ਹੰਝੂ ਹਾਉਕੇ ਜਿੰਦਗੀ ਦੇ

JV

Punjabi jatt
ਇਕ ਲਹਿਰ ਕੋ ਪਿਆਰ ਥਾ ਕਿਨਾਰੇ ਸੇ
ਪਰ ਓੁਸ ਕੀ ਸ਼ਾਦੀ ਹੋ ਗਈ ਸਾਗਰ ਸੇ
ਕਿਨਾਰੇ ਕੀ ਪਰੀਤ ਲਹਿਰ ਕੋ ਖੀਂਚ ਲਾਤੀ ਹੈ
ਪਰ ਬਦਨਾਮ ਨ ਹੋ ਮੁਹੱਬਤ ਇਸ ਲੀਏ
ਵੋ ਲੌਟ ਜਾਤੀ ਹੈ
 

JV

Punjabi jatt
ਸਾਥ ਛੂਟਨੇ ਸੇ ਰਿਸ਼ਤੇ ਨਹੀਂ ਟੂਟਾ ਕਰਤੇ
ਵਕਤ ਕੀ ਸ਼ਾਖ ਸੇ ਲਮਹੇ ਨਹੀਂ ਟੂਟਾ ਕਰਤੇ
ਲੋਗ ਕਹਤੇ ਹੈਂ, ਮੇਰਾ ਸਪਨਾ ਟੂਟ ਗਿਆ
ਟੂਟੀ ਨੀਂਦ ਹੈ, ਸਪਨੇ ਨਹੀਂ ਟੂਟਾ ਕਰਤੇ
 

JV

Punjabi jatt
ਨਿਰੇ ਕਾਫਿਰ ਸੀ ਅਸੀਂ...ਮਗਰ ਓੁਸਦੀ ਸੂਰਤ ਖੁਦਾ ਲੱਗੇ
ਕਦੇ ਕਲਮਾ, ਕਦੇ ਬਾਣੀ...ਓੁਸਦੀ ਇਕ-ਇਕ ਅਦਾ ਲੱਗੇ
ਅਸੀਂ ਆ ਪਹੁੰਚੇ ਹਾਂ ਕਿਸ ਮੋੜ ਤੇ......ਓੁਸ ਤੋਂ ਜੁਦਾ ਹੋ ਕੇ
ਬੇਹੱਦ ਖੂਬਸੂਰਤ ਜਿੰਦਗੀ ਵੀ ਗੁਰਤੇਜ ਨੂੰ ਇਕ ਸਜਾ ਲੱਗੇ
 

JV

Punjabi jatt
ਟੁੱਟੇ ਪੱਤੇ,ਸ਼ਾਇਰ ਫੱਕਰ ਹੁੰਦੇ ਨੇ
ਦੋਹਾਂ ਦੇ ਹੀ ਪੈਰੀਂ ਚੱਕਰ ਹੁੰਦੇ ਨੇ

ਕਿਹੜੀ-ਕਿਹੜੀ ਯਾਦ ਸੰਭਾਲਾਂ ਮੈਂ ਤੇਰੀ
ਰੇਤੇ ਦੇ ਕਣ ਕਦੋਂ ਇਕੱਤਰ ਹੁੰਦੇ ਨੇ

ਫੁਟਦੇ ਵੀ ਰਹਿੰਦੇ,ਝੜਦੇ ਵੀ ਰਹਿੰਦੇ
ਦੋਸਤ-ਮਿਤੱਰ ਰੁੱਖ ਦੇ ਪੱਤਰ ਹੁੰਦੇ ਨੇ
 

JV

Punjabi jatt
ਅੱਖਾਂ ਚ ਨੀਦਾਂ ਤੇ ਖਾਬ ਰੁੱਸ ਗਏ ਨੇ,ਮਨ ਦੇ ਬਗੀਚੇ ਚੋਂ ਗੁਲਾਬ ਰੁੱਸ ਗਏ ਨੇ...ਕਾਹਨੂੰ ਮੈਨੂੰ ਪੁਛਦੇ ਹੋਂ ਕਿਥੇ ਗਈਆਂ ਰੌਣਕਾਂ,ਜਾਣਦੇ ਨਹੀ ਮੇਰੇ ਤਾਂ ਜਨਾਬ ਰੁੱਸ ਗਏ ਨੇ
 

