kuj shayri......

ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਕਿਸੇ ਕਰਨਾ

ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਦਿਲ ਕਿਸੇ ਦਾ ਭਰਨਾ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਕਿਸੇ ਨੇ
ਧਰਨਾ....
 
ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ
ਚੱਲੇ..
ਛੱਡ ਵੇ ਿਦਲਾ..ਿਕਉਂ ਰੋਨਾ?? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਿਰਹਾ.. ਪਰ ਤੇਰੀ ਿਕਸਮਤ ਦੇ ਿਸਤਾਰੇ,ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ...
 
ਜਾਚ ਮੈਨੂੰ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !

ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !

ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ!...
 
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੇ ਵਕਤ ਮੀਲੇ ਤਾ ਆਪਣੀ ਇਕ ਅਮਾਨਤ ਫੜਦੀ ਲੈ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਮੈ ਆਹ ਕੀਤਾ, ਮੈ ਉਹ ਕੀਤਾ, ਐਵੇ ਮੁੜ ਕੇ ਚਿਤਾਰੇ ਗੀ,
ਤੇਰਾ ਕੁਝ ਨੀ ਰੱਖਣਾ ਥੌੜ ਦਿਲੇ, ਕਿਤੇ ਐਵੇ ਮੇਹਣਾ ਮਾਰੇ ਗੀ,
ਇਕ ਯਾਦ ਹੈ ਕੁਝ ਵੀ ਹੌਰ ਨਹੀ, ਕਿਤੇ ਹੌਰ ਲੱਭਣ ਨਾ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਨੀ ਕੰਗਣ, ਮੁੰਦਰੀ ਗਾਨੀ ਲੈ ਗਈ, ਚਿੱਠੀਆ ਵੀ ਤਸਵੀਰਾ ਵੀ,
ਹਏ ਨੀ ਪੂਝੇ-ਪੌਣੀਏ ਵੇਖ ਕਦੇ, ਸਾਡੇ ਲੇਖਾ ਦੀਆ ਲਕੀਰਾ ਵੀ,
ਜੇ ਜਾਨ ਵੀ ਮੰਗਦੀ ਦੇ ਦਵਾ ਗੇ, ਸੰਗਦੀ ਨਾ ਮੰਗਣੌ ਰਿਹ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਬੁਲ ਦੇਬੀ ਵਾਗੂ ਸੀ ਲਾ ਗੇ, ਫੱਟ ਇਕ ਦੌ ਰਿਹਦੇ ਸੀ ਲਾ ਗੇ,
ਤੇਰੇ ਬਿਨ ਕਿਹੜਾ ਮਰ ਗਏ ਆ.. ਤੇਰੀ ਯਾਦ ਬਿਨਾ ਵੀ ਜੀਅ ਲਾ ਗੇ,
ਦਰਾਂ ਚ ਬਹਿਣੇ ਵਾਲੀਏ ਨੀ, ਸਾਡੇ ਕੌਲ ਵੀ ਦੌ ਪਲ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..........
 
Asi haan chirag umeedan de sadi kade hawa naal bandi nahi,
tusi ghumman gheri o jisdi bedi de malah naal bandi nahi,
tuhanu neewe change lagne nahi,sadi par ucheyan de naal bandi nahi,
tusi chaaploosiyan kar lainde tuahdi ankh haya naal bandi nahi,
tusi dukhan te peedan jo dinde,ehsaas ohna da sanu hai,
asi 100 marzan ton rogi haan sadi kise dawa naal bandi nahi,
asi andron bahron ikko jehe “debi” taan kafar akhwaunde aa,
tusi jeehde na te thagde o sadi os khuda naal v bandi nahi……….
 
Tu baat sunavae hora nu kee lodh hungara kau deyi ae,
Gaira nal peengha jooth dee ae tainu asi hulara kau deyi ae..

Shurag aakh ke khuli nu mehla nal akhiyan layian nee,
peengh de joothe varga chad hora nal peengha payian nee,
tu peengo digae ya nazra to tainu asi sahara kau deyi ae,
Gaira nal peengha jooth dee ae tainu asi hulara kau deyi ae..

Reez vee nahio nazara de nal joban tera minanae dee,
vehal vee nahio tere mathe diya teuhdiya ginanae dee,
rukhiya nazra valya nu koi sokh ishara kau deyi ae,
Gaira nal peengha jooth dee ae tainu asi hulara kau deyi ae..

