ਸੋ ਦਰਦ ਦੁਨੀਆ ਚ ਦੇਖ ਲਏ

ਸੋ ਦਰਦ ਦੁਨੀਆ ਚ ਦੇਖ ਲਏ
ਮੈ ਗਮਾਂ ਦੀ ਸਾਝ ਪੁਗਾ ਬੈਠਾ
ਜਿਸ ਦਿਲ ਕੀਤਾ ਉਹ ਤੋੜ ਗਿਆ
ਮੈ ਟੁੱਟਿਆ ਸ਼ੀਸਾ ਅਖਵਾ ਬੈਠਾ
ਸਾਰੀ ਖਲਕਤ ਦਾ ਕਾਜ਼ੀ ਹੈ ਮੋਲਾ
ਮੈ ਦਰਦ ਨੂੰ ਕਾਅਬਾ ਅਖਵਾ ਬੈਠਾ
ਆਪਣੇ ਹੱਥੀ ਮਈਅਤ ਆਪਣੀ ਨੂੰ
ਮੈ ਕਬਰਾ ਤੱਕ ਪੁਹੰਚਾ ਬੈਠਾ
ਇੱਕ ਜ਼ਖਮ ’ਨਵਨੀਤ’ ਛੁਪਾਉਣ ਲਈ
ਮੈ ਲੱਖਾਂ ਜ਼ਖਮ ਉਹਨੂੰ ਦਿਖਾ ਬੈਠਾ

 
Top