ਜ਼ਖਮ ਇਹ ਜੋ ਦਿਸ ਰਹੇ ਨੇ ਮੇਰੇ ਦਿਲ ਤੇ ਦੋਸਤੋ,

ਜ਼ਖਮ ਇਹ ਜੋ ਦਿਸ ਰਹੇ ਨੇ ਮੇਰੇ ਦਿਲ ਤੇ ਦੋਸਤੋ,
ਨਾਂ ਕਰਾਉ ਯਾਦ ਮੈਨੂੰ ਬੇਵਫਾਈ ਯਾਰ ਦੀ,
ਹੌਲੀ ਹੌਲੀ ਸਹਿ ਰਿਹਾ ਹਾਂ ਮੈਂ ਜੁਦਾਈ ਯਾਰ ਦੀ,
ਜ਼ਖਮ ਇਹ ਜੋ ਦਿਸ ਰਹੇ ਨੇ ਮੇਰੇ ਦਿਲ ਤੇ ਦੋਸਤੋ,
ਬੇਰੁਖੀ ਦੇ ਨਾਲ ਹੈ ਨਸ਼ਤਰ ਚਲਾਈ ਯਾਰ ਦੀ,
ਪਿਆਰ ਮੇਰਾ ਉਸ ਨੇ ਥਾਂ ਥਾਂ ਤੇ ਜਾ ਕੇ ਭੰਡਿਆ,
ਜਦ ਕਿ ਮੈਂ ਹਰ ਥਾਂ ਤੇ ਹੈ ਇਜ਼ੱਤ ਬਣਾਈ ਯਾਰ ਦੀ,
ਜ਼ਖਮ ਅਪਣੇ ਸਾਂਭ ਕੇ ਸੀਨੇ ਚ ਰੱਖੇ ਮੈਂ ਸਦਾ,
ਕੌਣ ਕਹਿੰਦਾ ਯਾਦ ਦਿਲ ਚੋਂ ਮੈਂ ਭੁਲਾਈ ਯਾਰ ਦੀ,
ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਉੜੀਆਂ,
ਦਸਦੀਆਂ ਨੇ ਖੂਬ ਇਹ ਦਿਲ ਦੀ ਸਫਾਈ ਯਾਰ ਦੀ,
ਜ਼ੁਲਮ ਦੁਨੀਆਂ ਦੇ ਤਾਂ ਹੁਣ ਸਾਰੇ ਸਾਨੂੰ ਭੁੱਲ ਗਏ,
ਪਰ ਨਹੀਂ ਭੁੱਲੀ ਅਸਾਨੂੰ ਬੇਵਫਾਈ ਯਾਰ ਦੀ,
 
Top