Takdeer badlanae waliae nee tu badli vang tareeka de,
kanda utto kayi calender badle vich udeeka de,
badle thode asi vee pehla jeha hungara kau deyi ae,
Gaira nal peengha jooth dee ae tainu asi hulara kau deyi ae..

Samajhya na MAKHSSOSPURI tere chusti wale gedha nu,
chad parae hun bharna nahi rishte vich aayian tedha nu,
shamble dil nu mel tere da jhootha laara kau deyi ae,
Gaira nal peengha jooth dee ae tainu asi hulara kau deyi ae.
 
Ishqe dee chor hoyi hora sangh hor hoyi,
asi kalhae athru vahau joge reh gaye,
Naa tera likh ke mitaun joge reh gaye.....

Shakal nu bhuli ke laarya nu bhuli ae,
kida din tere nal gujarya nu bhuli ae,
kida dee kudi see baata paun jogae reh gaye,
Naa tera likh ke mitaun joge reh gaye.....

Saaha to pyariae nee tera koi tod na,
tere maarya nu kehde maut dee vee lodh naa,
rehmata he teriyan ginaun joge reh gaye,
Naa tera likh ke mitaun joge reh gaye.....

Dil de tu vehre vicho kakha vangu hoonjh ta,
cheti deni galat akhar vangu poonjh ta,
uchi thave la ke pachtaun joge reh gaye,
Naa tera likh ke mitaun joge reh gaye.....

Tere lai DEBI ate debi lai prayi tu,
hor naave ho gai likhi ohdi c rubai tu,
likh likh geet tere gaun jogae reh gaye,
Naa tera likh ke mitaun joge reh gaye.....
 
Pau dadae da chukya karja reh jave,
boli kise sareek dee sehni pai jave,
iko maa de jamya vich pai jaan je khaara,
Loko aede varagiya na jag te haara....

banda ohdo haar da jad honi aundi,
mehla ander baithya nu manghan laundi,
roti khatir nachna paye vich bazara,
Loko aede varagiya na jag te haara....

Navi vaihi aan k ghar vandiyan pave,
haar hundi put mapya nu je na chah ve,
bhudae varae karniyaa pain je kara,
Loko aede varagiya na jag te haara....

Tur jaan akha shamnaae akhiyan de taarae,
maghae kaleja mach ke muk jaan sharae,
chardi umarae randiya ho jan je naara,
Loko aede varagiya na jag te haara....

har hundi ae yaar vee devan na dhoi,
vas dee duniya ujhrae mare sajhan koi,
DEBI kidarae apnae bhul jaan je saara,
Loko aede varagiya na jag te haara....
 
Sohal jahe lak nu hulare mar de lagi hoyi akh nu ishare mar de,
iko jhaki de ke fir disde na auntarae nazare marde,
Aas de sahare jeonde ashiqa nu sohnya de laare mar de...

Raahe kahdae dekh khalya nu aundi jehri jhoothi-muthi khang mardi,
ik alhar de cehrya te sada lai paraunhi aayi sangh mardi,
jhanjara de chankate kokya de painde lishkare mar de,
Aas de sahare jeonde ashiqa nu sohnya de laare mar de...

Akh hundi ae jasoosa wali ashiqa dee sainat kamal hundi ae,
turae jandya nu khaj de bahane nal sasri akal mardi,
kise hath ghalae khat fadae jaan adh-vichkare mar de,
Aas de sahare jeonde ashiqa nu sohnya de laare mar de...

Be-kadra de pichae be-vajha badnami karvai radkae,
dhoor raahva dee akha de vich surma samjh ke pavahi radkae,
mithe bola wale jehre tohfae vich den hanju khare mar de,
Aas de sahare jeonde ashiqa nu sohnya de laare mar de...

Picha chut da na udeek te uneedare to zor DEBI lakh la lave,
soha mardiya sohnya nu joothiyan te ashiqa nu shak khaa lave,
bachda nee jheenu MAKHSOOSPURI jaan to pyare mar de,
Aas de sahare jeonde ashiqa nu sohnya de laare mar de...
 
Ronde nu vekh ke hasdi ae hasde nu vekh ke mach dee ae,
paundi ae rob gareeba te takrae diya taliyan jhas dee ae,
Khabre kee milda duniya nu sajhna nal dagae kama ke....

dujhe de khusi ta bauhdi na ae apnya nu vee cohdi na,
is garja mari duniya nu be-garjh mohabat aundi na,
par kasam pyar dee khaa ke,
Khabre kee milda duniya nu sajhna nal dagae kama ke....

