ਕੀ ਕੈਪਟਨ ਅਮਰਿੰਦਰ ਉੱਪਰ ਲੱਗੇ ਬਲਾਤਕਾਰ ਦੇ ਦੋਸ&#262

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਲੱਗੇ ਬਲਾਤਕਾਰ ਦੇ ਦੋਸ਼ਾਂ ਦੇ ਖ਼ਬਰ ਹਰ ਪੜਨ ਸੁਣਨ ਵਾਲੇ ਦੇ ਗਲੋ ਨਹੀਂ ਉਤਰਦੀ ।
ਸਿ਼ਮਲਾਪੁਰੀ ( ਲੁਧਿਆਣਾ) ਦੀ ਰਣਜੀਤ ਕੌਰ ਨੇ ਸਾਬਕਾ ਮੁੱਖ ਮੰਤਰੀ ਖਿਲਾਫ ਉਦੋਂ ਸੰਗੀਨ ਦੋਸ਼ ਲਾਏ ਹਨ ਜਦੋਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਲਾਨੇ ਜਾਣ ਵਾਲੇ ਹਨ । ਸਿਆਸੀ ਪਾਰਟੀਆਂ ਵਿਚਲੇ ਆਗੂਆਂ ਦੀ ਆਪਸੀ ਖਿੱਚੋ ਤਾਣ ਵਿੱਚ ਕਈ ਅਜਿਹੀਆਂ ਪ੍ਰਸਥਿਤੀਆਂ ਆ ਜਾਂਦੀਆਂ ਹਨ ਜਦੋਂ ਇੱਕ ਆਗੂ ਦੂਜੇ ਆਗੂ ਦੀਆਂ ਲੱਤਾਂ ਖਿੱਚਣ ਲਈ ਹੋਸ਼ੀਆਂ ਕਾਰਵਾਈਆਂ ਉੱਤੇ ਉੱਤਰ ਆਉਂਦੇ ਹਨ ਪ੍ਰੰਤੂ ਅਜਿਹੀਆਂ ਮਿਆਰੋਂ ਡਿੱਗੀਆਂ ਗੱਲਾਂ ਮੰਤਰੀ ਰਾਜਨੀਤੀ ਨੂੰ ਹੋਰ ਗੰਧਲਾ ਕਰਦੀਆਂ ਹਨ । ਜਦੋਂ ਇਹ ਖ਼ਬਰ ਕੁਝ ਅਖਬਾਰਾਂ ਵਿੱਚ ਦੇਖੀ ( ਪੜਨ ਤੋਂ ਪਹਿਲਾਂ ) ਤਾਂ ਸਿਆਸੀ ਦੁਸ਼ਮਣੀ ਦਾ ਕਾਰਨਾਮਾ ਲੱਗਿਆ, ਹੋ ਸਕਦਾ ਹੈ ਮੇਰੀ ਸੋਚ ਗਲਤ ਹੋਵੇ ਤੇ ਦੋਸ਼ ਲਾਉਣ ਵਾਲੀ ਬੀਬੀ ਠੀਕ ਕਹਿੰਦੀ ਹੋਵੇ ।
ਪਰ ਮਾਮਲਾ ਇਹ ਹੈ ਬੀਬੀ ਰਣਜੀਤ ਕੌਰ ਨੂੰ ਬਲਾਤਕਾਰ ਦੇ ਦੋਸ਼ ਲਾਉਣ ਲਈ ਹੁਣ ਹੀ ਕਿਉਂ ਮੌਕਾ ਮਿਲਿਆ । ਤਿੰਨ ਸਾਲ ਬਾਅਦ ਉਹ ਅਜਿਹੇ ਇਲਜ਼ਾਮ ਲਾ ਰਹੇ ਹਨ ਅਤੇ ਪ੍ਰੈਸ ਕਾਨਫਰੰਸ ਕਰ ਰਹੇ ਹਨ ਕੀ ਪਹਿਲਾਂ ਉਸ ਦੇ ਦਿਮਾਗ ਵਿੱਚ ਪ੍ਰੈਸ ਕੋਲ ਜਾਨ ਦਾ ਖਿਆਲ ਨਹੀਂ ਆਇਆ ਜਾਂ ਫਿਰ ਬੀਬੀ ਇਹ ਡਰ ਸੀ ਕਿ ਸਾਰੇ ਪੱਤਰਕਾਰ ਹੀ ਕੈਪਟਨ ਅਮਰਿੰਦਰ ਸਿੰਘ ਦੇ ਡਰੋਂ ਖ਼ਬਰ ਨਸ਼ਰ ਨਹੀਂ ਕਰਨਗੇ ? ਦੂਜੀ ਗੱਲ ਬੀਬੀ ਰਣਜੀਤ ਕੌਰ ਦੀ ਹਮਾਇਤ ਕਰ ਰਿਹਾ ‘ਸੰਤ’ ਸ਼ਮਸ਼ੇਰ ਸਿੰਘ ਜਗੇੜਾ ਖੁਦ ਬਲਾਤਕਾਰ ਦੇ ਦੋਸ਼ਾਂ ਵਿੱਚ ਲਿਪਤ ਰਿਹਾ ਹੈ । ਸਪੱਸ਼ਟ ਹੈ ਕਿ ਉਸ ‘ਸੰਤ’ ਖਿਲਾਫ਼ ਮਾਮਲਾ ਉਦੋਂ ਦਰਜ਼ ਹੋਇਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ । ਹੋ ਸਕਦਾ ਹੈ ਕਿਸੇ ਰਾਜਨੀਤਕ ਵਿਰੋਧੀ ਨੇ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੂੰ ਉਕਸਾ ਕੇ ਅਤੇ ਇਸ ਸੋਹਣੀ ਸਨੁੱਖੀ ਬੀਬੀ ਦੀ ਮਿਲੀਭੁਗਤ ਨਾਲ ਪੰਜਾਬ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜਨ ਦੀ ਕੋਸਿ਼ਸ਼ ਕੀਤੀ ਹੋਵੇ । ਕਿਉਂਕਿ ਸੰਤ ਜਗੇੜਾ ਤਾਂ ਖੁਦ ਕੈਪਟਨ ਖਿਲਾਫ਼ ਬਿਆਨਬਾਜ਼ੀ ਕਰਨ ਲਈ ਮੌਕਾ ਭਾਲ ਰਿਹਾ ਹੋਣਾ ।
ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਨਹੀਂ ਦੇ ਰਹੇ । ਪੰਰਤੂ ਇਹ ਗੱਲ ਸਪੱਸ਼ਟ ਹੈ ਕਿ ਕੋਈ ਮੁੱਖ ਮੰਤਰੀ , ਉਹ ਵੀ ਸ਼ਾਹੀ ਪਰਿਵਾਰ ਨਾਲ ਸਬੰਧਤ ਕਿਸੇ ਨੂੰ ਨੌਕਰੀ ਦਾ ਝਾਂਸਾ ਦੇ ਬਲਾਤਕਾਰ ਕਰੇਗਾ ਇਹ ਗੱਲ ਮੰਨਣੀ ਔਖੀ ਮਹਿਸੂਸ ਹੁੰਦੀ ਹੈ। ਹਾਂ, ਜੇਕਰ ਕੋਈ ਇੰਨ੍ਹਾਂ ਆਦਮਕੱਦ ਆਗੂ ਅਯਾਸ਼ੀ ਤੇ ਉੱਤਰ ਵੀ ਆਵੇ ਤਾਂ ਹੋਰ ਵਥੇਰੇ ਵਿਕਲਪ ਹਨ ।
ਹੁਣ ਪੰਜਾਬ ਕਾਂਗਰਸ ਦੀ ਸਮੁੱਚੀ ਟੀਮ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰ ਰਹੀ ਹੈ।
ਰਹੀ ਗੱਲ ਸੱਚ ਝੂਠ ਇਹ ਫੈਸਲਾ ਅਸੀਂ ਆਪਣੇ ਪਾਠਕਾਂ ਉਪਰ ਛੱਡਦੇ ਹਾਂ । ਸਤਿਕਾਰਤ ਪਾਠਕਾਂ ਨੂੰ ਬੇਨਤੀ ਹੈ ਕਿ ਮਾਮਲਾ ਵਿੱਚ ਆਪਣੀ ਰਾਇ ਜਰੂਰ ਭੇਜਣ
 
Top