ਮਰਦਾ ਇਸਕ By mandeep

Yaar Punjabi

Prime VIP
ਅਲੜਪੁਣੇ ਦੇ ਪਰ,ਬਦਨਾਮੀ ਦੇ ਦਰ,ਤੇ ਸਰਮਾ ਦੇ ਲ਼ੜ
ਖੋਲਦਾ ਇਸਕ ,
ਸਿਰ ਚੜਕੇ,ਦਿਲ ਚ ਵੜਕੇ ,ਇਤਿਹਾਸ ਚ ਮਰਕੇ
ਬੋਲਦਾ ਇਸਕ,

ਜਿਉਣ ਦੀ ਆਸ ਦੇ ਕੇ,ਉਮਰਾ ਦੇ ਵਿਸਵਾਸ ਦੇ ਕੇ
ਤੇ ਸੁੱਖ ਦੇ ਦੋ ਸਾਹ ਦੇ ਕੇ,ਫਿਰ ਮਾਰਦਾ ਇਸਕ
ਖੁੰਝਿਆ ਜਵਾਨੀ ਦੇ ਰਾਹ ਤੋ,ਬਿਨਾ ਕਿਸੇ ਨਾਂ ਤੋ,
ਨਕਾਰਿਆ ਜਹਾਂ ਤੋ,ਮਾਪਿਆ ਦੀ ਪੱਤ ਸਾੜਦਾ ਇਸਕ

ਬਹੁਤੀ ਮਰਜੀ ਮਨ ਦੀ,ਬਹੁਤੀ ਖਿੱਚ ਤਨ ਦੀ
ਹੱਦ ਪਾਗਲਪਨ ਦੀ ਕਰਦਾ ਇਸਕ
ਕਰਕੇ ਮਨਮਾਨੀਆ,ਛੱਡਕੇ ਨਿਸਾਨੀਆ ,ਤੇ ਲੈ ਕੇ ਦੋ ਜਵਾਨੀਆ
ਮਨਦੀਪ ਫਿਰ ਮਰਦਾ ਇਸਕ
 
Top