My collection

JV

Punjabi jatt
ਸੋਹਣੇ ਵੀਰ ਦੀ ਕਰਾਂ ਤਾਰੀਫ ਕਿਦਾਂ,??
ਸਾਡੇ ਅੱਖਰਾਂ ਦੇ ਵਿੱਚ ਏਨਾ ਜੋਰ ਨਹੀਂ,,,
ਸਾਰੀ ਦੁਨਿਆਂ ਵਿੱਚ ਭਾਂਵੇ ਲੱਭ ਲਈਏ,ਸਾਡੇ ਵੀਰਾ ਜਿਹਾ ਕੋਈ ਹੋਰ ਨਹੀਂ।
 

JV

Punjabi jatt
ਐੱਨੇ ਨਿਵਾਣਾਂ ਚ ਡਿੱਗਦਾ ਨਹੀਂ ਹਾਂ ,
ਬਣਕੇ ਖ਼ੁਦਾ ਮੈਂ ਫ਼ਿਰਦਾ ਨਹੀਂ ਹਾਂ ........" ਮੈ ਬੰਦਿਆ ਵਰਗਾ ਬੰਦਾ ਹਾ, ਪੈਗੰਬਰ ਨਹੀ..ਮਲਾਹ ਨਹੀ... ਮੈ ਸੰਤ ਨਹੀ..ਗੁਰ-ਪੀਰ ਨਹੀ, ਮੁਕਤੀ ਦੀ ਅਜੇ ਚਾਅ ਨਹੀ, ਬੁਲਬਲਾ ਸਮੁੰਦਰ ਵਿਚ ਤੈਰਦਾ ਜਿਸ ਦਿਨ ਵੀ ਆਵੇ, ਫੱਟ ਜਾਵੇ, ਕੋਈ ਮੇਰੇ ਬਾਰੇ ਕੁਸ਼ ਵੀ ਆਖੇ, ਇਸ ਦੀ ਮੈਨੂੰ ਪਰਵਾਹ ਨਹੀ
 

JV

Punjabi jatt
ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ
ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ
 

JV

Punjabi jatt
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...
 

JV

Punjabi jatt
ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..
 

JV

Punjabi jatt
ਖਤ ਲਿਖਿਆ ਯਾਰ ਆਪਣੇ ਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ....
ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,ਪਰ ਸਨੂੰ ਤੇਰੀ ਯਾਦ ਨੇ ਕਮਲਾ ਬਣਾ ਦਿੱਤਾ...
 

JV

Punjabi jatt
ਇਕ ਲਹਿਰ ਕੋ ਪਿਆਰ ਥਾ ਕਿਨਾਰੇ ਸੇ
ਪਰ ਓੁਸ ਕੀ ਸ਼ਾਦੀ ਹੋ ਗਈ ਸਾਗਰ ਸੇ
ਕਿਨਾਰੇ ਕੀ ਪਰੀਤ ਲਹਿਰ ਕੋ ਖੀਂਚ ਲਾਤੀ ਹੈ
ਪਰ ਬਦਨਾਮ ਨ ਹੋ ਮੁਹੱਬਤ ਇਸ ਲੀਏ
ਵੋ ਲੌਟ ਜਾਤੀ ਹੈ
 

JV

Punjabi jatt
ਸਾਥ ਛੂਟਨੇ ਸੇ ਰਿਸ਼ਤੇ ਨਹੀਂ ਟੂਟਾ ਕਰਤੇ
ਵਕਤ ਕੀ ਸ਼ਾਖ ਸੇ ਲਮਹੇ ਨਹੀਂ ਟੂਟਾ ਕਰਤੇ
ਲੋਗ ਕਹਤੇ ਹੈਂ, ਮੇਰਾ ਸਪਨਾ ਟੂਟ ਗਿਆ
ਟੂਟੀ ਨੀਂਦ ਹੈ, ਸਪਨੇ ਨਹੀਂ ਟੂਟਾ ਕਰਤੇ
 

