ਸਵਾਲ ਬੰਦੇ ਦਾ :- ?

Saini Sa'aB

K00l$@!n!
ਇਹ ਵੀ ਤੇਰਾ ਸ਼ਹਿਰ ਏ , ਤੇ ਉਹ ਵੀ ਤੇਰਾ ਸ਼ਹਿਰ ਏ

ਉਥੇ ਇੰਨੀਆਂ ਕਿਉਂ ਰਹਿਮਤਾਂ,ਇਥੇ ਇੰਨਾ ਕਿਉਂ ਕਹਿਰ ਏ

ਉਹ ਵੀ ਤੇਰਾ ਸ਼ਹਿਰ ਏ………………………….

ਜਵਾਬ ਰੱਬ ਦਾ :—-

ਸਾਰੇ ਮੇਰੇ ਧੀਆਂ ਨੇ ਤੇ , ਸਾਰੇ ਹੀ ਮੇਰੇ ਪੁੱਤ ਨੇ

ਵਿਦਕਰਾ ਨਹੀ ਕੀਤਾ, ਦਿਤੇ ਸਾਰੇ ਪਾਸੇ ਸੁੱਖ ਨੇ

ਜਿਵੇਂ ਦੀ ਨਿਅਤ ਤੋਹਡੀ ਉਂਵੇਂ ਕੰਮ ਹਿੱਸੇ ਆਏ ਨੇ-

ਮੈਂ ਤਾ ਚਿੱਤ ਸੱਚ ਪਾਸੇ, ਤੁਸੀ ਝੂੱਠ ਚਿੱਤ ਲਾਏ ਨੇ

ਜਿਵੇਂ ਦਾ ਕਰੋਗੇ ਮੇਰੀ ਉਵੇਂ ਦੀ ਹੀ ਮਿਹਰ ਏ

ਇਹ ਵੀ ਮੇਰਾ ਸ਼ਹਿਰ ਏ, ਤੇ ਉਹ ਵੀ ਮੇਰਾ ਸ਼ਹਿਰ ਏ……….

ਇਮਤਿਹਾਨ ਲੈ ਕੇ ਤੇਰੇ, ਪਰਖ ਫਿਰ ਕਰਨੀ ਸੀ

ਪਾਸ ਜਿਹੜਾ ਹੋਵੇ , ਅੱਖ ਉਸੇ ਤੇ ਹੀ ਧਰਨੀ ਸੀ

ਗੱਡੀਆਂ, ਚੁਬਾਰੇ , ਧੰਨ, ਧੀਆਂ ਪੁੱਤ ਖੇਲਣੇ ਨੂੰ

ਧੁੱਪ,ਹਵਾ,ਪਾਣੀ ਦਿਤੇ,ਸਾਹ ਨਾਲ ਮੇਰੇ ਮੇਲਣੇ ਨੂੰ

ਛੱਪੜਾਂ ਤੋ ਖੈਰਾਂ ਮੰਗੇ, ਨਾਲ ਸਾਗਰਾਂ ਦੇ ਵੈਰ ਏ

ਇਹ ਵੀ ਮੇਰਾ ਸ਼ਹਿਰ ਏ ਤੇ ਉਹ ਵੀ ਮੇਰਾ ਸ਼ਹਿਰ ਏ……………..

ਸਦਾ ਸੱਚ ਬੋਲਦਾ ਮੈਂ ਤਾਂ, ਝੂਠ ਕਦੇ ਨਹੀਓ ਬੋਲਦਾ

ਵਾਹਦੇ ਕੀਤੇ ਮੇਰੇ ਨਾਲ, ਉਹ ਖਾਤੇ ਕਿਉਂ ਨ੍ਹੀ ਖੋਲਦਾ

ਸ਼ੌਹਰਤਾਂ ਤੇ ਲਾਲਚਾਂ ਨੇ ਇਥੇ , ਆਣ ਤੈਨੂੰ ਘੇਰਿਆ

ਝੂਠਾ ਮੇਰਾ ਪਿਆਰ ਲੱਗੇ, ਵਲ ਪਾਪਾਂ ਮੂੰਹ ਫੇਰਿਆ

ਉਹੋ ਪੁੱਤ ਮਿਲੇ ਤੈਨੂੰ , ਜੋ ਚਲਾਈ ਇਥੇ ਲਹਿਰ ਏ

ਇਹ ਵੀ ਮੇਰਾ ਸ਼ਹਿਰ ਏ ਤੇ ਉਹ ਵੀ ਮੇਰਾ ਸ਼ਹਿਰ ਏ………………

ਹੇਤ ਜਿੰਨਾ ਨਾਲ ਲਾਇਆ,ਪਿਆਰ ਜਿੰਨਾ ਨਾਲ ਪਾਇਆ

ਉਹਨਾਂ ਚੁੱਕ ਵੇਖ ਹੱਥੀ ਅੱਜ, ਰਾਹ ਗੋਰ ਦਾ ਵਿਖਾਇਆ

‘ਕੁਲਵੰਤ’ ਚਾਰੇ ਪਾਸੇ ਵੇਖੇ,ਵੇਖ ਨੀਵੀਂਆਂ ਨੇ ਪਾਂਵਦੇ

ਤੜਫੇ ਨਿਮਾਣੀ ਕੱਲੀ , ਨਾ ਕੋਈ ਸੁਣਦੇ ਸੁਨਾਵਦੇ

ਛੱਡ ਉੱਠ ਰਾਹ ਫ੍ਹੜ, ਜਿਹੜਾ ਰਹਿਮਤਾਂ ਦਾ ਸ਼ਹਿਰ ਏ…………

ਜਿਥੇ ਪੈਣੀ ਤੈਨੂੰ ਖੈਰ ਏ, ਜਿਹੜਾ ਰਹਿਮਤਾਂ ਦਾ ਸ਼ਹਿਰ ਏ

ਜਿਹੜਾ ਰਹਿਮਤਾਂ ਦਾ ਸ਼ਹਿਰ ਏ ,ਰਹਿਮਤਾਂ ਦਾ ਸ਼ਹਿਰ ਏ



ਕੁਲਵੰਤ ਕੋਰ ਚੰਨ ਜੰਮੂ —
 
Top