dukh nai judai warga.

nanny@

Member
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ,
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ,
ਹਵਾ ਵਿਚ ਕਦੀ ਨਹੀਂ ਚਿਰਾਗ ਜੱਗਦੇ,
ਜੱਚਦੇ ਨਹੀਓਂ ਸਰਦਾਰ ਬਿਨਾ ਪੱਗ ਦੇ,
ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ,
ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ,
ਇਜ਼ੱਤਾਂ ਨੂੰ ਲੱਗੇ ਦਾਗ ਧੋਏ ਜਾਂਦੇ ਨਹੀਂ,
ਐਰੇ-ਗੈਰੇ ਕੋਲ ਦੁੱਖ ਰੋਏ ਜਾਂਦੇ ਨਹੀਂ,
ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ,
ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ......... :(
 
Top