UNP

darda di khani........!!

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ ਨਹੀ ਚਾਨਣ ਕਿਧਰੇ ਬਸ ਰਾਤ ਹਨੇਰੀ ਹੈ ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ ਮੇਰੇ ਦਰਦ ਤੇ ਪੀੜਾਂ ਮੇਰੇ ਵੱਸ ਵਿੱਚ ਨਹੀ ਪੈਮਾਨੇ .....


Go Back   UNP > Poetry > Punjabi Poetry

UNP

Register

  Views: 467
Old 18-02-2009
er_rose
 
darda di khani........!!

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਨਹੀ ਚਾਨਣ ਕਿਧਰੇ ਬਸ ਰਾਤ ਹਨੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਮੇਰੇ ਦਰਦ ਤੇ ਪੀੜਾਂ ਮੇਰੇ ਵੱਸ ਵਿੱਚ ਨਹੀ

ਪੈਮਾਨੇ ਵਾਂਗ ਛੱਲਕ ਪੈਂਦੀ ਅੱਖ ਮੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਕਿੱਥੇ ਦੇਵਾਂ ਧੱਕਾ ਮੈ ਇਸ ਜਿੰਦਾ ਲਾਸ਼ ਨੂੰ

ਤੁਰਗਈ ਰੂਹ ਜਿਸ਼ਮ ਬਣਗਿਆ ਢੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਸਕੂਨ ਦੀ ਤਲਾਸ ਵਿੱਚ ਫਿਰਾਂ ਮੈ ਭਟਕਦਾ

ਦਿਲ ਮੇਰਾ ਕਰਦਾ ਮੇਰੇ ਨਾਲ ਹੇਰਾ ਫੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਦੱਸ ਕਿਵੇ ਬੁਝਾਵਾਂ ਮੈ ਨੈਣਾਂ ਦੀ ਪਿਆਸ ਨੂੰ

ਦੂਰ ਸੱਜਣ ਦੀਦੇ ਪਿਆਸ ਇਹ ਵਡੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਜੋ ਵੀ ਮਿਲਿਆ ਸਭ ਨੇ ਮੈਨੂੰ ਬੁਰਾ ਕਿਹਾ

ਪਰ ਕਿਸੇ ਨੇ ਦਿੱਤੀ ਨਹੀ ਹੱਲਾ ਸ਼ੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

ਆਖਿਰੀ ਸ਼ਫਰ ਤੇ ਮੰਜਿਲ ਮੇਰੀ ਦੂਰ ਹੈ

ਮਰਜਾ ਬੇਈਮਾਨਾਂ ਇਹੋ ਸਜਾਅ ਤੇਰੀ ਹੈ

ਮੇਰੇ ਦਰਦਾਂ ਦੀ ਕਹਾਣੀ ਬਹੁਤ ਲੰਮੇਰੀ ਹੈ

 
Old 18-02-2009
jaggi633725
 
Re: darda di khani........!!

nice.

 
Old 19-02-2009
Rajat
 
Re: darda di khani........!!

nice..


Reply
« mohabbat...!! | raazi rhn miah........!! »

Similar Threads for : darda di khani........!!
" Debi " Chonda Ishq Ch Navi Chot Khani Koi
Darda
Main Tasvir Ha Darda Di
darda di kahani

Contact Us - DMCA - Privacy - Top
UNP