UNP

ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ...

ਮਨੁੱਖ ਜਿਉਂ-ਜਿਉਂ ਆਧੁਨਿਕਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ, ਬਸ ਰਿਸ਼ਤਿਆਂ ਦਾ ਘਾਣ ਕਰਦਾ ਜਾ ਰਿਹਾ ਹੈ। ਅੱਜ ਦੇ ਜ਼ਮਾਨੇ ਵਿਚ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ .....


X
Quick Register
User Name:
Email:
Human Verification


Go Back   UNP > Chit-Chat > Gapp-Shapp > Relationships

UNP

Register

  Views: 719
Old 04-10-2017
Palang Tod
 
ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ...


ਮਨੁੱਖ ਜਿਉਂ-ਜਿਉਂ ਆਧੁਨਿਕਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ, ਬਸ ਰਿਸ਼ਤਿਆਂ ਦਾ ਘਾਣ ਕਰਦਾ ਜਾ ਰਿਹਾ ਹੈ। ਅੱਜ ਦੇ ਜ਼ਮਾਨੇ ਵਿਚ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਇਕ ਮਾਂ-ਬਾਪ ਹੀ ਹਨ, ਜਿਨ੍ਹਾਂ 'ਤੇ ਵਿਸ਼ਵਾਸ ਰੱਖਿਆ ਜਾ ਸਕਦਾ ਹੈ। ਪਰ ਮਨੁੱਖ ਇਸ ਨੂੰ ਵੀ ਖ਼ਤਮ ਕਰਨ 'ਤੇ ਆ ਗਿਆ ਹੈ। ਅੱਜ ਦੇ ਜ਼ਮਾਨੇ ਵਿਚ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਕਿ ਬਜ਼ੁਰਗਾਂ ਦਾ ਤ੍ਰਿਸਕਾਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਕਈ ਤਾਂ ਇਸ ਦੁਨੀਆ ਵਿਚ ਏਨੇ ਪੱਥਰ ਦਿਲ ਇਨਸਾਨ ਹਨ, ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿਚ ਛੱਡ ਆਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਪਤਾ ਲੈਣ ਤੱਕ ਵੀ ਨਹੀਂ ਜਾਂਦੇ। ਪਰ ਉਹ ਉਸ ਸਮੇਂ ਇਹ ਗੱਲ ਭੁੱਲ ਜਾਂਦੇ ਹਨ ਕਿ ਇਹ ਸਮਾਂ ਸਾਡੇ 'ਤੇ ਵੀ ਆਉਣਾ ਹੈ। ਉਹ ਬੁਢਾਪੇ ਵਿਚ ਆਪਣੇ ਮਾਂ-ਬਾਪ ਦੀ ਕੋਈ ਗੱਲ ਨਹੀਂ ਸੁਣਦੇ ਤੇ ਉਨ੍ਹਾਂ ਦੇ ਕਹੇ ਮੁਤਾਬਿਕ ਨਾ ਹੀ ਕੋਈ ਕੰਮ ਕਰਦੇ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਤੇ ਇਹ ਖੂਬਸੂਰਤ ਦੁਨੀਆ ਵਿਖਾਈ ਹੈ। ਅਸੀਂ ਉਨ੍ਹਾਂ ਦਾ ਸਤਿਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਡਾ ਕੀ ਬਣਾਇਆ ਹੈ? ਬੁਢਾਪਾ ਤਾਂ ਬਚਪਨ ਵਾਂਗ ਹੁੰਦਾ ਹੈ, ਕਿਉਂਕਿ ਇਸ ਵਿਚ ਮਨੁੱਖ ਬੱਚਿਆਂ ਵਰਗਾ ਹੀ ਵਿਵਹਾਰ ਕਰਦਾ ਹੈ। ਇਸ ਸਮੇਂ ਵਿਚ ਔਲਾਦ ਨੂੰ ਆਪਣੇ ਮਾਂ-ਬਾਪ ਦਾ ਸਾਥ ਦੇਣਾ ਚਾਹੀਦਾ ਹੈ।
ਮਨੁੱਖ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਹ ਮੰਦਿਰ, ਗੁਰਦੁਆਰੇ ਤੇ ਮਸਜਿਦ ਆਦਿ ਵਿਚ ਜਾਂਦਾ ਹੈ। ਪਾਠ-ਪੂਜਾ ਵੀ ਕਰਦਾ ਹੈ, ਪਰ ਇਹ ਸਭ ਤਾਂ ਵਿਖਾਵਾ ਹੈ। ਜੋ ਪਰਮਾਤਮਾ ਨੂੰ ਉਹ ਲੱਭਦਾ ਫਿਰਦਾ ਹੈ, ਉਹ ਤਾਂ ਉਸ ਦੇ ਘਰ ਹੀ ਬੈਠਾ ਹੈ ਭਾਵ ਬਜ਼ੁਰਗ, ਜਿਨ੍ਹਾਂ ਨੂੰ ਕਦੇ ਬੁਲਾਉਂਦਾ ਵੀ ਨਹੀਂ ਅਤੇ ਜਿਸ ਤੋਂ ਉਹ ਨਫ਼ਰਤ ਮੰਨਦਾ ਹੈ। ਸੋ, ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁੱਢੇ ਮਾਂ-ਬਾਪ ਦਾ ਖਿਆਲ ਰੱਖਣ, ਉਨ੍ਹਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਵੀ ਕਰਵਾਇਆ ਜਾਵੇ, ਉਨ੍ਹਾਂ ਨੂੰ ਹੀ ਪਰਮਾਤਮਾ ਸਮਝ ਕੇ ਉਨ੍ਹਾਂ ਦੀ ਹੀ ਸੇਵਾ ਕੀਤੀ ਜਾਵੇ। ਇਕ ਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਪਿੱਛੇ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਹਨ ਅਤੇ ਲੋੜ ਪੈਣ 'ਤੇ ਕੰਮ ਆਉਂਦੇ ਹਨ, ਕਿਉਂਕਿ ਹੋਰ ਰਿਸ਼ਤੇ ਤਾਂ ਖਾਲੀ ਖਾਤੇ ਹੀ ਹਨ।

 
Old 04-10-2017
ALONE
 
Re: ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ...

Tfs....


Reply
« ਜਦੋਂ ਸੱਸ-ਨੂੰਹ ਦੇ ਰਿਸ਼ਤੇ ਵਿਚ ਆਉਣ ਲੱਗੇ ਦਰਾੜ | ਜਦੋਂ ਬੱਚੇ ਸ਼ਰਾਰਤਾਂ ਕਰਨ »

Similar Threads for : ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ...
ਜ਼ਿੰਦਗੀ ਦੇ ਵਰਕਿਆਂ ਵਿਚ ਪਰ ਨਾ ਖ਼ਾਬਾਂ ਦੇ ਸਜਾ
ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਵਾ
ਧੁੰਦ ਤੇ ਠੰਢ ਦਾ ਜ਼ੋਰ ਕਾਇਮ * 24 ਘੰਟਿਆਂ 'ਚ ਬਾਰਿਸ਼ ਸੰਭ
__ਪੰਚਾਨੰਦ ਗਿਰੀ ਵਿਰੁਧ ਬਲਾਤਕਾਰ ਦੇ ਦੋਸ਼ ਲੱਗੇ
ਸਰਤਾਜ, ਵਿਵਾਦ ਅਤੇ ਪ੍ਰਚੱਲਿਤ ਪੰਜਾਬੀ ਗਾਇਕੀ-ਗੁĄ

Contact Us - DMCA - Privacy - Top
UNP