ਜਿਹੜੇ ਘਰ ਵੀ ਆਵਣ ਧੀਆਂ,

ਜਿਹੜੇ ਘਰ ਵੀ ਆਵਣ ਧੀਆਂ,
ਭਾਗ ਉਸ ਨੂੰ ਲਾਵਣ ਧੀਆਂ.
ਸੁੰਨ-ਮਸੁੰਨਾ ਲੱਗਦੈ ਵਿਹੜਾ,
ਜਦ*ੋ ਪਰਾਈਆਂ ਹੋਵਣ ਦੀਆਂ |
ਇਹ ਚਹਿਕਣ ਤਾਂ ਵਿਹੜਾ ਚਹਿਕੇ,
ਫੁੱਲਾ ਤੋਂ ਵੱਧ ਮਹਿਕਣ ਧੀਆਂ |
ਮਾਂ-ਿਪਉ ਦੇ ਦੁੱਖਾਂ ਨੂੰ ਵੰਡਣ ਧੀਆਂ,
ਜਾਇਦਾਦਾਂ ਨਾ ਵੰਡਣ ਧੀਆਂ |
ਨਾ ਮਾਰੋ ਕੁੱਖ ਵਿਚ ਇਨਾਂ ਨੂੰ,
ਹੱਕ ਜਿਊਣ ਦਾ ਮੰਗਣ ਧੀਆਂ |
ਕੰਜਕਾਂ ਦੀ ਪੂਜਾ ਵੀ ਕਰੀਏ,
ਫਿਰ ਕਿਉਂ ਬੁਰੀਆ ਲੱਗਣ ਧੀਆਂ |
ਹੱਸਣ ਖੇਡਣ " ਧੀਆਂ " ਹਮੇਸ਼ਾ,
ਜੀਵਨ ਦੀ ਜੰਗ ਜਿੱਤਣ ਧੀਆਂ |
 
Top