ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,

charanjaitu

Chardi Kala Club
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||
ਇੱਕ ਵਾਰ ਨਹੀਂ ਹਜ਼ਾਰ ਵਾਰ ਕਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||

ਚਸ਼ਮ-ਚਿਰਾਗ ਜਿੰਨ੍ਹਾਂ ਦੇ ਦੀਦੇ,
ਸੇ ਕਿਉਂ ਬਾਲਣ ਦੀਵੇ..
ਇਸ਼ਕ ਜਿੰਨ੍ਹਾਂ ਦੇ ਹੱਡੀਂ ਰਚਿਆ,
ਬਿਨ ਅਮਲਾਂ ਤੋਂ ਖੀਵੇ..
ਕਹਿੰਦੇ ਨੇਂ ਪਿਆਰ ਹੁੰਦਾ,
ਇਹੋ-ਜਿਹੀ ਚੀਜ਼ ਏ..
ਹੋਈ ਜਾਂਦਾ ਬੰਦਾ,
ਬਿਨ੍ਹਾਂ ਮਰਜ਼ੋਂ ਮਰੀਜ਼ ਏ..
ਜਿੱਥੇ ਵੀ ਹੈ ਪੈਰ ਧਰਦੀ ਮੁਹੱਬਤ,
ਜਾਵੇ ਸਦਾ ਮਹਿਕ ਭਰਦੀ ਮੁਹੱਬਤ..
ਮੁਹੱਬਤ ਹੈ ਕਿਸੇ ਰਹਿਮਤ ਦਾ ਸਾਇਆ,
ਮੁਹੱਬਤ ਨੇਂ ਜਵਾਨੀਂ ਨੂੰ ਸਿਖਾਇਆ..
ਰਾਤੀਂ ਰੋ-ਰੋ ਜੀਅ ਪਰਚਾਣਾਂ,
ਹੰਝੂ ਪੀਣਾਂ ਤੇ ਗਮ ਖਾਣਾਂ..
ਜਲ ਵਿੱਚ ਕੱਚੇ-ਘੜੇ ਤੇ ਤਰਣਾਂ,
ਥਲ ਵਿੱਚ ਸਿਖਰ-ਦੁਪਿਹਰੇ ਮਰਣਾਂ..
ਦੀਵਾ ਬਾਲ ਕੇ ਝਨਾਂ ਦੇ ਕੰਢੇ ਬਹਿਣਾਂ..
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..||

ਇਸ਼ਕ-ਇਸ਼ਕ ਨਾਂ ਕਰਿਆ ਕਰ ਤੂੰ,
ਦੇਖ ਇਸ਼ਕ ਦੇ ਕਾਰੇ..
ਏਸ ਇਸ਼ਕ ਨੇਂ ਜੋਬਨ-ਰੁੱਤੇ,
ਕਈ ਲੁੱਟੇ ਕਈ ਮਾਰੇ..
ਨੈਣਾਂ ਨਾਲ ਨੈਣਾਂ ਦਾ ਵਪਾਰ ਜਦੋਂ ਹੋ ਗਿਆ,
ਮੱਠਾ-ਮੱਠਾ ਦਿਲ ਨੂੰ ਬੁਖਾਰ ਜਿਹਾ ਹੋ ਗਿਆ..
ਜਿਹੜੀ ਜਵਾਨੀਂ ਦਿਵਾਨੀਂ ਨਹੀਂ ਹੁੰਦੀ,
ਐਸੀ ਜਵਾਨੀਂ ਜਵਾਨੀਂ ਨਹੀਂ ਹੁੰਦੀ..
ਜਿੰਨ੍ਹਾ ਦੀ ਹਰ ਧੜਕਣ ਸਾਡੀ ਹੋ ਜਾਂਦੀ,
ਉਹਨਾਂ ਦੇ ਨੈਣਾਂ ਨੂੰ ਨੀਂਦਰ ਨਹੀਂ ਆਉਂਦੀ..
ਐਥੇ ਪਿਆਰ ਜਿੰਨ੍ਹਾ ਨੂੰ ਹੋਏ,
ਹੱਸੇ ਘੱਟ ਤੇ ਬਹੁਤਾ ਰੋਏ..
ਔਖਾ ਮਹੀਵਾਲ ਅਖਵਾਉਣਾਂ,
ਜੋਗੀ ਬਣਕੇ ਕੰਨ ਪੜਵਾਣਾਂ..
ਸੱਲ ਸੀਨੇ ਤੇ ਹਿਜ਼ਰ ਦਾ ਸਹਿਣਾਂ..
ਰਾਜ਼ੀ ਯਾਰ ਦੀ ਰਜ਼ਾ ਦੇ ਵਿੱਚ ਰਹਿਣਾਂ,
ਕੁੱਲੀ ਚ’ ਭਾਵੇਂ ਕੱਖ ਨਾਂ ਰਹੇ..
 
Top