ਸੁਣ ਨੀ ਕੁੜੀਏ ! ਸੁਣ ਨੀ ਚਿੜੀਏ ! ਤੇਰਾ ਪੁੰਨਿਆਂ ਤੋਂ ਰੂਪ ਸਵਾਇਆ । ਵਿੱਚ ਸਖੀਆਂ ਦੇ ਪੈਲਾਂ ਪਾਵੇਂ, ਤੈਨੂੰ ਨੱਚਣਾ ਕੀਹਨੇ ਸਿਖਾਇਆ । ਤੂੰ ਹਸਦੀ ਦਿਲ ਰਾਜ਼ੀ ਮੇਰਾ, ਜਿਉਂ ਬਿਰਛਾਂ ਦੀ ਛਾਇਆ । ਨੱਚ-ਨੱਚ ਕੇ ਤੂੰ ਹੋਗੀ ਦੂਹਰੀ, ਭਾਗ ਗਿੱਧੇ ਨੂੰ ਲਾਇਆ । ਪਰੀਏ ਰੂਪ ਦੀਏ, ਤੈਨੂੰ ਰੱਬ ਨੇ ਆਪ ਬਣਾਇਆ ।