ਵੇ ਤੂੰ ਦੱਸ ਕਿੰਜ ਭੁੱਲ ਜਾਦੇ #Khaira#

Yaar Punjabi

Prime VIP
ਜੇ ਗੱਲ ਤੇਰੇ ਤੇ ਆਏ ਪਿਆਰ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੇਰੇ ਤੇ ਆਏ ਇਤਬਾਰ ਦੀ ਸੀ
ਵੇ ਤੂੰ ਦੱਸ ਕਿੰਜ ਭੁੱਲ ਜਾਦੇ

ਜੇ ਗੱਲ ਤੇਰੇ ਕਰਕੇ ਕੀਤੇ ਸਿੰਗਾਰ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੇਰੇ ਨਾਲ ਕੀਤੇ ਉਮਰ ਭਰ ਦੇ ਇਕਰਾਰ ਦੀ ਸੀ
ਵੇ ਤੂੰ ਦੱਸ ਕਿੰਜ ਭੁੱਲ ਜਾਦੇ

ਜੇ ਗੱਲ ਤੇਰੇ ਯਾਰ ਹੋਣ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੇਰੇ ਹੱਕਦਾਰ ਹੋਣ ਦੀ ਸੀ
ਵੇ ਤੂੰ ਦੱਸ ਕਿੰਜ ਭੁੱਲ ਜਾਦੇ

ਜੇ ਗੱਲ ਤੈਨੂੰ ਦਿੱਤੇ ਤੋਹਫਿਆ ਤੇ ਇਜਹਾਰ ਦੀ ਹੁੰਦੀ
ਤਾ ਅਸੀ ਭੁੱਲ ਜਾਦੇ
ਪਰ ਗੱਲ ਤੈਨੂੰ ਦਿੱਤੇ ਸਤਿਕਾਰ ਦੀ ਸੀ
"ਮਨਦੀਪ" ਵੇ ਤੂੰ ਦੱਸ ਕਿੰਜ ਭੁੱਲ ਜਾਦੇ
 
Top