15 Aug nu leheronde tiranga.....

<~Man_Maan~>

DEATHBEAST
ਕਿ ਅੱਸੀ ਅਜਾਦ ਹਾਂ ??? Give it a thought ???

ਦੇਸ਼ ਨੂ ਵੰਡ - ਵੰਡ ਘੁਣ ਵਾਂਗੂ ਖਾ ਅਪਣੀ ਹੀ ਸਰਕਾਰ ਰਹੀ ,
ਆਮ ਜਨਤਾ ਦੇ ਸਿਰ ਤੇ ਕਰਜੇ ਯਾ ਮਹੰਗਾਈ ਦੀ ਮਾਰ ਪਈ ,
ਓਹ ਅਪਣੀ ਰੋਟੀ ਸੇਕਦੇ ਨੇ ਸਾਡੇ ਲਹੁ ਨੂ ਡੋਲ ਕੇ ,
15 ਅਗਸਤ ਨੂ ਲਾਲ ਕਿਲੇ ਤੇ ਲਹਿਰਾਓਂਦੇ ਤਿਰੰਗਾ ਦੇਸ਼ ਨੂ ਅਜਾਦ ਬੋਲ ਕੇ .....
15 ਅਗਸਤ ਨੂ ਲਹਿਰਾਓਂਦੇ ਝੰਡਾ ਦੇਸ਼ ਨੂ ਅਜਾਦ ਬੋਲ ਕੇ .....


ਤਰਕੀ ਦਾ ਲਾਰਾ ਲਾ - ਲਾ ਕੇ ਇਹ ਵਿਚੋ ਵਿਚਿ ਖੋਖਲਾ ਕਰੀ ਜਾਂਦੇ ,
ਦੇਸ਼ ਨੂ ਕੰਗਾਲ ਕਰ - ਕਰ ਕੇ ਢਿਡ ਅਪਣੇ ਨੂ ਭਰੀ ਜਾਂਦੇ ,
ਕਦੇ ਕੋਲ ਸਕੈਮ ਕਦੇ 3ਜੀ ਏ ਇਹਨਾ ਲੇਈ ਨਹੀ ਮੁਸ਼ਕਿਲ ਇਹ ਕਮ ਖੇਲ ਬੜਾ ਹੀ ਇਜੀ ਏ ,
ਨਹੀ ਯਕੀਨ ਤਾਂ 1947 ਤੇ ਅੱਜ ਦੇ ਡਾਲਰ ਨੂ ਵੇਖ ਲ਼ਵੋ ਰੁਪੇ ਨਾਲ ਤੋਲ ਕੇ ...
15 ਅਗਸਤ ਨੂ ਲਾਲ ਕਿਲੇ ਤੇ ਲਹਿਰਾਓਂਦੇ ਤਿਰੰਗਾ ਦੇਸ਼ ਨੂ ਅਜਾਦ ਬੋਲ ਕੇ .....
15 ਅਗਸਤ ਨੂ ਲਹਿਰਾਓਂਦੇ ਝੰਡਾ ਦੇਸ਼ ਨੂ ਅਜਾਦ ਬੋਲ ਕੇ .....


ਤਿਰੰਗੇ ਦੇ ਇਹ 3 ਰੰਗਾ ਤੋਂ ਲਗਦਾ ਨਹੀ ਇਹ ਵਾਕਿਵ ਨੇ ,
ਭਗਵਾ ਦਿੰਦਾ ਬਲ ਸ਼ਕਤੀ ਸਾਹਸ , ਚਿੱਟਾ ਦਰਸ਼ਉਂਦਾ ਸਤਯ ਸ਼ਾਨਤੀ ,
ਅਸ਼ੋਕ ਚਕ੍ਰ ਦਸਦਾ ਚਲਦੇ ਜੀਵਨ ਕਾਲ ਨੂ ਤੇ ਹਰਾ ਦਸਦਾ ਹੁੰਦੀ ਵ੍ਰਿਧੀ ਕ੍ਰਾਂਤੀ ,
ਇਸ ਨੂ ਫਡਨ ਦੇ ਕਾਬਿਲ ਨਹੀ ਏ ਜੋ ਵੇਚ ਰਹੇ ਨੇ ਦੇਸ਼ ਨੂ ਪੈਸੇ ਵਿਚ ਤੋਲ ਕੇ ,
15 ਅਗਸਤ ਨੂ ਲਾਲ ਕਿਲੇ ਤੇ ਲਹਿਰਾਓਂਦੇ ਤਿਰੰਗਾ ਦੇਸ਼ ਨੂ ਅਜਾਦ ਬੋਲ ਕੇ .....
15 ਅਗਸਤ ਨੂ ਲਹਿਰਾਓਂਦੇ ਝੰਡਾ ਦੇਸ਼ ਨੂ ਅਜਾਦ ਬੋਲ ਕੇ .....


