Kaim Debi22...Awesome

tejy2213

Elite
ਜਦੋਂ ਵੀ ਨਜ਼ਰ ਮਿਲਦੀ ਏ ਕਲੇਜੇ ਛ਼ੇਕ ਹੋ ਜਾਂਦਾ
ਕੀ ਕਰੀਏ ਜੀ ਜਲਵਾ ਦੇਖ਼ ਮੱਥਾ ਟੇਕ਼ ਹੋ ਜਾਂਦਾ
ਓਹ ਦਿਲ ਦਾ ਸਾਫ਼ ਹੇ "ਦੇਬੀ" ਗਲ਼ਤ ਨਾ ਸਮਝ ਲੈਣਾਂ
ਕਿ ਕਾਤ਼ਿਲ ਸੂਰਤਾਂ ਦੇ ਵੱਲ ਅਕਸਰ ਵੇਖ਼ ਹੋ ਜਾਂਦਾ |



ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ
"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |



ਦਿਲ ਜਾਨ ਜਹਾਨ ਵੀ ਓਹਨਾਂ ਦੇ ਅਸੀਂ ਨਾਂ ਲਿਖਵਾ ਕੇ ਵੇਖ ਲਿਆ
ਗੁੱਸਾ ਮਿਟਿਆ ਨਾਂ ਬੇਦਰਦ਼ਾਂ ਦਾ ਅਸੀਂ ਖੁਦ਼ ਨੂੰ ਮਿਟਾ ਕੇ ਵੇਖ ਲਿਆ
ਖ਼ਬਰੇ ਸੌਹਂ ਖਾਦ਼ੀ ਨਾ ਮੰਨਣੇਂ ਦੀ ਅਸੀਂ ਬੜਾ ਮਨਾਂ ਕੇ ਵੇਖ ਲਿਆ
ਖ਼ੌਰੇ ਦੁਖ਼ਦੀ ਜੀਬ ਤੇ ਬੋਲਦੇ ਹੀ ਨਹੀ ਸੌ ਵਾਰ ਬੁਲਾ ਕੇ ਵੇਖ ਲਿਆ
ਤੁਹਾਨੂੰ ਹੇਜ਼ ਹੇ ਨਵੇਂ ਮੁਲਾਜੇ ਦਾ ਤੇ ਅਸੀਂ ਰੱਜੇ ਓਹਨਾਂ ਦੀ ਯਾਰੀ ਤੋਂ
ਤੁਸੀ ਸ਼ੌਕਂ ਨਾਲ ਅਜ਼ਮਾ ਵੇਖੋ "ਦੇਬੀ" ਨੇ ਅਜ਼ਮਾ ਕੇ ਵੇਖ ਲਿਆ |



ਇੱਕ ਲਾਟ ਹੁਸਨ ਦੀ ਮੱਚਦੀ ਏ
ਤੇ ਅੱਖਾਂ ਸੇਕੇ ਬਿਨਾਂ ਨਹੀਂ ਰਹਿ ਸਕਦੇ
ਓਹਦੀ ਦੀਦ਼ ਖ਼ੁਦਾ ਦੀ ਦੀਦ਼ ਸਾਨੂੰ
ਤੇ ਮੱਥਾ ਟੇਕੇ ਬਿਨਾਂ ਨਹੀਂ ਰਹਿ ਸਕਦੇ
ਇੱਕ ਸਾਡੇ ਗੁਆਂਡ ਚ ਚੰਨ ਰਹਿੰਦਾ
ਦਿਨ ਵੇਲੇ "ਦੇਬੀ" ਚੜਦਾ ਏ
ਓਹ ਚੜੇ ਬਿਨਾਂ ਨਹੀ ਰਹਿ ਸਕਦਾ ਤੇ
ਅਸੀਂ ਵੇਖੇ ਬਿਨਾਂ ਨਹੀ ਰਹਿ ਸਕਦੇ |




ਪਾ ਨੀਵੀਂਆਂ ਕੌਲੋਂ ਲੰਘ ਜਾਣਾਂ
ਨੀ ਮੈਂ ਅੱਖ ਤੇਰੇ ਵੱਲ ਨਹੀ ਤੱਕਣੀਂ
ਆਪਣੇਂ ਵਿਚਾਲੇ ਵਾਹੀ ਲੀਕ਼ ਤੂੰ ਜੋ
ਮੈਂ ਓਹ ਭੁੱਲ ਕੇ ਵੀ ਨਹੀ ਟੱਪਣੀਂ
ਯਾਰੀ ਦਾ ਲੇਖ਼ਾ ਜੋਖ਼ਾ ਜਦ ਮਰਜ਼ੀ ਕਰ ਲਈਂ ਅੜੀਏ ਨੀ
ਗ਼ਮ ਰੱਖ ਲਏ ਤੇਰੇ "ਦੇਬੀ" ਨੇ ਤੇਰੀ ਹੋਰ ਕੋਈ ਚੀਜ਼ ਨਹੀ ਰੱਖ਼ਣੀਂ |