Aedi sharam sharab ch ghul jandi ae rishte naate bhul jandi,
aaj paise lai ensaa da ae khoon karn te tul jandi ae,
be-doshae lahu ch naah ke,
Khabre kee milda duniya nu sajhna nal dagae kama ke....

Ae andhro kalae sakh vargi kise dhoo ae mari chaat vargi,
par bharo kini sohni ae mohboob kudi de khat vargi,
cehre te cehra la ke,
Khabre kee milda duniya nu sajhna nal dagae kama ke....

Turya diya paidha fadh dee ae digya de kol na khad dee ae,
charde nu ta MAKHSOOSPURI ae nit salaama kardi ae,
dubde nu pith dikha ke,
Khabre kee milda duniya nu sajhna nal dagae kama ke....
 
Apne kayi begane cehre bhul gaye,
tave tave yaad bathere bhul gaye,
baithya sutya yaad koi tadfaundi rehndi ae,
Ik kudi mainu ajye vee chete aundi rehndi ae....

Us nu meri zindgi wali khani aaakh lavo,
ja phir mere sab geeta dee rani aakh lavo,
vichar ke yaada rahi hukam chalaundi rehndi ae,
Ik kudi mainu ajye vee chete aundi rehndi ae....

Duniya kismat halata te rajh ke ro chukya,
oh kise dee ho chuki main kise da ho chukya,
duniya diya banyian khanda duhdi rehdi ae,
Ik kudi mainu ajye vee chete aundi rehndi ae....

Khud kis hal ch khabre jo duava likh dee ae,
jigare wali naa apna sirnava likh dee ae,
DEBI nu har saal card ik paundi rehdi ae,
Ik kudi mainu ajye vee chete aundi rehndi ae....
 
Pehle tod dee daru varge hun hor kise te dhul gaye,
dubda dil hun kise nu chardi lor vekhda ae,
Sajhna dee fulkari de sheeshe ta pehla wale ne,
ohna sheeshya vich hun muh koi hor vekhda ae.........

Nakhre sare pehla wale aajkal jhalda hor koi,
rashtae vee sab ohi puranae par hun malda hor koi,
charde suraj vangu dagda mukhra sukh nal hale vee,
mukhre to paindi sidhi lishkor vekhda ae,
Sajhna dee fulkari de sheeshe ta pehla wale ne,
ohna sheeshya vich hun muh koi hor vekhda ae.........

Kachi umare uchiyan pheenga pauna bhul asadi c,
kachya utte pakhiyan aasa launa bhul asadi c,
sadi galti gal pehla tunka ke keeti na,
kacha bhaanda har koi pehla tunka ke dekhda ae,
Sajhna dee fulkari de sheeshe ta pehla wale ne,
ohna sheeshya vich hun muh koi hor vekhda ae.........

Dil ohna da ohi dil nu fikar kise begane da,
galha vee sab ohi par vich jikar kise begane da,
sohnya de inj badlan dee koi heyrani nahi hundi,
DEBI ta bas samae dee badli tor vekh da ae,
Sajhna dee fulkari de sheeshe ta pehla wale ne,
ohna sheeshya vich hun muh koi hor vekhda ae.........
 
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਤ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਨਾਮ ਸ਼ਾਇਰਾ 'ਚ ਆਵੇ ਕਿਥੇ "ਦੇਬੀ" ਦੀ ਓਕਾਤ,
ਗੱਲਾਂ ਤੇਰੀਆ 'ਚੋ ਗੱਲ ਲੈ ਕੇ ਸ਼ੇਅਰ ਆਖੀ ਜਾਵਾ...
 
