UNP

ਸ਼ਾਇਦ

ਉਦਾਸ ਨਜ਼ਰਾਂ, ਰੁੱਕੀਆਂ ਨਜ਼ਰਾਂ, ਕੋਈ ਵਿਸਾਰ ਗਿਆ ਆਪਣਾ, ਪਲਕਾਂ ਹਿਲੀਆਂ, ਪਲਕਾਂ ਨੇ ਬੂਹਾ ਝੰਮਿਆਂ, ਕਿਰਿਆ ਕੋਈ ਸਹਿੰਦਾ ਸਹਿੰਦਾ ਸ਼ਾਇਦ ਤੇਰੀ ਭਾਲ ਵਿੱਚ ਸੀ, ਕੋਈ ਪੁਰੇ ਤੇ ਪੱਛੋਂ ਦੀ ਲਪੇਟ ਵਿੱਚ .....


Go Back   UNP > Poetry > Punjabi Poetry

UNP

Register

  Views: 655
Old 15-02-2009
40ak7
 
ਸ਼ਾਇਦ

ਉਦਾਸ ਨਜ਼ਰਾਂ, ਰੁੱਕੀਆਂ ਨਜ਼ਰਾਂ,
ਕੋਈ ਵਿਸਾਰ ਗਿਆ ਆਪਣਾ,

ਪਲਕਾਂ ਹਿਲੀਆਂ,

ਪਲਕਾਂ ਨੇ ਬੂਹਾ ਝੰਮਿਆਂ,

ਕਿਰਿਆ ਕੋਈ ਸਹਿੰਦਾ ਸਹਿੰਦਾ

ਸ਼ਾਇਦ ਤੇਰੀ ਭਾਲ ਵਿੱਚ ਸੀ,

ਕੋਈ ਪੁਰੇ ਤੇ ਪੱਛੋਂ ਦੀ ਲਪੇਟ ਵਿੱਚ ਆ ਗਿਆ,

ਪੱਤੇ ਸਰਕਣੋਂ ਹਟ ਗਏ,

ਰੁੱਖ ਰੁੱਕ ਗਏ ਸਨ,

ਕੋਈ ਹੱਥ,

ਮੈਨੂੰ ਲੱਗਿਆ,

ਮੇਰੇ ਹੱਥਾਂ ਵਿਚੋਂ ਸਿਰਕ ਗਿਆ,

ਇੱਕ ਅਜੀਬ ਕਿਸ਼ਮ ਦੀ ਚੀਕ-ਚਿਹਾੜ

ਦਰਦਨਾਕ

ਅਚਾਨਕ ਇੱਕਦੱਮ ਰੁਕੀ,

ਅੱਖ ਖੁੱਲ ਗਈ ਸੀ

ਸ਼ਾਇਦ ਸੁਪਨਾਂ ਸੀ ਤੇਰਾ,

ਤੂੰ ਕਿਤੇ ਦਿਖਾਈ ਦੇ ਗਈ ਸੀ,

‘’ਉਹ ਤੇ ਮੈਂ’’ ਸਾਂ,
ਬਾਕੀ ਜੱਗ ਧੁੰਦਲਾ ,

ਫਿਰ ਵੀ ਉਸਨੇ ਨਾ ਵੇਖਿਆ,

ਉਹ ਕਿਤੇ ਭਟਕ ਰਹੀ ਸੀ,

ਸ਼ਾਇਦ ਉਸ ਲਈ

‘’ਉਹ’’ ਹੋਰ ਸੀ,
ਸ਼ਾਇਦ ਮੈਂ ਦੁਨੀਆਂ ਵਿੱਚ ਖਿਸਕ ਗਿਆ ਹਾਂ;

 
Old 15-02-2009
jaggi633725
 
Re: ਸ਼ਾਇਦ

nice.


Reply
« ਸਮਝੌਤਾ | ਫੋਨ..... »

Contact Us - DMCA - Privacy - Top
UNP