ਕੋਈ ਖ਼ੱਤ ਕਿਸੇ ਦੇ ਪੜਦਾ ਹੇ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਕਿਸੇ ਨਾਲ ਰੁੱਸਦਾ ਲੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਦੋਸ਼ ਕਿਸੇ ਸਿਰ ਮੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
ਕੋਈ ਅਚ਼ਨਚੇਤ ਆ ਖ਼ੜਦਾ ਹੈ
ਤਾਂ ਤੇਰਾ ਚ਼ੇਤਾ ਆਉਂਦਾ ਹੈ
"ਦੇਬੀ" ਨਾਲ ਤੇਰੇ ਰਿਸ਼ਤੇ ਦਾ ਬਸ ਪਤ਼ਾ ਥੋੜਿਆਂ ਲੋਕਾਂ ਨੂੰ
ਜਿਹਨੂੰ ਪਤ਼ਾ ਜ਼ਿਕਰ ਜਦ ਕਰਦਾ ਏ ਤਾਂ ਤੇਰਾ ਚ਼ੇਤਾ ਆਉਂਦਾ ਹੈ |




ਖ਼ਬਰ ਝੂਠੀ ਸੀ, ਪਤ਼ਾ ਸੀ
ਉੜਾਈ ਜਾਣਂ ਕੇ
ਗੱਲ਼ ਮੇਰੀ ਸੀ, ਤਾਂਹੀ ਤਾਂ ਸੀ
ਫੈਲਾਈ ਜਾਣਂ ਕੇ
ਹੁਣਂ ਆਪਣਿਆਂ ਦੇ ਵਾਂਗ ਐਵੇਂ ਹੇਜ਼ ਨਾਂ ਵਿਖਾ
ਨੀ "ਦੇਬੀ" ਭੁੱਲ ਗਿਆ ਤੇਨੂੰ ਪਰਾਈ ਜਾਣਂ ਕੇ |




ਮੈਂ ਤਾਂ ਅੱਥਰੂ ਹਾਂ ਆਖ਼ਿਰ ਗਿਰਾਇਆ ਜਾਵਾਂਗਾ
ਖ਼ੁਸ਼ੀ ਹੋਵੇ ਜਾਂ ਮਾਤਮ ਬਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖ਼ਿਰ ਗਿਰਾਇਆ ਜਾਵਾਂਗਾ
ਹਵਾ ਦੇ ਨਾਲ ਅਜੇ ਦੋਸਤੀ ਨਾ ਕਰਵਾਓ
ਚਿਰਾਗ ਹਾਂ ਮੈਂ ਸੁਭਾਹ ਤੱਕ ਜਗਾਇਆ ਜਾਵਾਂਗਾ
ਮਜਾਲ਼ ਦੋਸਤਾਂ ਦੀ ਕੀ ਵਿਸਾਰ ਦੇਣਂ ਭਲ਼ਾ
ਦੁਸ਼ਮਨਾਂ ਤੋਂ ਵੀ ਨਹੀ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਇਆ ਜਾਵਾਂਗਾ
ਸੀ ਕਿਸਮਤ਼ ਦਰਦ਼ਮੰਦਾ ਚੋਂ ਲਿਆ ਕੇ ਇਉਂ "ਦੇਬੀ"
ਇਸ ਨਿਰਮੋਹੇ ਨਗ਼ਰ ਵਿੱਚ ਖ਼ਪਾਈਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖ਼ਿਰ ਗਿਰਾਇਆ ਜਾਵਾਂਗਾ |




