ਤਾਰੀਖ ਦਸਿਆ ਜਗਤ ਹੈ ਪਿਛਾਂ ਖਿਚੂ, ਮੋਹਰੇ ਜਾਂਵਦੇ ਇਕ ਸੰਤੋੜ ਗ਼ਦਰੀ । ਭਰਮ ਭੰਡ ਅਗਯਾਨਤਾ ਦਰੜ ਸੁਟਣ, ਛੱਡਣ ਜ਼ੁਲਮ ਦੀ ਘੰਡ ਮਰੋੜ ਗ਼ਦਰੀ । ਨਵੀਂ ਜ਼ਿੰਦਗੀ ਦੇਣ ਸਮਾਜ ਤਾਈਂ, ਸਮਝਣ ਕਰਨ ਜੋ ਸਮੇਂ ਦੀ ਲੋੜ ਗ਼ਦਰੀ । ਆਪ ਹੋਣ ਆਜ਼ਾਦ, ਛਡੌਣ ਖਾਤਰ, ਦਿੰਦੇ ਪਿੰਜਰੇ ਭੰਨ ਤਰੋੜ ਗ਼ਦਰੀ ।