ਮੈ ਪੰਜਾਬੀ

Yaar Punjabi

Prime VIP
"ਉਦੋ ਇਹਨਾ ਤੇ ਹੱਕ ਵੀ ਮੇਰਾ ਸੀ
ਇਹਨਾ ਦਾ ਵਕਤ ਵੀ
ਮੇਰਾ ਸੀ
ਇਹਨਾ ਚ ਰਕਤ ਵੀ
ਮੇਰਾ ਸੀ"
"ਅੱਜ ਮੇਰਾ ਪਾਣੀ ਜਹਿਰ ਬਣਿਆ
ਤੇ ਰਕਤ ਦਾ ਪਾਣੀ ਬਣ ਕਹਿਰ ਬਣਿਆ"
"ਮੇਰੇ ਮਾਲਿਕ ਬਣਾਤੇ ਇਹਨਾ ਖੁਦਗਰਜ
ਬਿਨਾ ਕੀਤੇ ਪਰਖ
ਮੇਰੇ ਤੇ ਹੀ ਨਿਕਲੇ ਮੇਰੇ ਪੁੱਤਾ ਦਾ ਹਰਖ"
"ਅੱਜ ਇਹ ਮੈਨੂੰ ਦੇਣ ਰੋਟੀ ਉਹਦੋ ਮੈ
ਇਹਨਾ ਨੂੰ ਖਵਾਉਦੀ ਸੀ
ਬਸ ਫਰਕ ਸਿਰਫ ਇੰਨਾ ਏ
ਮੈ ਭੁੰਜੇ ਚੁੱਕ ਖਾਨੀ ਆ
ਜਿਸ ਘਰ ਚ ਪੁੱਤਾ ਦੇ ਮੂੰਹ ਚ ਬੁਰਕੀਆ ਪਾਉਦੀ ਸੀ"
ਮੈ ਤਾ ਕਦੇ ਪੁੱਤਾ ਚ ਕੀਤਾ ਨਹੀ ਸੀ ਫਰਕ
ਇਹਨਾ ਪਾ ਲਈਆ ਵੰਡੀਆ ਕਰ ਕਿਹੜੇ ਕਿਹੜੇ ਤਰਕ"
ਕਾਬਲ ਤੱਕ ਰਾਜ ਕਰ
ਅੱਜ ਚੰਡੀਗੜ ਨਹੀ ਰੱਖ ਸਕਦੇ
ਗੁਆਢੀਆ ਨੂੰ ਦੇ ਕੇ ਬਹਿ ਗਏ
ਸਹਿਰ ਸੀ ਜੋ ਥੋਡੇ ਹੱਕ ਦੇ

 
Top