ਇਸ ਨਗ਼ਰ ਚ ਦੌਸਤਾ ਤੂੰ ਜਦ ਕਦੇ ਵੀ ਆਏਂਗਾ
ਮੌਹ ਵਫ਼ਾ ਨੂੰ ਛੱਡ ਕੇ ਹਰ ਚੀਜ਼ ਏਥੇ ਪਾਏਂਗਾ
ਸੌਨੇ ਚਾਂਦੀ ਦੇ ਨਗ਼ਰ ਸਿੱਕੇ ਬੜੇ ਕਮਾਏਂਗਾ
ਸੌਚ ਕੇ ਮੈਂ ਕੰਬਦਾ ਏਥੇ ਤੂੰ ਜੋ ਗਵਾਏਂਗਾ
ਵੈੱਲਕਮ ਲਿਖਿਆ ਮਿਲੇਗਾ ਤੇਨੂੰ ਬਹੁਤੇ ਦਰਾਂ ਤੇ
ਕੱਲੇ ਕੱਲੇ ਬੂਹੇ ਨੂੰ ਤੂੰ ਬੰਦ ਅੰਦਰੋਂ ਪਾਏਂਗਾ
ਏੱਥੋਂ ਦੇ ਪਾਣੀਂ ਹਵਾ ਖ਼ਬਰੇ ਸਰਾਪੇ ਹੋਏ ਨੇ
ਇਸ ਨਗ਼ਰ ਚ ਆਣਂ ਕੇ ਤੂੰ ਆਪਣੇਂ ਭੁੱਲ ਜਾਏਂਗਾ
ਸੌਣਂ ਜਾਗਣਂ ਨਾਉਂਣ ਕੰਮ ਤੇ ਖਾਣਂ ਵਿੱਚ ਕੋਈ ਵੇਲ ਨਈਂ
ਦੋ ਹੰਝੂ ਕੇਰਨੇ ਨੂੰ ਵੀ ਵਕ਼ਤ ਕਿੱਥੋਂ ਲਿਆਇਗਾਂ
ਜੇਲ ਵਾਂਗੂੰ ਚਾਹ ਕੇ ਵੀ ਜਾਂਦਾ ਨੀ ਏਥੋਂ ਨਿੱਕਲਿਆ
ਏਥੋਂ ਛੁੱਟੇਗਾਂ ਉਦੋਂ ਦੁਨੀਆਂ ਚੋ ਹੀ ਜਦੋਂ ਜਾਏਂਗਾ
ਅਜੇ ਤਾਈਂ "ਦੇਬੀ" ਦੀਆਂ ਅੱਖ਼ਾਂ ਚ ਥੌੜੀ ਸ਼ਰਮ ਹੈ
ਫ਼ੇਰ ਖ਼ਬਰੇ ਉਸ ਤੋਂ ਵੀ ਪਹਿਚਾਣਿਆਂ ਨਾ ਜਾਏਂਗਾ |




ਜੰਮਣ ਭੂਈਂ ਨੂੰ ਛੱਡ ਕੇ ਆਉਂਣਾ ਸੌਖਾ ਨਈਂ ਹੁੰਦਾ
ਓਪਰੀ ਧਰਤ਼ੀ ਤੇ ਚ਼ਿਤ ਲਾਉਂਣਾ ਸੌਖਾ ਨਈਂ ਹੁੰਦਾ
ਰਹਿਣਾਂ ਵਿੱਚ ਪਰਦੇਸਾਂ ਸੁਪਨੇ ਲੈਣੇਂ ਵਤਨਾਂ ਦੇ
ਟੁਕੜਿਆਂ ਵਿੱਚ ਵੰਡ ਹੋ ਕੇ ਜਿਉਂਣਾ ਸੌਖਾ ਨਈਂ ਹੁੰਦਾ
ਪਾਪ਼ੀ ਪੇਟ ਦੀ ਭੁੱਖ ਹਰਾ ਦੇਂਦੀ ਏ ਬੰਦੇ ਨੂੰ
ਸੱਜਣਾਂ ਕੌਲੋਂ ਉੱਠ ਕੇ ਆਉਂਣਾ ਸੌਖਾ ਨਈਂ ਹੁੰਦਾ
ਸ਼ੋਹਰਤ ਦੇ ਦੀਵੇ ਵਿੱਚ ਖ਼ੂਨ ਜਿਗ਼ਰ ਦਾ ਪੈਂਦਾ ਏ
ਦੁਨੀਆਂ ਦੇ ਵਿੱਚ ਨਾਮ ਕਮਾਉਂਣਾ ਸੌਖਾ ਨਈਂ ਹੁੰਦਾ
ਕਾਮਯਾਬ ਨੇ ਜਹਿੜੇ ਓਹਨਾਂ ਦੇ ਸਦ਼ਕੇ ਜਾਵਾਂ ਮੈਂ
ਬਾਹਰਲੇ ਮੁਲ਼ਕੀ ਪੈਰ ਜਮਾਉਂਣਾ ਸੌਖਾ ਨਈਂ ਹੁੰਦਾ
"ਦੇਬੀ" ਦਾ ਤਾਂ ਰੱਬ਼ ਵੱਲੋ ਹੀ ਸੂਤ ਆ ਗਿਆ ਏ
ਸੱਚ਼ ਪੁੱਛੋ ਤਾਂ ਲਿਖ਼ਣਾਂ ਗਾਉਂਣਾ ਸੌਖਾ ਨਈਂ ਹੁੰਦਾ |




