Mere Biotechnology de saare Dostan lyi..

chardi kala vich rhiye

HaRdCoRe BiOtEcHnOlOgIsT
ਸਫ਼ਰ ਮੇਰਾ ਸ਼ਾਇਦ ਏਨਾ ਖੂਬ਼ਸੂਰਤ ਨਾ ਹੁੰਦਾ,
ਤਹਿ ਕਰਨਾ ਪੈਂਦਾ ਜੇਕਰ ਇਕੱਲਿਆਂ ਇਨ੍ਹਾਂ ਬਿਖ਼ੜੇ ਰਾਹਾਂ ਨੂੰ...

ਸਾਂ ਚੱਲੀ ਜਦੋਂ ਸਨ ਦੋ ਕਦਮ ਮੇਰੇ ਨਾਲ਼,
ਪਰ ਅੱਜ ਮੈਂ ਝਾਤ ਮਾਰਦੀ ਆਂ ਜਦੋਂ,
ਪਿੱਛੇ ਦਿਸਦੀਆਂ ਅਣਗਿਣਤ ਪੈੜਾਂ,
ਗਿਣ ਹੁੰਦੀਆਂ ਨਾ ਜੋ ਮੈਥੋਂ,
ਜਿਵੇਂ ਸਕਿਆ ਨਾ ਗਿਣ ਕੋਈ ਆਪਣਿਆਂ ਸਾਹਾਂ ਨੂੰ...

ਰੱਬ ਵਰਗਾ ਆਸਰਾ ਮਹਿਸੂਸ ਕੀਤਾ,
ਮੈਂ ਉਨ੍ਹਾਂ ਦੀ ਰਹਿਮਤ ਹੇਠਾਂ ਸਦਾ,
ਢੁੱਕਦਾ ਸਾਰਾ ਜੱਗ ਉਂਝ ਭਾਵੇਂ,
ਮੇਰੀਆਂ ਖੁਸ਼ੀਆਂ ਨੂੰ ਵੰਡਾਉਣ ਲਈ,
ਪਰ ਦਿੱਤੇ ਮੋਢੇ ਉਨ੍ਹਾਂ ਹੀ,
ਰੱਖ ਕੇ ਸਿਰ ਵਰਾਉਣ ਲਈ ਮੇਰੇ ਟੁੱਟੇ ਚਾਵਾਂ ਨੂੰ...

ਮੁੱਲ ਤਾਰ ਨੀ ਸਕਦੀ ਉਨ੍ਹਾਂ ਦਾ,
ਇੱਕ ਨਿਮਾਣੀ ਜਿਹੀ ਜਿੰਦ "ਤੇਜੀ" ਦੀ,
ਲਿਖੇ ਮੇਰੇ ਦੋ ਬੋਲ ਵੀ ਹਨ ਸ਼ਾਇਦ ਕੌਡੀਆਂ ਦੇ ਭਾਅ,
ਪਰ ਲਾ ਕੇ ਕੀਮਤ ਵਾਂਗ ਸਮਾਨ ਉਨ੍ਹਾਂ ਦੀ,
ਕਿਵੇਂ ਵਿਕਾਊ ਬਣਾ ਦਿਆਂ ਬੇਸ਼ਕੀਮਤੀ ਆਪਣਿਆਂ ਯਾਰਾਂ ਨੂੰ.....

 
Top