ਸ਼ਹੀਦਾਂ ਦੀ ਸੋਚਾਂ ਨੇ ਜੋ ਸਿਰਜਿਆ ਸੀ ਅਜਾਦ ਭਾਰਤ ,
ਅੱਜ ਭ੍ਰਸ਼ਟਾਚਾਰ ਲਾਲਚ ਵਿਚ ਗੁਲਾਮ ਹੋਆ ਜਾਪਦਾ ਏ ,
ਸਾਡੇ ਅਪਣੇ ਹਾਕਮ ਖਾ ਗਏ ਲੁੱਟ ਦੇਸ਼ ਸਾਡੇ ਨੂ ,
ਇਹ ਸੋਚ ਭਗਤ ਸਰਾਭੇ ਦੀ ਨੂ ਅੰਦਰੋ ਅੰਦਰੀ ਤਾਪਦਾ ਏ ,
ਜਦ ਇਕ ਜੁੱਟ ਹੋਕੇ ਅੱਸੀ ਸਬ ਇਹਨਾ ਅਵਗੁਣਾ ਤੇ ਅੰਕੁਸ਼ ਲਗਾਵਾਂਗੇ ,
ਅਸਲ ਆਜ਼ਾਦੀ ਉਸ ਦਿਨ ਹੋਣੀ ਅੱਸੀ ਓਸ ਦਿਨ ਅਜਾਦ ਕਹਾਵਾਂਗੇ ,
ਕੁੱਜ ਨਹੀ ਹੋਣਾ ਇੰਜ ਜੂਠੀ ਮੁਠੀ ਭਾਰਤ ਅਪਣੇ ਨੂ ਅਜਾਦ ਬੋਲ ਕੇ ,
15 ਅਗਸਤ ਨੂ ਲਾਲ ਕਿਲੇ ਤੇ ਲਹਿਰਾਓਂਦੇ ਤਿਰੰਗਾ ਦੇਸ਼ ਨੂ ਅਜਾਦ ਬੋਲ ਕੇ .....
15 ਅਗਸਤ ਨੂ ਲਹਿਰਾਓਂਦੇ ਝੰਡਾ ਦੇਸ਼ ਨੂ ਅਜਾਦ ਬੋਲ ਕੇ .....


________________________________________________________



Ki assi azad haan ??? Give it a thought ???

Desh nu vand-vand ghun wangu kha apni hi sarkar rahi ,
Aam janta de sir te karje ya mehangi di maar payi,
Oh apni roti sekde ne sadde lahu nu dol ke,
15 Aug nu laal kile te leheronde tiranga desh nu azad bol ke.....
15 Aug nu leheronde jhanda desh nu azad bol ke.....


Taraki da laara laa-laa ke eh vicho vichi khokhla kari jaande,
Desh nu kangal kar-kar ke dhid apne nu bhari jaande,
Kade coal scam kade 3g ae ehna lyi nahi mushkil eh kam khel bda hi easy ae,
Nahi yakeen tan 1947 te ajj de dollar nu vekh lewo rupee naal tol ke...
15 Aug nu laal kile te leheronde tiranga desh nu azad bol ke.....
15 Aug nu leheronde jhanda desh nu azad bol ke....


Tirange de eh 3 ranga ton lagda nahi eh vaakiv ne,
Bhagwa dinda bal shakti sahhas, chitta darshonda satya shanti,
Ashok chakra dasda chalde jeeven kal nu te hara dasda hundi vridhi kranti,
Es nu faddan de kabil nahi ae jo vech rahe ne desh nu paise vich tol ke,
15 Aug nu laal kile te leheronde tiranga desh nu azad bol ke.....
15 Aug nu leheronde jhanda desh nu azad bol ke.....


Saheeda di sochan ne jo sirjya si azad bharat,
Ajj bhrashtachar laalach vich gulaam hoya jaapda ae,
Sadde apne haakam khaa gye lutt desh sadde nu,
Eh soch bhagat sarabhe di nu andro andri taapda ae,
Jad ik jutt hoke assi sab ehna avguna te ankush lagawange,
Asal azadi us din honi assi os din azad kahawange,
Kujj nahi hona injj juthi muthi bharat apne nu azad bol ke,
15 Aug nu laal kile te leheronde tiranga desh nu azad bol ke.....
15 Aug nu leheronde jhanda desh nu azad bol ke....


------------------------------------ਮਨ ਮਾਨ----------------------------
 
att karati maan bro :wah :wah

ਸ਼ਹੀਦਾਂ ਦੀ ਸੋਚਾਂ ਨੇ ਜੋ ਸਿਰਜਿਆ ਸੀ ਅਜਾਦ ਭਾਰਤ ,
ਅੱਜ ਭ੍ਰਸ਼ਟਾਚਾਰ ਲਾਲਚ ਵਿਚ ਗੁਲਾਮ ਹੋਆ ਜਾਪਦਾ ਏ ,
ਸਾਡੇ ਅਪਣੇ ਹਾਕਮ ਖਾ ਗਏ ਲੁੱਟ ਦੇਸ਼ ਸੱਦੇ ਨੂ ,
ਇਹ ਸੋਚ ਭਗਤ ਸਰਾਭੇ ਦੀ ਨੂ ਅੰਦਰੋ ਅੰਦਰੀ ਤਾਪਦਾ ਏ ,

:ginni
 
Ginni%20Singh.gif
:clap
 
Top