ਵਾਅਦਾ ਕਰਨਾ ਸੌਖ਼ਾ ਏ ਪਰ ਬੌਲ ਪਗਾਉਂਣਾ ਔਖਾ ਏ
ਸੱਜਣਾਂ ਖਾਤਰ ਕੱਚਿਆਂ ਉੱਤੇ ਤਰ ਕੇ ਆਉਂਣਾ ਔਖਾ ਏ
ਹਲ਼ਕਾ ਫ਼ੁਲਕਾ ਲਿਖ਼ ਕੇ ਗਾ ਕੇ ਬੱਚੇ ਪਾਲੀ ਜਾਂਨੇ ਆਂ
ਸ਼ਾਇਰੀ ਦਾ ਘ਼ਰ ਦੂਰ ਬੜਾ ਏ ਸੁਰ ਵਿੱਚ ਗਾਉਂਣਾ ਔਖਾ ਏ
ਓਹਨਾਂ ਦੀ ਆਖ਼ੀ ਹਰ ਗੱਲ਼ ਦੇ ਕਿੰਨੇ ਮਾਇਨੇਂ ਨਿੱਕਲਦੇ
ਭਾਸ਼ਾ ਹੋਰ ਫ਼ਕੀਰਾਂ ਵਾਲੀ ਰਮਜ਼ ਨੂੰ ਪਾਉਂਣਾ ਔਖਾ ਏ
ਬਚ਼ ਜਾਣੇਂ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ ਬਚ਼ ਜਾਣੇਂ
ਮੰਦਿਰ ਮਸਜ਼ਿਦ ਦੇ ਝਗੜੇ ਵਿੱਚ ਇਨਸਾਨ ਬਚਾਉਂਣਾ ਔਖਾ ਏ
ਕਰਮਾਂ ਵਾਲੀ ਛ਼ੱਤ ਜਿਸ ਥੱਲੇ ਪਿਆਰ ਖ਼ੁਸ਼ੀ ਵਿਸ਼ਵਾਸ ਰਹਿਣ
ਮਕਾਨ ਬਣਾਉਂਣਾ ਸੋਖਾ "ਦੇਬੀ" ਘ਼ਰ ਬਣਾਉਂਣਾ ਔਖਾ ਏ |




ਨਿੱਕੇ ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਂਦੇ ਹਾਂ
ਨਿੱਕੀ ਜਈ ਹੈ ਦੁਨੀਆਂ ਸਾਡੀ ਓਸੇ ਵਿੱਚ ਖ਼ੁਸ਼ ਰਹਿੰਦੇ ਹਾਂ
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰੀ ਪੈ ਜਾਈਏ
ਬੰਦਿਆਂ ਵਿੱਚੋ ਰੱਬ਼ ਦੇ ਦਰਸ਼ਨ ਅਕ਼ਸਰ ਹੀ ਕਰ ਲੈਂਦੇ ਹਾਂ
ਵੱਡਿਆਂ ਦੇ ਨਾਲ ਸਾਂਝ ਪਾਉਂਣ ਦੀ ਮਨ਼ ਵਿੱਚ ਕੋਈ ਤਾਂਗ ਨਹੀ
ਦਿਲ ਵੱਡੇ ਨੇ ਕੀ ਹੋਇਆ ਜੇ ਛ਼ੋਟੇ ਘ਼ਰਾਂ ਚ ਰਹਿੰਦੇ ਹਾਂ
ਪਤ਼ਾ ਨੀ ਗ਼ੀਤ ਅਸਾਡੇ ਕਹਿਦੇ ਕਹਿਦੇ ਦਿਲ ਨੂੰ ਟੁੰਬਦੇ ਨੇ
ਕੌਣਂ ਜਾਣਂਦਾ ਗ਼ੀਤ ਲਿਖ਼ਣ ਲਈ ਦਿਲ ਤੇ ਕੀ ਕੀ ਸਹਿੰਦੇ ਹਾਂ
ਮਨ਼ ਦੀ ਖ਼ੁਸ਼ੀ ਵੀ "ਦੇਬੀ" ਸਾਨੂੰ ਕਾਫ਼ੀ ਸਸਤੀ ਮਿਲ ਜਾਂਦੀ
ਖਿੜਿਆ ਫੁਲ ਕੋਈ ਹੱਸਦਾ ਬੱਚਾ ਦੇਖ਼ ਕੇ ਖ਼ੁਸ਼ ਹੋ ਲੈਂਦੇ ਹਾਂ |




ਬੰਦੇ ਦਾ ਇੱਕ ਪਿਆਰ ਹੀ ਚ਼ੇਤੇ ਰਹਿ ਜਾਂਦਾ
ਇਸ ਦੁਨੀਆਂ ਤੋਂ ਹੋਰ ਕੋਈ ਕੀ ਲੈ ਜਾਂਦਾ
ਬਾਹਰ ਕੱਫ਼ਣ ਤੋਂ ਖ਼ਾਲੀ ਹੱਥ ਸਿਕੰਦਰ ਦੇ
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ
ਜਿੰਨੇ ਝੱਖੜ ਝੁੱਲੇ ਕੱਦ ਦਾ ਢਹਿ ਜਾਂਦਾ
ਉਸ ਤੋਂ ਨਾ ਇਹਸਾਨ ਕਰਾਵੀਂ ਭੁੱਲ ਕੇ ਵੀ
ਓ ਚਾਹ ਦਾ ਕੱਪ ਵੀ ਓਹਦਾ ਮਹਿੰਗਾ ਪੈ ਜਾਂਦਾ
ਕਿਸੇ ਨੂੰ ਦਿਲ ਵਿੱਚ ਰਹਿਣਂ ਲੀ ਬਸ ਜਗਾ ਦਿਉ
ਓਹ ਹੋਲੀ ਹੋਲੀ ਤੁਹਾਡੀਆਂ ਜੜਾਂ ਚ ਬਹਿ ਜਾਂਦਾ
"ਦੇਬੀ" ਤੇਰੇ ਵਿੱਚ ਨੁਕਸ ਤਾਂ ਹੋਵਣਗੇ
ਓ ਐਵੇਂ ਨੀ ਕੋਈ ਕਿਸੇ ਦੇ ਮੂੰਹੋ ਲਹਿ ਜਾਂਦਾ |




