ਸਘੰਰਸ਼ ਆਤਮਾ ਦੇ ਚੁਰਸੱਤੇ ਵਿਚ ਇਹ ਕੋਣ ਰੋਲਾ ..

Pardeep

๑۩۩๑┼●ℛŐŶ
ਸਘੰਰਸ਼
ਆਤਮਾ ਦੇ ਚੁਰਸੱਤੇ ਵਿਚ ਇਹ ਕੋਣ ਰੋਲਾ ਪਾ ਰਿਹਾ
ਮੰਦਰਾ ਮਸੀਤਾ ਤੇ ਗੁਰੂਦੁਆਰਿਆ ਤੇ ਇਹ ਜੰਗ ਲੰਗਾ ਜਿੰਦਰਾ ਕੋਣ ਲਾ ਰਿਹਾ
ਲੋਕਾ ਨੂੰ ਪਿਛੇ ਲਾ ਕੇ ਕੋਣ ਜਾ ਰਿਹੇ ਸਹੀ ਰਸਤੇ ਤੇ
ਪਰ ਪਿਛਿਓ ਝੂਠ ਨੂੰ ਸੱਚ ਆਵਾਜਾ ਕਿਓ ਮਾਰ ਰਿਹਾ
ਸੋਚਿਆ ਸੀ ਅਵਤਾਰਾ ਨੇ ਸੁਧਾਰ ਦੇਵਾਗੇ ਦੁਨੀਆ ਨੂੰ
ਓਹਨਾ ਦੇ ਜਾਣ ਤੋ ਬਾਦ ਕੋਣ ਕੋਣ ਆਪਣੀ ਮੰਜਿਲ ਨੂੰ ਪਛਾਣ ਰਿਹਾ
ਜੋ ਜਾਣਦੇ ਨੇ ਇਸ ਲੜਾਈ ਨੂੰ ਹਾਰ ਕੇ ਵੀ ਜਿੱਤ ਜਾਦੇ ਨੇ
ਜੋ ਪਹਿਚਾਣਦਾ ਨਹੀ ਸੰਸਾਰ ਨੂੰ ਓਹ ਜਿੱਤ ਕੇ ਵੀ ਹਾਰ ਰਿਹਾ
ਗਿਆਨ ਦੀਆ ਗੱਲਾ ਕਰ ਰਹੇ ਨੇ ਜੋ ਲੋਕਾ ਦੀ ਭੀੜ ਵਿਚ
ਸੁਭਾਅ ਓਹਨਾ ਦਾ ਇਹ ਅਗਿਆਨਤਾ ਦੀ ਕਿਸਮ ਨੂੰ ਦਰਸਾ ਰਿਹਾ
ਚੱਲਿਆ ਹਾ ਸਿਆਣਪ ਨੂੰ ਅੱਗੇ ਰੱਖ ਕੇ ਭਾਲ ਵਿਚ ਓਸਦੀ
ਅੰਨਤ ਠੋਕਰਾ ਤੇ ਸੁੱਖਾ ਵਿਚ ਹੁੰਦਾ ਗਰਕ ਮੈ ਜਾ ਰਿਹਾ
ਪੜ ਪੜ ਕਿਤਾਬਾ ਗਿਆਨ ਦੀਆ ਸੋਚਿਆ ਸੀ ਕੁਝ ਜਾਣਾਗਾ
ਪੜ ਕੇ ਇਹ ਜਾਣਿਆ ਕੇ ਗਿਆਨ ਇਹ ਮੈਨੂੰ ਓਸ ਅੱਗੇ ਦੋਸ਼ੀ ਬਣਾ ਰਿਹਾ
ਮੋਤ ਨੂੰ ਚੇਤੇ ਕਰਕੇ ਓਠਦਾ ਹੈ ਹੋਲ ਦਿਲ ਵਿਚ
ਇਸ ਲਈ ਅੰਨਤ ਜਨਮਾ ਦੀ ਜੂਨੀ ਵਿਚ ਵਾਪਿਸ ਮੈ ਜਾ ਰਿਹਾ
ਕਿਸ ਕੋਲੋ ਰਸਤਾ ਪੁਛੀਏ ਮੰਜਿਲ ਤੇ ਜਾਣ ਦਾ
ਜਿਸਨੂੰ ਤੇਰੀ ਖਬਰ ਸੀ ਬੇਖਬਰ ਓਸਨੂੰ ਮੈ ਪਾ ਰਿਹਾ​
 
Top