ਵੀਰਵਾਰ ਸਿੰਘਾਂ ਨੇ ਉਠ ਕੇ, ਕਾਠੀਆਂ ਆਣਿ ਪਵਾਈਆਂ, ਪੁਜ ਤਕੜਾਈਆਂ । ਜਲ ਢੂੰਢਣ ਕੋ ਚਲਾ ਖਾਲਸਾ, ਅਜਬ ਪੁਸ਼ਾਕਾਂ ਪਾਈਆਂ, ਢਾਲਾਂ ਲਾਈਆਂ । ਹੱਥੀਂ ਜਿਨ੍ਹਾਂ ਦੇ ਨੇਜੇ ਸੋਹਣ, ਧੰਨ ਜਣੇਂਦੀਆਂ ਮਾਈਆਂ, ਇਨ੍ਹਾਂ ਸੁਪਾਹੀਆਂ । ਕਹਿਤ ਮਟਕ ਪਾਣੀ ਜਾ ਲੱਭਾ, ਫੌਜਾਂ ਅੱਗੋਂ ਆਈਆਂ, ਪੈਣ ਲੜਾਈਆਂ ।