ਬੈਠਕੇ ਬਜ਼ਾਰਾਂ ਵਿੱਚ ਵਿੱਕਦੇ ਸ਼ਬਾਬ ਤੋਂ
ਉੱਠਦੀ ਜਵਾਨੀਂ ਪਹਿਲੇ ਤੋੜ ਦੀ ਸ਼ਰਾਬ ਤੋਂ
ਸੋਲਵੇਂ ਸਤਾਰਵੇਂ ਕੁ ਸਾਲ ਦੀਆਂ ਅੱਖ਼ਾਂ ਕੋਲੋਂ ਬਚਣਾਂ ਜ਼ਰੂਰੀ ਏ
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾਂ ਜ਼ਰੂਰੀ ਏ
ਓ ਚੱਜ ਦੀਆਂ ਸੂਰਤਾਂ ਨੂੰ ਤੱਕਣਾਂ ਜ਼ਰੂਰੀ ਏ
ਬੀਵੀ ਨੂੰ ਯਕੀਨ ਵਿੱਚ ਰੱਖਣਾਂ ਜ਼ਰੂਰੀ ਏ
ਬੋਸ ਦੇ ਨਿਕੱਮਿਆਂ ਲਤੀਫਿਆਂ ਦੇ ਉੱਤੇ ਭਾਈ ਹੱਸਣਾਂ ਜ਼ਰੂਰੀ ਏ
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾਂ ਜ਼ਰੂਰੀ ਏ |


ਜਿਸ ਨਾਲ ਵਾਅਦਾ ਕਰ ਕੇ ਟਾਇਮ ਮਿਲਣਂ ਦਾ ਦੇਵੇ ਤੂੰ
ਓਹ ਰਾਹਾਂ ਵਿੱਚ ਰਹਿੰਦਾ ਤੂੰ ਕਿੱਥੇ ਰਹਿ ਜਾਨੀ ਏ
ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ
ਅੱਗੋ ਟੱਕਰੇ ਕਾਰ ਵਾਲਾ ਉਸ ਨਾਲ ਬਹਿ ਜਾਨੀ ਏ
ਨੀ ਤੂੰ ਉਸ ਆਦਤ ਵਰਗੀ ਜਹਿੜੀ ਛ਼ੇਤੀ ਛੁੱਟਦੀ ਨਾ
ਨਸ਼ੇ ਵਰਗੀਏ ਸਿੱਧੀ ਹੱਢਾਂ ਵਿੱਚ ਲਹਿ ਜਾਨੀ ਏ
"ਦੇਬੀ" ਡਰਦਾ ਤੇਰੇ ਨਿੱਤ ਬਿਆਨ ਬਦਲਣੇਂ ਤੋਂ
ਨੀ ਸੁਣਿਆਂ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਨੀ ਏ |




ਮੁੰਡੇ ਤੇਨੂੰ ਕਹਿੰਦੇ ਨੇ ਸ਼ਰੇਆਮ ਨਮਸਤੇ
ਮੈਂ ਸੋਚਾਂ ਕੇ ਖ਼ਬਰੇ ਤੇਰਾ ਨਾਮ ਨਮਸਤੇ
ਨਾ ਮੈਂ ਸੈਫ ਅਲੀ ਨਾ ਪਰਿਤੀ ਜ਼ਿੰਟਾ ਤੂੰ
ਗੱਲ ਬਣਜਾਉ ਕਹਿ "ਦੇਬੀ" ਨੂੰ ਸਲਾਮ ਨਮਸਤੇ
ਮੇਰੇ ਕੋਲ ਮੋਬਾਇਲ ਐੱਸ ਐੱਮ ਐੱਸ ਰਾਹੀਂ
ਭੇਜ ਦਿਆ ਕਰ ਹੋਉ ਨਾ ਬਦਨਾਮ ਨਮਸਤੇ |