JV

Punjabi jatt
ਟੁੱਟੇ ਪੱਤੇ,ਸ਼ਾਇਰ ਫੱਕਰ ਹੁੰਦੇ ਨੇ
ਦੋਹਾਂ ਦੇ ਹੀ ਪੈਰੀਂ ਚੱਕਰ ਹੁੰਦੇ ਨੇ

ਕਿਹੜੀ-ਕਿਹੜੀ ਯਾਦ ਸੰਭਾਲਾਂ ਮੈਂ ਤੇਰੀ
ਰੇਤੇ ਦੇ ਕਣ ਕਦੋਂ ਇਕੱਤਰ ਹੁੰਦੇ ਨੇ

ਫੁਟਦੇ ਵੀ ਰਹਿੰਦੇ,ਝੜਦੇ ਵੀ ਰਹਿੰਦੇ
ਦੋਸਤ-ਮਿਤੱਰ ਰੁੱਖ ਦੇ ਪੱਤਰ ਹੁੰਦੇ ਨੇ
 

JV

Punjabi jatt
ਕੁਝ ਲੋਕ ਹਾਲੇ ਵੀ ਰਾਹਾਂ ਚ ਖੜੇ ਨੇ,ਧੁੱਪਾਂ ਤੋਂ ਡਰਦੇ ਵੇਖ ਲਓ ਛਾਂਵਾਂ ਚ ਖੜੇ ਨੇ....ਮੈ ਤਾਂ ਓੁਹਨਾਂ ਦੇ ਵਲ ਹਾਂ,ਓੁਨਾਂ ਦੇ ਨਾਲ ਸਾਂਝ ਸਿੱਧੇ ਸਤੋਰ ਰੁੱਖ ਜੋ ਹਵਾਵਾਂ ਚ ਖੜੇ ਨੇ....ਐਸੇ ਗਿਆਨ ਧਰਮ ਤੇ ਬੇਜਾਨ ਫਲਸਫੇ ਤਾਰਨਗੇ ਕੀ ਕਿਸੇ ਨੂੰ ਜੋ ਆਪ ਤਾ ਨਾਵਾਂ ਚ ਖੜੇ ਨੇ
 

JV

Punjabi jatt
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ।
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ।
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ।
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
ਜੇ ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ,
ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ' ਵੀ ਜਾਨ ਹੁੰਦੀ ਏ।
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ।
ਪਿਆਰ ਦੇ ਪੈਂਡੇ ਬੜੇ ਬਿਖੜੇ ਨੇ ਯਾਰੋ,
ਰਿਹੋ ਬੱਚ ਕੇ ਇੱਥੇ ਇੱਜਤ ਵੀ ਨੀਲਾਮ ਹੁੰਦੀ ਏ।
 

JV

Punjabi jatt
ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
 

JV

Punjabi jatt
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ..........................
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |
 

JV

Punjabi jatt
ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਸਾਹਾਂ ਦੇ ਨਾਲ।

ਇਸ ਦੁਨੀਆਂ ਦੇ ਵਿਚ ਹੈ ਪਾਪ ਬਣ ਗਿਐ,
ਕਿ ਮੈਂ ਚਾਹਵਾਂ ਕਿਸੇ ਨੂੰ ਚਾਵਾਂ ਦੇ ਨਾਲ।

ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,
ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।

ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,
ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।

ਇਹ ਜੋ ਹੱਸਦੇ ਨੇ ਧੁੱਖਦੀ ਜਿੰਦ ਦੇਖ ਕੇ,
ਇਹ ਤਾਂ ਸੜਦੇ ਨੇ ਵਿਚੋਂ ਇਛਾਵਾਂ ਦੇ ਨਾਲ।

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਿਸਾਹਾਂ ਦੇ ਨਾਲ।
 
Top