ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,ਏਸ ਖਾਤਿ&

ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,
ਏਸ ਖਾਤਿਰ ਮੈਂ ਕਿਸੇ ਦੇ ਕੋਲ ਹੀ ਬਹਿੰਦਾ ਨਹੀਂ,



ਇਹ ਨਸ਼ਾ ਕੇਹਾ ਜੋ ਨਾਂ ਚੜਦਾ ਅਤੇ ਲਹਿੰਦਾ ਨਹੀਂ,
ਦੇਖੋ ਹਾਲਤ ਇਸ ਤਰਾਂ ਦੀ ਮਨ ਤਾਂ ਹੁਣ ਸਹਿੰਦਾ ਨਹੀਂ,
ਘਾਟ ਉਸ ਦੇ ਵਿਚ ਤਾਂ ਹੈ ਜਾਪਦੀ ਕੋਈ ਨਹੀਂ,
ਰੱਬ ਤੋਂ ਡਰਦਾ ਮੈਂ ਉਸ ਨੂੰ ਰੱਬ ਪਰ ਕਹਿੰਦਾ ਨਹੀਂ,
ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,
ਏਸ ਖਾਤਿਰ ਮੈਂ ਕਿਸੇ ਦੇ ਕੋਲ ਹੀ ਬਹਿੰਦਾ ਨਹੀਂ,
ਖਬਰੇ ਦਿਲ ਨੂੰ ਹੋਰ ਕਿਸ ਮੰਜ਼ਿਲ ਦੀ ਹੈ ਹਾਲੇ ਤਲਾਸ਼,
ਕੋਲ ਉਸ ਦੇ ਬੈਠ ਕੇ ਇਹ ਚੈਨ ਵਿਚ ਰਹਿੰਦਾ ਨਹੀਂ,
ਵਕਤ ਦੇ ਬੰਧਨ ਚ ਫਸ ਕੇ ਖਤਮ ਰਿਸ਼ਤੇ ਹੋ ਗਏ,
ਉਸ ਦੇ ਪੱਤਰਾਂ ਵਿਚ ਮੇਰਾ ਹੁਣ ਜ਼ਿਕਰ ਤੱਕ ਰਹਿੰਦਾ ਨਹੀਂ,
ਸ਼ੌਕ ਸਾਡਾ ਰੱਜ ਕੇ ਨਾਂ ਜੀਵਿਆ ਨਾਂ ਮਿਟ ਗਿਆ,
ਏਸ ਤੋਂ ਵਧ ਕੇ ਸਿੱਤਮ ਇਹ ਹੋਰ ਹੁਣ ਸਹਿੰਦਾ ਨਹੀਂ,
ਅਰਸ਼ ਤੇ ਜਾ ਕੇ ਅਸਾਂ ਨੂੰ ਕੁਝ ਨਹੀਂ ਮਿਲਿਆ ਹਜ਼ੂਰ,
ਸ਼ਰਮ ਦਾ ਇਹ ਮਾਰਿਆ ਦਿਲ ਹੇਠ ਹੁਣ ਲਹਿੰਦਾ ਨਹੀਂ,
 

Panjaban

*~DoAbAn~*
Re: ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,ਏਸ ਖਾਤ&#26

bohat wadia likheya ji..
 

V € € R

~Badmassha Vich Shareef~
Re: ਹਰ ਕੋਈ ਹੀ ਜ਼ਿਕਰ ਉਸ ਦਾ ਛੇੜ ਲੈਂਦਾ ਹੈ ਸਦਾ,ਏਸ ਖਾਤ&#26

i love this poem......... copy karn lagga main....... :D
 
Top