ਬਿਨਾਂ ਨਾਗਾ ਹੀ ਨਿੱਤ ਤੇਰਾ ਦਿਦ਼ਾਰ ਹੋਈ ਜਾਂਦਾ ਏ
ਮੈਨੂੰ ਲੱਗਦਾ ਇੱਕ ਪਾਸੜ ਪਿਆਰ ਹੋਈ ਜਾਂਦਾ ਏ
ਸੁਭਾ ਦੀ ਸੈਰ ਨਾਲ ਮੌਰਨਿੰਗ ਵਾਕ਼ ਨਾਲ ਤੂੰ ਤੰਦਰੁੱਸਤ ਹੁੰਦੀ ਜਾਨੀ ਏਂ
ਵਿਚਾਰਾ "ਦੇਬੀ" ਪਰ ਦਿਲ ਦਾ ਬੀਮਾਰ ਹੋਈ ਜਾਂਦਾ ਏ |




ਮੈਂ ਸੁਣਿਆਂ ਓਹਦੀ ਜਾਨ ਗਈ
ਚੱਲ ਮੁਸ਼ਕਿਲ ਹੋ ਆਸਾਨ ਗਈ
ਲੜ ਓਹਦੇ ਨਾਲ ਰਕਾਨ਼ ਗਈ
ਕਹਿੰਦੇ ਨੇ ਇੰਗਲਿਸ਼ਸਤਾਨ ਗਈ
ਲਾ ਕੇ ਵੀ ਸੂਲੀ ਟੰਗ ਛੱਡਿਆ
ਤੋੜੀ ਤਾਂ ਕੱਢ ਲੈ ਜਾਨ ਗਈ
ਕਹਿੰਦੇ ਨੇ "ਦੇਬੀ" ਸੌਂਦਾ ਨਹੀ
ਜਿੱਦਣਂ ਦੀ ਓਹ ਬਈਮਾਨ ਗਈ |




ਹਾਏ ਰੱਬਾ ਕੋਈ ਜਿਉਣੇਂ ਜੋਗੀ ਸਾਡੇ ਉੱਤੇ ਮਰ ਕੇ ਆਵੇ
ਸੋਹਣੀਂ ਜਿੰਨੀ ਹੋਵੇ ਸੋਹਣੀਂ ਕਿਸੇ ਝਨਾਅ ਵਿੱਚ ਤਰ ਕੇ ਆਵੇ
ਕੋਈ ਫਰਕ ਨਹੀਂ ਪੈਂਦਾ "ਦੇਬੀ" ਕਿੰਨੀ ਭਾਵੇਂ ਹੋਵੇ ਲੜਾਕੀ
ਓ ਛ਼ੇਤੀ ਛ਼ੇਤੀ ਆ ਜਾਵੇ ਚਾਹੇ ਦੁਨੀਆਂ ਦੇ ਨਾਲ ਲੜਕੇ ਆਵੇ |




ਕੱਖ਼ ਸਮਝ ਨਾਂ ਆਵੇ ਪਰ ਦਿਖਾਵੇ ਲਈ
ਸੀਡੀ ਉੱਤੇ ਇੰਗਲਿਸ਼ ਗਾਣੇਂ ਲਾਉਂਦਾ ਏ
ਨੰਗ ਦਿਖਾਲਣਂ ਦੇ ਵਿੱਚ ਕਹਿੰਦੇ ਹਰਜ਼ ਹੇ ਕੀ
ਪੈਸੇ ਦੇਖੋ ਕਹਿੜਾ ਵੱਧ ਕਮਾਉਂਦਾ ਏ
ਓ "ਦੇਬੀ" ਆਸ਼ਿਕ ਥੋੜੇ ਸੁਥਰੇ ਗੀਤਾਂ ਦੇ
ਕਹਿੜਾ ਵੇਖੇ ਕੌਣਂ ਸੁਰੀਲਾ ਗਾਉਂਦਾ ਏ
ਲੋਕੀ ਵੱਡਾ ਸਿੰਗਰ ਕਹਿੰਦੇ ਓਸੇ ਨੂੰ
ਭਾਈ ਟੀਵੀ ਉੱਤੇ ਰੋਜ਼ ਹੀ ਜਹਿੜਾ ਆਉਂਦਾ ਏ |