ਜੇ ਕੋਈ ਬੰਦਾ ਆਖੇ ਮੇਰੀ ਵੁਹਟੀ ਨਾਲ ਲੜਾਈ ਨਹੀ ਹੁੰਦੀ..ਉਹ ਬੰਦਾ ਝੂਠ ਬੋਲਦਾ,
ਇੰਡੀਆ 'ਚ ਅਫਸ਼ਰ ਹੋਵੇ ਆਖੇ ਉਪਰੋ ਕਮਾਈ ਨਹੀ ਹੁੰਦੀ..ਉਹ ਬੰਦਾ ਝੂਠ ਬੋਲਦਾ,
ਜੇ ਕੋਈ ਮੁੰਡਾ ਆਖੇ ਵੀਹ ਵੇ ਸਾਲ ਤੱਕ ਕਿਸੇ ਨੂੰ ਅੱਖ ਨਹੀ ਮਾਰੀ..ਉਹ ਬੰਦਾ ਝੂਠ ਬੋਲਦਾ,
ਜਿਹੜਾ ਕਹਿੰਦਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀ ਉਤਾਰੀ..ਉਹ ਬੰਦਾ ਝੂਠ ਬੋਲਦਾ,
ਜੇ ਕੋਈ ਬੀਬੀ ਆਖੇ ਮੈਨੂੰ ਨਵੇ ਸੂਟ ਪਉਣ ਦਾ ਠਰਕ ਨਹੀ ਕੋਈ.,
"ਦੇਬੀ" ਜੇ ਕੋਈ ਆਖੇ ਮੈਨੂੰ ਸੱਸ ਅਤੇ ਮਾਂ ਵਿੱਚ ਫ਼ਰਕ ਨਹੀ ਕੋਈ....ਉਹ ਬੀਬੀ ਝੂਠ ਬੋਲਦੀ.....
 
ਕੱਖ ਸਮਝ ਨਾ ਆਵੇ ਪਰ ਦਿੱਖਾਵੇ ਲਈ ਸੀਡੀ ਉੱਤੇ ਇੰਗਲਿਸ਼ ਗਾਣੇ ਲਾਉਦਾ ਏ,
ਨੰਗ ਦਿਖਾਲਾਣ ਵਿੱਚ ਕਹਿੰਦੇ ਹਰਜ਼ ਹੈ ਕੀ ਪੈਸੇ ਦੇਖੋ ਕਹਿੜਾ ਵੱਧ ਕਮਉਦਾ ਏ,
"ਦੇਬੀ" ਆਸ਼ਕ ਥੋੜੇ ਸੁਥਰੇ ਗੀਤਾਂ ਦੇ ਕਿਹੜਾ ਵੇਖੇ ਕੌਣ ਸੁਰੀਲਾ ਗਾਉਦਾ ਏ,
ਲੋਕੀ ਵੱਡਾ ਸਿੰਗਰ ਕਹਿੰਦੇ ਉਸੇ ਨੂੰ ਟੀ.ਵੀ ਉਤੇ ਰੋਜ਼ ਹੀ ਜਿਹੜਾ ਆਉਦਾ ਏ.....
 
ਹਾਏ ਰੱਬਾ ਕੋਈ ਜੀਣੇ ਜੋਗੀ ਸਾਡੇ ਉੱਤੇ ਮਰ ਕੇ ਆਵੇ,
ਸੋਹਣੀ ਜਿੰਨੀ ਹੋਵੇ ਸੋਹਣੀ ਕਿਸੇ ਝਣਾਂ ਨੂੰ ਤੁਰ ਕੇ ਆਵੇ,
ਕੋਈ ਫ਼ਰਕ ਨਹੀ ਪੈਦਾ "ਦੇਬੀ" ਕਿੰਨੀ ਭਾਵੇ ਹੋਵੇ ਲੜਾਕੀ,
ਛੇਤੀ ਛੇਤੀ ਆ ਜਾਵੇ ਭਾਵੇ ਦੁਨੀਆ ਦੇ ਨਾਲ ਲੜ ਕੇ ਆਵੇ.....
 
ਮੇਰੇ ਦਿਲ ਦਾ ਸਫ਼ਾ ਹਾਲੇ ਤਾਈ ਕੋਰਾ ਏ ਤੂੰ ਇਸ ਤੇ ਦੋ ਨਾਅ ਲਿਖ ਲੈ,
ਆਪਣੇ ਨਾਮ ਦੇ ਅੱਗੇ ਸੁਬਾਹ ਲਿਖ ਲੈ ਤੇ ਮੇਰੇ ਨਾਅ ਅੱਗੇ ਤੂੰ ਸ਼ਾਮ ਲਿਖ ਲੈ,
ਯਾਰੀ ਸਦਾ ਬਰੋਬਰ ਦਿਆ ਨਾਲ ਹੁੰਦੀ ਏ ਤੂੰ ਮਾਲਕ ਤੇ "ਦੇਬੀ" ਗੁਲਾਮ ਲਿਖ ਲੈ,
ਗੱਲਾਂ ਬੁਹਤ ਨੇ ਤੂੰ ਗੱਲ ਮੰਨ ਇੱਕੋ ਆਪਣੇ ਆਸ਼ਕਾ ਵਿੱਚ ਸਾਡਾ ਨਾਮ ਲਿਖ ਲੈ.......
 
