ਸੱਚ ਤੇਰਾ

Gur-Preet

Na-Smj JeHa
ਬੈਠਾਂ ਏ ਨਾਂ ਚੁੱਪ ਹੁਣ ਇਕੱਲਾ ਜਿਹਾ ਹੋ ਕੇ ਆਪਣੇ ਕਮਰੇ.

ਜੋ ਸਭ ਤੋਂ ਨੇੜੇ ਸੀ ਤੈਨੂੰ ਉਹੀ ਸਭ ਤੋਂ ਦੂਰ ਨੇ...

ਤੈਨੂੰ ਕਿਹਾ ਸੀ ਨਾਂ ਤੂੰ ਬੋਲਣ ਯੋਗਾ ਨਹੀਂ ਹੋਣਾਂ...

ਹੋਰਾਂ ਨੂੰ ਮੋਹਣ ਦੇ ਚੱਕਰੀਂ ਤੇਰੇ ਆਪਣੇ ਵੀ ਦੂਰ ਹੋਗੇ...

ਅਜੇ ਤਾਂ ਕੱਲਿਆਂ-ਕੱਲਿਆਂ ਵਰਤ ਕੇ ਸੁੱਟਣਾ ਏ ਤੈਨੂੰ .

ਹੁਣ ਕੁੱਛੜ ਚ ਲਕੋਂ ਕੇ ਰੱਖੀ ਆਪਣੇ ਅਸੂਲਾਂ ਦੀ ਕਿਤਾਬ ਨੂੰ

ਕਿਉਂਕਿ ਤੇਰੀ ਸੁਣਨ ਵਾਲਾ ਵੀ ਹੁਣ ਕੋਈ ਨਹੀਂ ਰਿਹਾ...

ਹੁਣ ਸ਼ਰਾਬ ਦੀਆਂ ਬੋਤਲਾਂ ਪੀ ਚੰਮ ਸਾੜਦਾ ਰਹੀਂ .

ਕਿ ਤੇਰੇ ਚ ਸਹਿਣ ਦੀ ਹਿੰਮਤ ਕਿੱਥੇ ਕਹਿਣ ਦੀ ਕਿੱਥੇ..

ਆਪਣੇ ਅੰਤ ਦੀਆਂ ਗੱਲਾਂ ਕਿੰਨਾਂ ਚਿਰ ਲੁਕੋਂਈ ਰੱਖੇਗਾਂ.
ਸੱਚ ਤੇਰਾ ਅੰਤ ਹੀ ਤਾਂ ਹੈ ਇਹ...

ਸੱਚ ਡਾਇਰੀ ਗੁਰਪ੍ਰੀਤ ਸਿੰਘ
 
Top