ਜਾਅ ਵੇ ਜੀਜਾ

  • Thread starter Unregistered
  • Start date
  • Replies 1
  • Views 418
U

Unregistered

Guest
ਕਾਫੀ ਪੁਰਾਣੀ ਗੱਲ ਅੈ , ਛਿੰਦੋ ਨੰੂ ਬੱਚਾ ਹੋਣ ਵਾਲਾ ਸੀ। ਰੋਟੀ ਟੁੱਕ ਦਾ ਵੀ ਅੌਖਾ ਹੋ ਗਿਅਾ ਸੀ।ਹਾਰਕੇ ਆਪਣੇ ਘਰ ਵਾਲੇ ਜੰਟੇ ਨੰੂ ਪੇਕੀਂ ਭੇਜਿਅਾ ਕਿ ੳੁਹਦੀ ਛੋਟੀ ਭੈਣ ਨੰੂ ਜਾਪਾ ਕਟਾੳੁਣ ਲੲੀ ਲੈ ਅਾਵੇ।
ੳੁਨਾਂ ਦਿਨਾਂ ਚ ਸਾਧਨਾਂ ਦੀ ਘਾਟ ਸੀ ਲੋਕ ਪੈਦਲ ੲੀ ਅਾੳੁਂਦੇ ਜਾਂਦੇ ਹੁੰਦੇ ।ਜੰਟਾ ਅਾਪਣੀ ਜਵਾਨ ਜਹਾਨ ਸਾਲੀ ਫਿਨੋ ਨੰੂ ਲੈ ਕੇ ਚੱਲ ਿਪਅਾ। ਅਾੳੁਣ ਲੱਗੇ ਨੰੂ ੳੁਹਦੀ ਸੱਸ ਨੇ ਅਾਪਣੀ ਕੁੜੀ ਲੲੀ ਹੋਰ ਸਮਾਨ ਦੇ ਨਾਲ ਨਾਲ ਿੲੱਕ ਬੱਕਰੀ ਤੇ ਮੁਰਗੀ ਵੀ ਦੇ ਿਦੱਤੀ ਕਿ ਚਲੋ ਕੁੜੀ ਨੂੰ ਚੰਗੀ ਖੁਰਾਕ ਦੀ ਲੋੜ ਅੈ।
ਮੁੜਦਿਅਾਂ ਨੂੰ ਰਾਹ ਚ ਹਨੇਰਾ ਹੋ ਗਿਅਾ। ਚੰਨ ਚਾਨਣੀ ਰਾਤ.......ਜੀਜਾ ਸਾਲੀ ਤੁਰੇ ਜਾਣ ... ਚਲੋ ਚਾਲ .....!
ਫਿਨੋ ਬੋਲਦੀ ਅੈ ..
.
'ਵੇ ਜੀਜਾ !..'
ਅਖੇ......' ਹੋਅ'

"ਵੇ ਦੇਖੀਂ ,ਮੈਨੰੂ ਤਾਂ ਬਲਾਂੲੀ ਡਰ ਲੱਗੀ ਜਾਂਦਾਂ"

"ਲੈ ਡਰਨ ਅਾਲੀ ਕਿਹੜੀ ਗੱਲ ਅੈ ...ਜਦੋਂ ਮੈ ਤੇਰੇ ਨਾਲ ਅੈਂ ।"

" ਲੈਅ ਹੈਂਅ ਜੀਜਾ , ਤੇਰਾ ਕੀ ਵਸਾਹ...? ਕੀ ਪਤਾ ਤੰੂ ੲੀ ਕੋੲੀ ਅੈਸੀ ਵੈਸੀ ਹਰਕਤ ਕਰ ਦੇਂ?
"
" ਮੇਰੀ ਤਾਂ ਜਾਹ ਜਾਂਦੀ ਹੋ ਜੂ....ੲੇਸ ੳੁਜਾੜ ਚ ਤਾਂ ਨਾ ਕੋੲੀ ਵੇਖਣ ,ਅਾਲਾ ਨਾਂ ਛੁਡਾੳੁਣ ਅਾਲਾ....ਬੰਦਾ ਨਾਂ ਪਰਿੰਦਾ"

ਜੰਟਾ ਬੋਲਦੈ...." ਮੈ ਕਿਵੇਂ ਕਰਦੰੂ ਭਲਾ ?..ਮੇਰੇ ਿੲੱਕ ਹੱਥ ਚ ਬੱਕਰੀ ਅਾਲਾ ਰੱਸੈ ...ਦੂਜੇ ਹੱਥ ਚ ਸੋਟੀ ਤੇ ਬਾਲਟੀ ਅੈ। ਕੱਛ ਚ ਮੈਂ ਮੁਰਗੀ ਦਿੱਤੀ ਹੋੲੀ ਅੈ ਮੇਰਾ ਤਾਂ ੳੁੲੀਂ ਹੱਥ ੲੀ ਨੀ ਵਿਹਲਾ।"

"ਲੈਅ ...ਜੀਜਾ ਤੇਰਾ ਕੀਅ ਅੈ ? ਤੰੂ ਸਕੀਮ ਲਾ ਲਵੇਂ । ਡਾਂਗ ਦਾ ਕਿੱਲਾ ਧਰਤੀ ਚ ਗੱਡ ਕੇ ੳੁਹਦੇ ਨਾਲ ਬੱਕਰੀ ਬੰਨ ਦੇਂਵੇਂ । ਮੁਰਗੀ ਬਾਲਟੀ ਥੱਲੇ ਦੇ ਦੇਵੇਂ ਫੇਰ ਤਾਂ ਤੰੂ ਕੋੲੀ ਸ਼ਰਾਰਤ ਕਰ ੲੀ ਸਕਦੈਂ ..?"

ਭੋਲਾ ਜੰਟਾ ਅੱਜ ਵੀ ਿੲਹ ਗੱਲ ਯਾਦ ਕਰ ਕੇ ਅੱਖਾਂ ਭਰ ਅਾੳੁਦੈ " ਸਾਲਾ ਮੈਂ ਸੱਚੀਓਂ ...ਸਾਲੀ ਡਰੀ ਹੋਈ ਸਮਝਦਾ ਰਿਹਾ।"
 
Top