JV

Punjabi jatt
ਆ ਆਪਾਂ
ਭੁੱਲ ਜਾਣ ਤੋਂ ਪਹਿਲਾਂ
ਰੁੱਸ ਜਾਣ ਤੋਂ ਪਹਿਲਾਂ
ਇਕ ਵਾਰ ਫਿਰ
ਦੋ ਪਲਾਂ ਲਈ
ਚੱਪਾ ਕੁ ਵਿੱਥ ਤੇ ਖਲੋਅ
ਓੁਨਾਂ ਮਿੱਠੇ ਬੋਲਾਂ ਨੂੰ ਯਾਦ ਕਰੀਏ
ਜੋ ਤੂੰ ਕਹੇ ਮੈਨੂੰ --- ਜੋ ਮੈ ਕਹੇ ਤੈਨੂੰ
ਕਿਸੇ ਦਿਨ
ਕਿਸੇ ਪਲ
ਹੋ ਸਕਦਾ ਹੈ
ਓੁਨਾਂ ਮਿੱਠੇ ਬੋਲਾਂ ਨੂੰ
ਯਾਦ ਕਰਨ ਨਾਲ
ਮਿਟ ਹੀ ਜਾਵੇ
ਚੱਪਾ ਕੁ ਵਿੱਥ ਦਾ ਫਰਕ
 

JV

Punjabi jatt
ਹਰ ਇਕ ਵਾਸਤੇ ਮਨਜੂਰ ਨ ਹੋ ਜਾਵੀਂ
ਜੋ ਬੋਲਿਆ ਨ ਜਾਵੇ ਓੁਹ ਦਸਤੂਰ ਨ ਹੋ ਜਾਵੀਂ
ਲੈ ਨ ਡੁੱਬੇ ਸਰੂਰ ਤੈਨੂੰ ਮਹਿਫਲਾਂ ਦਾ
ਏਨਾਂ ਵੀ ਮਹਿਫਲਾਂ ਚ ਮਸ਼ਹੂਰ ਨ ਹੋ ਜਾਵੀਂ
ਥੋੜਾ-ਬਹੁਤ ਰੱਖੀਂ ਤਕਾਜ਼ਾ ਇਸ ਰਿਸ਼ਤੇ ਦਾ
ਵਾਪਿਸ ਵੀ ਨ ਆ ਸਕੇਂ,ਏਨਾਂ ਵੀ ਦੂਰ ਨ ਹੋ ਜਾਵੀਂ
 

JV

Punjabi jatt
ਜ਼ੁਲਫਾਂ ਤੋਂ ਲੰਮੀ ਬਹੁਤ ਸਾਡੀ ਕਹਾਣੀ ਹੈ ਅਜੇ
ਜਾਮ ਦੇ ਪਾਣੀ ਤੋਂ ਸੁੱਚਾ ਹੋਰ ਪਾਣੀ ਹੈ ਅਜੇ
ਆਪਣੀ ਤਾਰੀਫ ਸੁਣਦਾ ਸੁਣਦਾ ਪਾਗਲ ਹੋ ਗਿਆ
ਰੂਪ ਦੀ ਹਸਤੀ ਤਾਂ ਮੂਲੋਂ ਹੀ ਨਮਾਣੀ ਹੈ ਅਜੇ
ਰੂਪ ਜੀਂਦਾ ਹੈ ਸਮੇਂ ਦੇ ਹਾਦਸੇ ਦੇ ਰਹਿਮ ਤੇ
ਤੇ ਕਲਾ ਦੇ ਇਸ਼ਕ ਵਰਗੀ ਕੌਣ ਬਾਣੀ ਹੈ ਅਜੇ?
 