ਫੂਕ ਮਾਰ ਗਏ ਚਾਲੀ ਓਂਸ ਦੀ ਨੂੰ ਯਾਰ ਹੋਣਾ ਦੀ ਢਿੰਮਰੀ ਟੈਟ ਹੋ ਗਈ,
ਫੋਰਮੈਨ ਨੂੰ ਦਸ ਤਾਂ ਕਿਸੇ ਭੜੂਏ ਪੰਗਾ ਪੈ ਗਿਆ ਦਿਸ ਐਂਡ ਦੈਟ ਹੋ ਗਈ,
ਸਾਡੀ ਮਸ਼ੂਕ ਦਾ ਇੰਡੀਆ ਵਿਆਹ ਹੋਣਾ ਕੱਲ ਕਹਿੰਦੇ ਆ ਉਹਦੀ ਫਲੈਟ ਹੋ ਗਈ,
ਸਾਡਾ ਡੌਗੀ ਸਵੇਰ ਦਾ ਸਿਕ ਹੋਇਆ ਖ਼ਬਰੇ ਕਿੱਥੇ ਹੈ ਸੁਹਰੇ ਦੀ ਕੈਂਟ ਖੋ ਗਈ,
ਲੈਦੀ ਜੂ.ਆਈ.ਸੀ ਖਾਦੀ ਘਰੇ ਬੈਠੀ ਵਾਈਫ ਅੱਗੇ ਨਾਲੋ ਕਿੰਨੀ ਫੈ਼ਟ ਹੋ ਗਈ,
ਚਲਓਦਾ ਟੈਕਸੀ ਕਵਿਤਾ ਲਿਖੇ "ਦੇਬੀ" ਖੜੇ ਖੜੇ ਨੂੰ ਰੈਂਡ ਲਾਈਟ ਹੋ ਗਈ............
 
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਦਰਦ ਘੱਟਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਮੈ ਕੰਮ ਜਿਨਾ ਦੇ ਆ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ...

ਦੁੱਖ ਜਿਨਾਂ ਦੇ ਗਿਣ ਨਹੀ ਸਕਿਆ,
ਜ਼ਖਮ ਜਿਨਾਂ ਦੇ ਮਿਣ ਨਹੀ ਸਕਿਆ,
ਮਨ ਦਾ ਕੂੜਾ ਹੂਜ ਨਹੀ ਸਕਿਆ,
ਕਿਸੇ ਦੇ ਅਥਰੂ ਪੂਝ ਨਹੀ ਸਕਿਆ,
ਸਾਹਵੇ ਦਿਸਦੀ ਪੀੜ ਜਿਨਾਂ ਦੀ ਕਲਮ ਦੇ ਉੱਤੇ ਚੜਾ ਨਹੀ ਸਕਿਆ..ਉਹਨਾ ਤੋ ਮਾਫ਼ੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ...

ਸਾਰੀ ਉਮਰ ਮੁਸ਼ਕਤ ਕਰਦੇ ਭੁੱਖ 'ਚ ਜੰਮਦੇ ਭੁੱਖ 'ਚ ਮਰਦੇ,
ਦੂਸਰਿਆ ਲਈ ਮਹਿਲ ਬਣਾਉਦੇ ਆਪ ਤਾਰਿਆ ਛਾਵੇਂ ਸੌਦੇ,
ਜਿਨਾ ਦੀ ਕਿਸੇ ਨੇ ਖ਼ਬਰ ਲਈ ਨਾ,
ਜਿਨਾਂ ਦੇ ਮੈਂ ਵੀ ਜਾ ਨਹੀ ਸਕਿਆ...ਉਹਨਾ ਤੋ ਮਾਫੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ....

ਕਿੰਨੇ ਵਰੇ ਉਮਰ ਦੇ ਗਾਲੇ ਮੈਂ ਕਿੰਨੇ ਵਰਕੇ ਕੀਤੇ ਕਾਲੇ,
ਗੀਤ ਵੀ ਗੰਗਾਂ ਤਾਰਨ ਜੋਗੇ ਕਿਸੇ ਦਾ ਕੀ ਸਵਾਰਨ ਜੋਗੇ,
ਜ਼ਬਰ ਜ਼ੁਲਮ ਨਾ ਲੜ ਨਹੀ ਸਕਦੇ,
ਮਜ਼ਲੂਮਾ ਨਾਲ ਖਜ਼ ਨਹੀ ਸਕਦੇ,
ਬਣਣਾ ਸੋਚਿਆ ਜਿਨਾ ਦੇ ਵਰਗਾ,
ਪਰ ਲਾਗੇ ਵੀ ਜਾ ਨਹੀ ਸਕਿਆ...ਉਹਨਾ ਤੋ ਮਾਫੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ...

