ਇੱਕ ਫਕੀਰ

Yaar Punjabi

Prime VIP
ਕਿਸੇ ਿਪੰਡ ਚ ਇੱਕ ਫਕੀਰ ਰਹਿੰਦਾ ਸੀ।
ਇੱਕ ਵਾਰ ਉਹ ਆਪਣੇ ਨਾਲ ਦੇ ਹੀ ਪਿੰਡ ਚ' ਚੱਲ ਰਹੇ ਵਿਆਹ-
ਸ਼ਾਦੀ ਦੇ ਪੋ੍ਗਰਾਮ ਵਿੱਚ ਚਲਾ ਗਿਆ।
ਪਰ ਉੱਥੇ ਲੋਕ ਉਸਦੇ ਸਾਦੇ ਕੱਪੜਿਆ ਵੱਲ ਦੇਖ ਕੇ ਉਸਦਾ ਮਖੌਲ
ਉਡਾਉਣ ਲੱਗ ਗਏ ਤੇ ਉਸ ਵੱਲ ਦੇਖ ਕੇ ਜੋਰ-ਜੋਰ ਨਾਲ ਹੱਸਣ ਲੱਗ
ਪਏ।
ਫਕੀਰ ਇਹ ਸਭ ਦੇਖ ਕੇ ਕਾਫੀ ਦੁੱਖੀ ਹੋਇਆ। ਫਕੀਰ ਨੇ ਲੋਕਾ ਨੂੰ
ਕਾਫੀ ਸਮਝਾਇਆ - ਅਸੀ ਫਕੀਰ ਆ! ਅਸੀ ਤਾਂ ਰੱਬ ਦੇ ਆਸਰੇ
ਜਿਉਨੇ ਆ! ਸਾਡਾ ਮਖੌਲ ਨਾ ਉਡਾਓ!
ਪਰ ਫੇਰ ਵੀ ਲੋਕਾ ਤੇ ਭੋਰਾ ਵੀ ਅਸਰ ਨੀ ਹੋਇਆ, ਉਹ ਉਸੇ
ਤਰ੍ਹਾ ਹੀ ਹੱਸਦੇ ਰਹੇ।
ਫੇਰ ਅਚਾਨਕ ਹੀ ਲੋਕਾ ਨੂੰ ਦਿਖਣਾ ਬੰਦ ਹੋ ਗਿਆ, ਉਹਨਾ ਦੀਆ
ਅੱਖਾ ਸਾਹਮਣੇ ਹਨੇਰਾ ਛਾਅ ਗਿਆ। ਉਹ ਅੰਨੇ ਹੋ ਗਏ।
ਫਿਰ ਉਹਨਾ ਸਾਰਿਆ ਨੇ ਭੱਜ ਕੇ ਫਕੀਰ ਦੇ ਪੈਰ ਫੜ ਲਏ, ਤੇ
ਕਹਿਣ ਲੱਗੇ - ਬਾਬਾ ਜੀ! ਸਾਨੂੰ ਮਾਫ ਕਰ ਦੋ! ਸਾਡੇ ਤੋ ਭੁੱਲ ਹੋ
ਗਈ।
ਫਕੀਰ ਨੇ ਆਪਣੇ ਪੈਰਾ ਤੋ ਚੱਪਲ ਲਾ ਕੇ ਕੱਲੇ-ਕੱਲੇ ਦੇ ਸਿਰ ਚ'
ਮਾਰੀ ਤੇ ਬੋਲੇ - ਕੰਜਰੋ! ਬੱਤੀ ਗਈ ਆ! ਕੋਈ ਜਰਨੇਟਰ ਚਲਾ ਦੋ!
ਮੈਨੂੰ ਵੀ ਨੀ ਦਿਸਦਾ।
 
Top