ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,

aulakhgora

== Guriqbal Aulakh ==
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,

ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ



ਦਿਲ ਕਿਸੇ ਦੇ ਪਿਆਰ ਵਿੱਚ ਸਰਸ਼ਾਰ ਹੋਣਾ ਚਾਹੀਦੈ,
ਹੁਣ ਤਾਂ ਰਾਜ਼ੀ ਇਸ਼ਕ ਦਾ ਬੀਮਾਰ ਹੋਣਾ ਚਾਹੀਦੈ,
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,
ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,
ਆਖੇ ਲਗ ਕੇ ਗੈਰ ਦੇ ਕਹਿੰਦੇ ਹੋ ਮੈਨੂੰ ਬੇਵਫਾ,
ਆਪਣੇ ਆਸ਼ਿਕ ਤੇ ਕੁਝ ਤਾਂ ਇਤਬਾਰ ਹੋਣਾ ਚਾਹੀਦੈ,
ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ,
ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ.

 
Top