Punjab News ਕਈਆਂ ਨੂੰ ਮਿਲੇ ਗੰਨਮੈਨ ਵਾਪਸ, ਕਈ ਰੱਬ ਆਸਰੇ

Android

Prime VIP
Staff member
ਜਲੰਧਰ, 8 ਫਰਵਰੀ (ਪ੍ਰੀਤ)-ਜ਼ਿਲੇ 'ਚ ਤਾਇਨਾਤ ਕਈ ਪੁਲਸ ਪ੍ਰਸ਼ਾਸਨਿਕ ਅਤੇ ਨਆਂਇਕ ਅਫਸਰਾਂ ਸਮੇਤ ਕਈ ਆਗੂਆਂ ਦੀ ਜਾਨ ਜ਼ੋਖਿਮ ਵਿਚ ਹੈ। ਵਿਧਾਨ ਸਭਾ ਚੋਣਾਂ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਸ ਪ੍ਰਸ਼ਾਸਨਿਕ ਅਤੇ ਨਿਆਂਇਕ ਅਫਸਰਾਂ ਤੋਂ ਲਏ ਗਏ ਗਨਮੈਨ ਹੁਣ ਤੱਕ ਵਾਪਸ ਨਹੀਂ ਲਏ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਵਲੋਂ ਚੋਣ ਜ਼ਾਬਤਾ ਲਾਗੂ ਹੋਣ ਦਾ ਤੱਥ ਦੱਸਦੇ ਹੋਏ ਫਿਲਹਾਲ ਗਨਮੈਨ ਵਾਪਸ ਨਹੀਂ ਭੇਜ ਰਹੀ ਹੈ। ਪੁਲਸ ਮੁਤਾਬਕ ਏ.ਡੀ.ਜੀ.ਪੀ. ਸੁਰੱਖਿਆ ਦੇ ਨਿਰਦੇਸ਼ਾਂ 'ਤੇ ਦਿੱਤੇ ਗਏ ਗਨਮੈਨ ਹੀ ਵਾਪਸ ਭੇਜੇ ਹਨ।
 
Top