ਭਾਈ ਜੇ ਕੋਈ ਬੰਦਾ ਆਖੇ ਮੇਰੀ ਵੌਹਟੀ ਨਾਲ ਕਦੇ ਵੀ ਲੜਾਈ ਨਹੀਓਂ ਹੁੰਦੀ
ਓ ਬੰਦਾ ਝੂਠ਼ ਬੋਲਦਾ
ਇੰਡੀਆ ਚ ਅਫ਼ਸਰ ਹੋਵੇ ਆਖੇ ਉੱਪਰੋਂ ਕਮਾਈ ਨਹੀਓਂ ਹੁੰਦੀ
ਓ ਬੰਦਾ ਝੂਠ਼ ਬੋਲਦਾ
ਜੇ ਕੋਈ ਮੁੰਡਾ ਆਖੇ ਬੀਹਵੇਂ ਸਾਲ ਤੱਕ ਕਿਸੇ ਨੂੰ ਮੈਂ ਅੱਖ ਨਹੀਓਂ ਮਾਰੀ
ਓ ਮੁੰਡਾ ਝੂਠ਼ ਬੋਲਦਾ
ਜਹਿੜਾ ਕਹਿੰਦਾ ਦਿਲ ਦੇ ਫ਼ਰੇਮ ਵਿੱਚ ਕੋਈ ਤਸਵ਼ੀਰ ਨਹੀਂ ਉਤਾਰੀ
ਓ ਮੁੰਡਾ ਝੂਠ਼ ਬੋਲਦਾ
ਜੇ ਕੋਈ ਬੀਬੀ ਆਖੇ ਮੈਨੂੰ ਨਵ਼ੇਂ ਸੂਟ ਪਾਉਂਣ ਦਾ ਠ਼ਰਕ ਨਹੀਓਂ ਕੋਈ
ਓ ਬੀਬੀ ਝੂਠ਼ ਬੋਲਦੀ
ਓ "ਦੇਬੀ" ਜੇ ਕੋਈ ਆਖੇ ਮੈਨੂੰ ਸੱਸ ਅਤੇ ਮਾਂ ਚ ਫ਼ਰਕ ਨਹੀਓਂ ਕੋਈ
ਓ ਬੀਬੀ ਝੂਠ਼ ਬੋਲਦੀ |




ਔਹਦੀ ਯਾਦ ਔਹਨੂੰ ਸੋਂਪ ਕੇ ਅਮਾਨਤ਼ ਅਦਾ ਕਰਾਂ
ਪਰ ਉਸ ਪੌਣਂ ਜਹੀ ਕੁੜੀ ਦਾ ਕਿੱਥੋ ਪਤਾ ਕਰਾਂ
ਕੁੱਝ ਇਸ ਤਰਾਂ ਦੀ ਚ਼ੋਟ ਦਿੱਤੀ ਇਸ਼ਕ ਨੇ ਮੈਨੂੰ

ਮੁੜ ਕੇ ਕਿਸੇ ਨੂੰ ਚਾਹੁਣਂ ਦਾ ਨਾ ਹੋਂਸਲਾ ਕਰਾਂ
ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ

"ਦੇਬੀ" ਲਹੂ ਵਿੱਚ ਰਚ਼ੀ ਨੂੰ ਕਿੱਦਾਂ ਜੁਦਾ ਕਰਾਂ |



ਇੱਕ ਸੁਭਾਹ ਨੂੰ ਫ਼ੇਰਾ ਪਾਇਆ ਕਰ ਸ਼ਾਮੀ ਨਾ ਛ਼ੱਤ ਤੇ ਆਇਆ ਕਰ
ਨੇਹਰੇ ਸੱਭ ਸਾਡੇ ਨਾਮ ਹੋਏ ਤੂੰ ਚੰਨ ਦੀਆਂ ਬਾਤਾਂ ਪਾਇਆ ਕਰ
ਹਰ ਸੋਹਣੀਂ ਸ਼ੈਅ ਦੀ ਮਾਲ਼ਕ ਤੂੰ ਕੁੱਝ ਰੌਬ਼ ਜਿਹਾ ਵੀ ਰੱਖਿਆ ਕਰ
ਰੌਣੇਂ ਨੂੰ ਅਸੀਂ ਬਥੇਰੇ ਹਾਂ ਤੂੰ ਜਿਉਂਣ ਜੋਗੀਏ ਹੱਸਿਆ ਕਰ
ਦਿਨ ਢਲ਼ਦਾ ਸਾਨੂੰ ਵੇਖ਼ਣ ਦੇ ਤੂੰ ਚੜਦ਼ਾ ਸੂਰਜ਼ ਤੱਕਿਆ ਕਰ
ਰੌਣੇਂ ਨੂੰ ਅਸੀਂ ਬਥੇਰੇ ਹਾਂ ਤੂੰ ਜਿਉਂਣ ਜੋਗੀਏ ਹੱਸਿਆ ਕਰ |



ਖ਼ਬਰੇ ਤੂੰ ਕਾਤੋਂ ਡਾਢਿਆਂ ਦੇ ਜ਼ਬਰ ਵਰਗਾ ਹੋ ਗਿਆ
ਖ਼ੌਰੇ ਮੈਂ ਕਿਉਂ ਨਿਤਾਣਿਆਂ ਦੇ ਸਬ਼ਰ ਵਰਗਾ ਹੋ ਗਿਆ
ਖ਼ਬਰ ਨਈਂ ਆਏ ਕੇ ਨਈਂ ਮੈਨੂੰ ਤਾਂ ਬਸ ਏ ਖ਼ਬਰ ਹੈ
ਕੇ ਓਹਨਾਂ ਦੀ ਇੰਤਜ਼ਾਰ ਵਿੱਚ ਕੋਈ ਕਬ਼ਰ ਵਰਗਾ ਹੋ ਗਿਆ
ਦਿਲਾਂ ਦੇ ਪੰਨਿਆਂ ਤੇ ਨਾਉਂ ਸੀ ਜ਼ਿਕਰ ਜਿਹਦਾ ਹਰ ਤਰਫ਼
ਅਖ਼ਬਾਰ ਵਿੱਚ ਮਰਿਆਂ ਦੀ ਓਹ ਖ਼ਬਰ ਵਰਗਾ ਹੋ ਗਿਆ
ਤੇਰੇ ਵਾਗੂੰ ਜਿਹਦੇ ਤੇ ਕਦੇ ਨਜ਼ਰ ਨਈਂ ਸੀ ਠਹਿਰਦੀ
"ਦੇਬੀ" ਓਹ ਲੱਗੀ ਕਿਸੇ ਚੰਦਰੀ ਨਜ਼ਰ ਵਰਗਾ ਹੋ ਗਿਆ |




