ਸਭੀ ਖਾਲਸਾ ਏਕਾ ਕਰ ਕੇ, ਸੰਮਣ ਨੂੰ ਉਠ ਧਾਇਆ, ਸੋਝਾ ਪਾਇਆ । ਦਲੀਪ ਸਿੰਘ ਕੇ ਪਾਸ ਬੈਠ ਕੇ, ਆਣਿ ਦਰਬਾਰ ਲਗਾਇਆ, ਸੂਤੁ ਬਣਾਇਆ । ਅੰਗਰੇਜ਼ ਬਹਾਦੁਰ ਮੰਗੀ ਛਿਆਨੀ, ਦੀਨਾ ਨਾਥ ਸੁਣਾਇਆ, ਜੋ ਲਿਖ ਆਇਆ । ਕਹਿਤ ਮਟਕ ਸਬ ਸੁਣੀਂ ਸੂਰਮੀਂ, ਮੁੱਛੀਂ ਤਾਉ ਚੜ੍ਹਾਇਆ, ਖੜਗੁ ਉਠਾਇਆ ।