਾਂ ਨੂੰ ਧਿਆਨ 'ਚ ਰੱਖ ਕੇ ਆਰੰਭਿਆ ਗਿਆ ਹੈ | ਡੀ.ਪੀ.ਆਈ. ਸੈਕੰਡਰੀ ਡਾ. ਕਮਲ ਗਰਗ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਵਿਭਾਗ ਨੂੰ ਆਪਣੇ ਕਿਸੇ ਵੀ ਅਧਿਆਪਕ 'ਤੇ ਸ਼ੱਕ ਨਹੀਂ ਹੈ, ਬਲਕਿ ਇਹ ਫੈਸਲਾ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਕੀਤਾ ਗਿਆ ਹੈ ਕਿ ਬੱਚੀਆਂ ਅੱਲ੍ਹੜ ਉਮਰ ਵਿਚ ਆਪਣੀ ਗੱਲ ਜਾਂ ਆਪਣੀਆਂ ਸਮੱਸਿਆਵਾਂ ਆਪਣੀ ਮਾਂ ਨਾਲ ਸਾਂਝੀਆਂ
ਕਰ ਸਕਦੀਆਂ ਹਨ, ਇਸ ਲਈ ਲੜਕੀਆਂ ਦੇ ਸਕੂਲਾਂ ਵਿਚ ਮਹਿਲਾ ਅਧਿਆਪਕਾਵਾਂ ਦੀ ਨਿਯੁਕਤੀ ਜ਼ਰੂਰੀ ਹੈ |
ਕਿੰਨੇ ਸਕੂਲਾਂ 'ਚੋਂ 'ਮਰਦ ਅਧਿਆਪਕਾਂ ਦੀ ਵਿਦਾਇਗੀ'
ਵਿਭਾਗ ਨੇ ਫਰੀਦਕੋਟ ਜ਼ਿਲ੍ਹੇ 'ਚ ਲੜਕੀਆਂ ਦੇ 23 ਸਕੂਲਾਂ 'ਚੋਂ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਵਿਦਾ ਕਰ ਦਿੱਤਾ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ 19, ਪਟਿਆਲਾ ਦੇ 10, ਸ੍ਰੀ ਮੁਕਤਸਰ ਸਾਹਿਬ ਦੇ 27, ਫਾਜ਼ਿਲਕਾ ਦੇ 17, ਫਤਹਿਗੜ੍ਹ ਸਾਹਿਬ ਦੇ 10, ਸੰਗਰੂਰ ਦੇ 18, ਰੂਪਨਗਰ ਦੇ 10, ਮਾਨਸਾ ਦੇ 19, ਹੁਸ਼ਿਆਰਪੁਰ ਦੇ 16, ਤਰਨ ਤਾਰਨ ਦੇ 6, ਬਠਿੰਡਾ ਦੇ 40, ਬਰਨਾਲਾ ਦੇ 9, ਅੰਮਿ੍ਤਸਰ ਦੇ 48, ਗੁਰਦਾਸਪੁਰ ਦੇ 29, ਸ਼ਹੀਦ ਭਗਤ ਸਿੰਘ ਨਗਰ ਦੇ 4, ਪਠਾਨਕੋਟ ਦੇ 20, ਕਪੂਰਥਲਾ ਦੇ 8, ਅਜੀਤਗੜ੍ਹ ਦੇ 3, ਜਲੰਧਰ ਦੇ 42, ਲੁਧਿਆਣਾ ਦੇ 33 ਸਕੂਲਾਂ 'ਚੋਂ ਮਰਦ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਭੇਜ ਦਿੱਤਾ ਹੈ |
 
Top