ਮੋਤ-ਇਸਕ-ਤੇ ਐਬ

Yaar Punjabi

Prime VIP
ਕੱਚ ਦੇ ਖਿਡੋਣੇ ,ਵਿਧਵਾ ਦੇ ਰੋਣੇ
ਵਕਤ ਨੇ ਮਾਰ ਮੁਕਾਉਣੇ,
"ਹੋ ਗਏ ਪੁੱਤ ਜਿਊਣ ਜੋਗੇ,ਜਿੰਨਾ ਲਈ ਦੁੱਖ ਸੀ ਕਿੰਨੇ ਭੋਗੇ
ਮਾ ਅੱਜ ਗੈਰ ਹੋਈ ਚੁੱਗ ਲਏ ਗੈਰਾ ਦੇ ਚੋਗੇ,
ਛੱਡਕੇ ਪੰਛੀ ਡਾਰ, ਪੁੱਤ ਘਰ ਬਾਰ,ਨਾਰ ਬਦਕਾਰ
ਕਦੇ ਸੁੱਖੀ ਰਹਿ ਪਾਉਦੇ ਨਾ,

ਮੋਤ-ਇਸਕ-ਤੇ ਐਬ
ਕਦੇ ਪੁੱਛਕੇ ਆਉਦੇ ਨਾ,

"ਰਾਝੇ ਜਿਹਾ ਯਾਰ,ਹੀਰ ਜਿਹੀ ਨਾਰ
ਜੇ ਹੋਵੇ ਅੱਜ ਤਾ ਸਮਾਜ ਦੇਵੇ ਨਕਾਰ,"
"ਹੱਸ-ਹੱਸ ਜਾਈਏ ਜੇ ਮਕਾਨ ,ਹੱਸ-ਹੱਸ ਵੇਖੀਏ ਹਰ ਰਕਾਨ
ਫਿਰ ਕਾਹਦੀਆ ਇਜਤਾ ਕਾਹਦੇ ਤੇਰੇ ਖਾਨਦਾਨ,
ਨਕਲੀ ਪਿਆਰ,ਸੁਪਨਿਆ ਦਾ ਸੰਸਾਰ,ਦੋਲਤ ਬੇਸੁਮਾਰ
ਸਦਾ ਹੀ ਮਨ ਪਰਚਾਉਦੇ ਨਾ

ਮੋਤ-ਇਸਕ-ਤੇ ਐਬ
ਕਦੇ ਪੁੱਛਕੇ ਆਉਦੇ ਨਾ,

ਦੁੱਖਾ ਦਾ ਦਬਾਅ,ਜਿਦੰਗੀ ਦੇ ਰਾਹ
ਕਦੇ ਨਾ ਹੋਣ ਪੂਰੇ ਜਿੰਦਗੀ ਦੇ ਚਾਅ,"
ਬੰਦੇ ਦੀ ਨੀਅਤ ਤੇ ਚਾਲ,ਕੋਣ ਜਾਣੇ ਦੂਜੇ ਦੇ ਖਿਆਲ
ਕਦੋ ਗੁਜਰੀ ਏ ਜਿੰਦਗੀ ਮਰਜੀ ਦੇ ਨਾਲ,"
ਨਿਸਾਨੇ ਚ ਝੂਕ,ਬੇਵਫਾ ਮਸੂਕ ,ਜੰਗ ਲੱਗੀ ਬੰਦੂਕ
ਅਣਆਈ ਮੋਤ "ਮਨਦੀਪ" ਮਾਰ ਮੁਕਾਉਦੇ ਨੇ

ਮੋਤ-ਇਸਕ-ਤੇ ਐਬ
ਕਦੇ ਪੁੱਛਕੇ ਆਉਦੇ ਨਾ,

ਦੂਜਿਆ ਲਈ ਸਾੜਾ,ਭਾਈਆ ਚ ਵੈਰ ਮਾੜਾ
ਵੱਸਦੇ ਘਰਾ ਚ ਪਾ ਦੇਵੇ ਸਾੜਾ,"
"ਸੋਹਣਾ ਸੁਨੱਖਾ ਤੇ ਤੋਰ ਨਵਾਬੀ,ਕਹਿੰਦੇ ਉਹ ਸੀ ਪੁੱਤ ਪੰਜਾਬੀ
ਕੀ ਹੋਇਆ ਇਹਨੂੰ ਕਾਹਤੋ ਹੋਵੇ ਨਿੱਤ ਸਰਾਬੀ,"
ਝੂਠਾ ਦਿਲਾਸਾ,ਨਕਲੀ ਹਾਸਾ,ਪੈਸੇ ਦਾ ਝਾਸਾ,
ਸਦਾ ਜੀ ਭਰਮਾਉਦੇ ਨਾ

ਮੋਤ-ਇਸਕ-ਤੇ ਐਬ
ਕਦੇ ਪੁੱਛਕੇ ਆਉਦੇ ਨਾ,
 
Top