ਗਲਤ ਸਿਆਸਤ ਦੇ ਹੱਥ ਚਜ਼ ਗਏ ਕਿਸੇ ਜਾਨੂੰਨ ਦੇ ਹੜ ਵਿੱਚ ਹੜ ਗਏ,
ਡਾਢਿਆ ਧਰਮ ਅਸਥਾਨ ਗਿਰਾਏ ਜੀਵਨ ਜੋਗੇ ਮਾਰ ਮੁਕਾਏ,
ਜੋ ਅਨਿਆਈ ਮੌਤੇ ਮਾਰੇ ਮੇਰੀ ਰੂਹ ਵਿੱਚ ਵਿਲਕਣ ਸਾਰੇ,
ਮੈ ਬੁਜ਼ਦਿਲ ਜਿਨਾਂ ਆਪਣਿਆ ਲਈ,
ਹਾਅ ਦਾ ਨਾਹਰਾ ਲਾ ਨਹੀ ਸਕਿਆ..ਉਹਨਾ ਤੋ ਮਾਫੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ...

ਮੇਰੇ ਸਿਰ ਉਪਕਾਰ ਜਿੰਨਾ ਦੇ ਕਰਜ਼ੇ ਬੇਸ਼ੁਮਾਰ ਜਿੰਨਾ ਦੇ,
ਜਿਨਾਂ ਲਿਖਣਾ ਗੌਣ ਸਿਖਾਇਆ ਮੈ ਉਹਨਾ ਦਾ ਵੀ ਕੀ ਮੁਲ ਪਾਇਆ,
ਮਾਂ ਪਿਓ ਦਾ ਵੀ ਕਰਜ਼ ਦਾਰ ਮੈ,
ਭੈਣ ਭਾਈ ਦਾ ਵੀ ਦੇਣ ਦਾਰ ਮੈ,
ਕਦੇ ਜਿਨਾ ਨੂੰ ਵਕਤ ਨਾ ਦਿੰਦਾ ਬੀਵੀ ਬੱਚਿਆ ਤੋ ਵੀ ਸ਼ਰਮਿੰਦਾ,
ਮਨ ਦਾ ਮੈਲਾ ਮੁਜਰਮ "ਦੇਬੀ",
ਜਿਨਾ ਨਾਲ ਨਜ਼ਰ ਮਿਲਾ ਨਹੀ ਸਕਿਆ...ਉਹਨਾ ਤੋ ਮਾਫ਼ੀ ਚਾਹੁੰਣਾ,
ਜਿਨਾਂ ਦਾ ਗੀਤ ਬਣਾ ਨਹੀ ਸਕਿਆ ਉਹਨਾ ਤੋ ਮਾਫ਼ੀ ਚਾਹੁੰਣਾ...
 
ਇਸ ਤੋ ਪਰੇ ਭਲਾ ਕੀ ਹੋਣੀ ਸਾਡੀ ਤਬਾਹੀ ਸਡੇ ਖਿਲਾਫ਼ ਸਾਡੇ ਹੀ ਅੱਜ ਦੇ ਰਹੇ ਗਵਾਹੀ,
ਉਹ ਸਾਉਣ ਦੇ ਮਹੀਨੇ ਪਛਤਾਉਦੇ ਦੇਖਣੇ ਨੇ ਵੱਢ ਕੇ ਜੋ ਅੰਬ ਲਾ ਰਹੇ ਫਲਾਹੀ,
ਬਾਹਰੋ ਜੋ ਸੋਹਣੇ ਗੁੱਸੇ ਉਹਨਾ ਨਾਲ ਰਹਿੰਦੇ ਸੁੰਦਰਤਾ ਨਾ ਉਹਨਾ ਦੀ ਮੂੰਹ ਤੇ ਜਿਨਾ ਸਲਾਹੀ,
ਮਹਿਬੂਬ ਨੇ ਨਹੀ ਆਉਣਾ ਤਾ ਮੌਤ ਹੀ ਆ ਜਾਵੇ "ਦੇਬੀ" ਦਾ ਬੂਹਾ ਖੁੱਲਾ ਹਜੇ ਆਸ ਨਹੀ ਲਾਹੀ.......
 
Top