ਬਦਲ ਗਿਆਂ ਦਾ ਦੋਸ਼ ਸਾਡੇ ਉੱਤੇ ਥੱਪਦੇ ਹੋ
ਸੱਚੀ ਗਲ਼ ਮਿਲਣਾਂ ਅਸਾਂ ਨੂੰ ਤੁਸੀ ਚਾਹੁੰਦੇ ਨਈਂ
ਸਾਡਿਆਂ ਗੁਆਂਢੀਆਂ ਦੇ ਆ ਕੇ ਤੁਸੀ ਮੁੜ ਜਾਂਦੇ
ਪੁੱਛਦੇ ਹੋ ਸਾਨੂੰ ਅਸੀਂ ਕਿਉਂ ਥੋਡੇ ਆਉਂਦੇ ਨਈਂ
ਵਾਦੂ ਨਈਔਂ ਪੈਸਾ ਨਾਹੀਂ ਟਾਇਮ ਖ਼ੱਤ ਲਿਖੀ ਜਾਇਏ
ਆਪ ਕਦੇ ਭੁੱਲ ਕੇ ਬਰੰਗ ਵੀ ਕੋਈ ਪਾਉਂਦੇ ਨਈਂ
ਓ ਡਾਇਰੀ ਵਿੱਚੋਂ ਨਾਮ ਤੁਸੀ "ਦੇਬੀ" ਦਾ ਜੇ ਕੱਟ ਦਿੱਤਾ
ਤਾਂ ਸੱਚ ਜਾਣੋਂ ਤੁਸੀ ਸਾਡੀ ਗਿਣਂਤੀ ਚ ਆਉਂਦੇ ਨਈਂ |
 

Saini Sa'aB

K00l$@!n!
"ਵਾਅਦਾ ਕਰਨਾ ਸੌਖ਼ਾ ਏ ਪਰ ਬੌਲ ਪਗਾਉਂਣਾ ਔਖਾ ਏ
ਸੱਜਣਾਂ ਖਾਤਰ ਕੱਚਿਆਂ ਉੱਤੇ ਤਰ ਕੇ ਆਉਂਣਾ ਔਖਾ ਏ
ਹਲ਼ਕਾ ਫ਼ੁਲਕਾ ਲਿਖ਼ ਕੇ ਗਾ ਕੇ ਬੱਚੇ ਪਾਲੀ ਜਾਂਨੇ ਆਂ
ਸ਼ਾਇਰੀ ਦਾ ਘ਼ਰ ਦੂਰ ਬੜਾ ਏ ਸੁਰ ਵਿੱਚ ਗਾਉਂਣਾ ਔਖਾ ਏ
ਓਹਨਾਂ ਦੀ ਆਖ਼ੀ ਹਰ ਗੱਲ਼ ਦੇ ਕਿੰਨੇ ਮਾਇਨੇਂ ਨਿੱਕਲਦੇ
ਭਾਸ਼ਾ ਹੋਰ ਫ਼ਕੀਰਾਂ ਵਾਲੀ ਰਮਜ਼ ਨੂੰ ਪਾਉਂਣਾ ਔਖਾ ਏ
ਬਚ਼ ਜਾਣੇਂ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ ਬਚ਼ ਜਾਣੇਂ
ਮੰਦਿਰ ਮਸਜ਼ਿਦ ਦੇ ਝਗੜੇ ਵਿੱਚ ਇਨਸਾਨ ਬਚਾਉਂਣਾ ਔਖਾ ਏ
ਕਰਮਾਂ ਵਾਲੀ ਛ਼ੱਤ ਜਿਸ ਥੱਲੇ ਪਿਆਰ ਖ਼ੁਸ਼ੀ ਵਿਸ਼ਵਾਸ ਰਹਿਣ
ਮਕਾਨ ਬਣਾਉਂਣਾ ਸੋਖਾ "ਦੇਬੀ" ਘ਼ਰ ਬਣਾਉਂਣਾ ਔਖਾ ਏ |"


nice n good sharing
 
Top