ਕੋਈ ਪੁਛਦਾ ਪੁਛਦਾ ਖੁਦਾ ਤੋ ਧਨ ਦੋਲਤ

ਕੋਈ ਪੁਛਦਾ ਖੁਦਾ ਤੋ ਧਨ ਦੋਲਤ
ਕੋਈ ਪੁਛਦਾ ਦਿਲ ਦਾ ਹਾਣੀ
ਮੇਰਾ ਇਕੋ ਸਵਾਲ ਖੁਦਾ ਤੋ
ਮੈਨੂੰ ਮੋਤ ਕਦੋ ਹੈ ਆਉਣੀ !

ਜੇ ਮੋਤ ਹੈ ਅਗਲੇ ਪਲਾਂ ਆਉਣੀ
ਤਾਂ ਕੁਝ ਪਲ ਰਬਾ ਠਹਿਰੀ
ਗਮ ਦੇ ਮਰੁਥਲ ਭਟਕਾ
ਸਿਰ ਤੇ ਤਪਦੀ ਸਿਖਰ ਦੁਪਿਹਰੀ
ਮੁੰਹ ਵਿੱਚ ਨਾ ਕੋਈ ਪਾਣੀ ਪਾਵਣ ਵਾਲਾ
ਪੀ ਲੈਣ ਦੇ ਮੈੰਨੂ ਹਝੂੰਆ ਦਾ ਪਾਣੀ !
ਮੇਰਾ ਇਕੋ ਸਵਾਲ..................,,

ਕੀ ਕਰਨਾ ਇਸ ਜਿੰਦਗੀ ਦਾ
ਜਿਸ ਨੇ ਕੀਤੀ ਬੇਵਫਾਈ
ਹੰਝੂ ਧੋਖੇ ਤੋਹਮਤਾ
ਇਹੀ ਕੀਤੀ ਮੈੰ ਕਮਾਈ
ਖੁਸ਼ਿਆ ਵੰਡਣ ਲਘਿਆ
ਰੱਬਾ ਕੀਤੀ ਵੰਡ ਤੂੰ ਕਾਣੀ !
ਮੇਰਾ ਇਕੋ ਸਵਾਲ..........

ਵਿੱਚ ਬਚਪਨੇ ਪਲੋਸ ਕੇ ਮੱਥਾ
ਹਰ ਕੋਈ ਅਪਣਾ ਕਹਿ ਜਾਦਾੰ
ਵਿੱਚ ਜਵਾਨੀ ਕੇ ਫਿਰ
ਹਰ ਇਕ ਪਰਦਾ ਲਹਿ ਜਾਦਾੰ
ਰਿਸ਼ਤੇ ਨਾਤਿਆ ਦੀ ਤਾੰ ਫਿਰ
ਉਲਝ ਜਾੰਦੀ ਹੈ ਤਾਣੀ !
ਮੇਰਾ ਇਕੌ ਸਵਾਲ...........

ਮੈਨੁੰ ਲੋਨਾ ਕਬਰ ਦੀ ਕੋਈ
ਮੇਰੀ ਰਾਖ ਰੋਹੀਆਂ ਚ ਖਿਲਾਰ ਦਿਉ
ਮੇਰੀ ਯਾਦ ਜਿਹਨ ਵਿੱਚ ਰਖਿਉ ਨਾ
ਮੇਰੀ ਲਾਸ਼ ਨਾਲ ਇਸ ਨੂੰ ਸ਼ਾਦਿਉ
ਮਿਲ ਜਾਣਾ "ਰਵੀ" ਨੇ ਅੱਜ ਉਸੇ ਵਿੱਚ
ਜਿਹੜੀ ਰੇਤ ਉਮਰ ਭਰ ਛਾਣੀ !

ਮੇਰਾ ਇਕੋ ਸ਼ਵਾਲ ਖੁਦਾ ਤੋਂ
ਮੈਨੂੰ ਮੋਤ ਕਦੋਂ ਹੈ ਆਉਣੀ !
 

*Sippu*

*FrOzEn TeARs*
boht sohni wording eh

ਵਿੱਚ ਬਚਪਨੇ ਪਲੋਸ ਕੇ ਮੱਥਾ
ਹਰ ਕੋਈ ਅਪਣਾ ਕਹਿ ਜਾਦਾੰ<<<<<

kahiya nu te ehna ve nahi naseeb hunda :)

TFS ravio :tear
 
Top