JV

Punjabi jatt
ਆਪਣੀ ਆਪਣੀ ਪਸੰਦ ਹੁੰਦੀ ਹੈ
ਆਪਣਾ ਆਪਣਾ ਖਿਆਲ ਹੁੰਦਾ ਹੈ
ਖੂਬਸੂਰਤ ਕੋਈ ਨਹੀ ਹੁੰਦਾ
ਖੂਬਸੂਰਤ ਖਿਆਲ ਹੁੰਦਾ ਹੈ
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ
ਦਿਲ ਮਿਲੇ ਦਾ ਸੁਆਲ ਹੁੰਦਾ ਹੈ
 

JV

Punjabi jatt
? ਆਓਂਦਾ ਨਹੀਂ
: ਤੂੰ ਆਪਣੇ ਕੋਲ ਹੋਵੇਂ,ਤਾਂ ਆਂਵਾਂ
? ਵੇਖ ਮੇਰੇ ਤਨ ਦਾ ਲਿਬਾਸ
: ਮਨ ਦੇ ਗੁਲਾਬ ਦਾ ਮੋਹ ਕਰੇਂ ਤਾਂ
? ਸ਼ਿਕਵਾ ਤੇਰੇ ਠੱਰੇ ਹੋਣ ਦਾ
: ਮੈਨੂੰ ਤੇਰੀ ਗਰਮੀ ਤੇ ਗਿਲਾ ਹੈ
? ਦੋ ਅੱਖਰ ਹੀ ਲਿਖ ਦਿਆ ਕਰ
: ਸਿਰਨਾਂਵੇ ਨਿੱਤ ਨ ਬਦਲਿਆ ਕਰ
 

JV

Punjabi jatt
ਕਾਲੀ ਰਾਤ ਦੀ ਸਿਆਹੀ ਓੁਤੇ
ਚੰਨ ਦੀ ਗਵਾਹੀ ਲੈ ਕੇ
ਸੱਚ ਦੇ ਕੋਰੇ ਕਾਗਜ਼ ਓੁੱਤੇ
ਇੱਕ ਅੱਖਰ ਮੈਂ ਬਣ ਜਾਵਾਂ
ਤੂੰ ਭੁੱਲੇਂ ਤਾਂ ਤੇਰੀ ਮਰਜ਼ੀ
ਮੈ ਭੁੱਲਾਂ ਤਾਂ ਮਰ ਜਾਵਾਂ
 

JV

Punjabi jatt
ਕਈ ਵਾਰੀ ਬੰਦਾ ਅੰਦਰੋਂ ਕਿੰਨਾ ਖਾਲੀ ਹੁੰਦਾ ਹੈ
ਲੱਖ ਕਰੇ ਕੋਈ ਯਾਦ, ਹਿਚਕੀ ਬਾਹਰ ਨੀ ਆਓੁਂਦੀ
ਲੱਖ ਭੇਜੇ ਕੋਈ ਪੀੜ, ਸਿਸਕੀ ਬਾਹਰ ਨੀ ਆਓੁਂਦੀ
ਅੰਦਰ ਹੀ ਕਿਤੇ ਭੁਰ ਜਾਂਦਾ ਹੈ ਅਹਿਸਾਸ
ਅੰਦਰ ਹੀ ਕਿਤੇ ਮਰ ਜਾਂਦੀ ਹੈ ਪਿਆਸ
ਸਾਹਮਣੇ ਮੰਜਿਲ ਹੈ, ਇਕ ਪੈਰ ਨੀ ਪੁੱਟ ਹੁੰਦਾ
ਜ਼ਿਹਨ ਚ ਨਜਮਾਂ ਨੇ,ਇਕ ਸ਼ਬਦ ਨੀ ਲਿਖ ਹੁੰਦਾ
ਕਈ ਵਾਰੀ ਬੰਦਾ ਅੰਦਰੋਂ ਕਿੰਨਾ ਖਾਲੀ ਹੁੰਦਾ ਹੈ
 

JV

Punjabi jatt
ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ, ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ....ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ, ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ....ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ, ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ....ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ, ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ
 

JV

Punjabi jatt
ਹਰ ਦਹਿਸ਼ਤੀ ਹਮਲੇ ਤੋਂ ਬਾਅਦ
ਕਿਸੇ ਨ ਕਿਸੇ ਨੂੰ
ਸਭ ਕੁਝ ਠੀਕ ਕਰਨਾ ਪੈਂਦਾ ਹੈ
ਆਖਿਰ ਚੀਜ਼ਾਂ ਆਪਣੇ ਆਪ ਤਾਂ
ਟਿਕਾਣੇ ਨਹੀਂ ਜਾ ਲਗ ਜਾਂਦੀਆਂ
ਕਿਸੇ ਨੂੰ ਤਾਂ
ਮਲਬਾ ਹਟਾਓੁਣਾ ਹੀ ਪੈਂਦਾ ਹੈ
 

JV

Punjabi jatt
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ
ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ
ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ
ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।
ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ
 
Top