UNP

ਰਤਨ ਟਾਟਾ ਦੀ ਇਕ ਟਵੀਟ

ਰਤਨ ਟਾਟਾ ਦੀ ਇਕ ਟਵੀਟ ਜਰਮਨੀ ਇਕ ਵਿਕਸਿਤ ਦੇਸ਼ ਹੈ ਜਿਥੇ ਅਸੀਂ ਸੋਚਦੇ ਹੋਵਾਂਗੇ ਕੇ ਲੋਕ ਖੁੱਲਾ ਖਰਚ ਕਰਦੇ ਹੋਣਗੇ | ਜਦੋਂ ਮੈਂ ਅਤੇ ਕੁਛ ਦੋਸਤ ਹੈਮਬਰਗ ਇਕ ਰੈਸਟੋਰੈਂਟ ਪਹੁੰਚੇ, .....


Go Back   UNP > Poetry > Punjabi Poetry

UNP

Register

  Views: 603
Old 21-09-2018
GöLdie $idhu
 
Post ਰਤਨ ਟਾਟਾ ਦੀ ਇਕ ਟਵੀਟ

ਰਤਨ ਟਾਟਾ ਦੀ ਇਕ ਟਵੀਟ
ਜਰਮਨੀ ਇਕ ਵਿਕਸਿਤ ਦੇਸ਼ ਹੈ ਜਿਥੇ ਅਸੀਂ ਸੋਚਦੇ ਹੋਵਾਂਗੇ ਕੇ ਲੋਕ ਖੁੱਲਾ ਖਰਚ ਕਰਦੇ ਹੋਣਗੇ | ਜਦੋਂ ਮੈਂ ਅਤੇ ਕੁਛ ਦੋਸਤ ਹੈਮਬਰਗ ਇਕ ਰੈਸਟੋਰੈਂਟ ਪਹੁੰਚੇ, ਤਾਂ ਵੇਖਿਆ ਓਥੇ ਬਹੁਤ ਸਾਰੇ ਟੇਬਲ ਖਾਲੀ ਸਨ ਅਤੇ ਪਰਾਂ ਇਕ ਟੇਬਲ ਤੇ ਇਕ ਜਵਾਨ ਜਿਹਾ ਜੋੜਾ ਖਾਣਾ ਖਾ ਰਿਹਾ ਸੀ | ਦੋ ਕੁ ਪਕਵਾਨ ਅਤੇ ਇਕ-ਇਕ ਬੀਅਰ ਸੀ | ਅਸੀਂ ਸੋਚਦੇ ਸੀ ਕੇ ਜਲਦ ਲੜਕੀ ਇਸ ਕੰਜੂਸ ਲੜਕੇ ਦਾ ਸਾਥ ਛੱਡ ਦੇਵੇਗੀ ਅਤੇ ਕੋਈ ਦਰਿਆਦਿਲ ਮੇਹਬੂਬ ਲਭੇਗੀ |
ਥੋੜੀ ਹੀ ਦੂਰ, ਦੂਜੇ ਟੇਬਲ ਤੇ ਕੁਛ ਬਜੁਰਗ ਔਰਤਾਂ ਵੀ ਭੋਜਨ ਕਰ ਰਹੀਆਂ ਸਨ, ਅਤੇ ਓਹ ਵੀ ਪਲੇਟਾਂ ਸਾਫ਼ ਕਰ ਗਈਆਂ, ਕੁਛ ਵੀ ਨਹੀਂ ਬਚਿਆ |
ਸੋਚਿਆ, ਕੀ ਫਾਇਦਾ ਵਿਕਸਿਤ ਦੇਸ਼ ਹੋਣ ਦਾ ਜੇ ਲੋਕ ਖੁੱਲਾ ਖਾ ਵੀ ਨਹੀਂ ਸਕਦੇ | ਸਾਨੂੰ ਭੁਖ ਲੱਗੀ ਸੀ, ਅਸੀਂ ਲਾ ਤਾ ਹੋਰ ਖਾਣੇ ਦਾ ਆਡਰ | ਖਾ-ਪੀ ਕੇ ਜਦੋਂ ਅਸੀਂ ਨਿਕਲਣ ਲੱਗੇ ਤਾਂ ਮਗਰੋਂ ਮੈਨਜਰ ਦੀ ਅਵਾਜ਼ ਆਈ, "ਓਏ ਖਾਣਾ ਕਿਉਂ ਛੱਡਿਆ ਪਿਛੇ?" ਅਸੀਂ ਕਿਹਾ, "ਭਰਾ ਅਸੀਂ ਪੈਸੇ ਦਿੱਤੇ ਨੇ, ਤੁਸੀਂ ਬਚਿਆ ਖਾਣਾ ਸੁੱਟ ਦਿਓ" | ਏਨੇ ਵਿਚ ਇਹ ਸੱਬ ਵੇਖ ਰਹੀਆਂ ਓਹ ਬਜੁਰਗ ਔਰਤਾਂ ਨੇ ਫੌਰਨ ਕਿਤੇ ਫੋਨ ਕਰ ਦਿੱਤਾ |
ਕੁਛ ਹੀ ਦੇਰ ਵਿਚ ਵਰਦੀ ਵਿਚ ਇਕ ਅਫਸਰ ਆਇਆ, ਸਾਰੀ ਗੱਲ ਜਾਨਣ ਤੋਂ ਬਾਅਦ ਸਾਨੂੰ 50 ਯੂਰੋ ਦਾ ਜੁਰਮਾਨਾ ਦੇ ਗਿਆ ਅਤੇ ਜਾਂਦਾ ਹੋਏ ਕਹ ਗਿਆ, " ਅਗਲੀ ਵਾਰ ਓਹਨਾ ਹੀ ਆਡਰ ਕਰੋ, ਜਿੰਨਾ ਖਾ ਸਕੋ, ਪੈਸਾ ਤੁਹਾਡਾ ਹੈ ਪਰ ਸਰੋਤ ਨਹੀਂ |


Reply
« ਸॅਚਅਾ ਗॅਲਾਂ | ਗੁਰਦੁਆਰਾ »

Similar Threads for : ਰਤਨ ਟਾਟਾ ਦੀ ਇਕ ਟਵੀਟ
ਇੱਕ ਵਾਰ ਇੱਕ ਪਾਕੀਸਤਾਨੀ ਤੇ ਇੱਕ ਪੰਜਾਬੀ ਅਰਬ ਦੇ
ਇੱਕ ਵਾਰ ਇੱਕ ਅੰਗਰੇਜ਼ ਨੇ ਇੱਕ ਪਜਾਮਾ
ਸਚਿਨ ਤੇ ਪ੍ਰੋ. ਰਾਓ ਨੂੰ ਅੱਜ ਮਿਲੇਗਾ 'ਭਾਰਤ ਰਤਨ'
ਆਇਸ਼ਾ ਤੇ ਸਿਧਾਰਥ 'ਚ ਟਵੀਟ ਯੁਧ
ਟਾਟਾ ਸਟੀਲ ਨੂੰ 2100 ਕਰੋੜ ਦਾ ਘਾਟਾ

Contact Us - DMCA - Privacy - Top
UNP