UNP

ਮੱਚ ਗਈ ਹਾਹਾਕਾਰ ਨੀਂ

ਮੱਚ ਗਈ ਹਾਹਾਕਾਰ ਨੀਂ ਮੱਚ ਗਈ ਹਾਹਾਕਾਰ ਨੀਂ, ਮੱਚ ਗਈ ਹਾਹਾਕਾਰ ਨੀਂ, ਪਿੰਡ ਦੇ ਮੁੰਡੇ ਸ਼ਹਿਰਾਂ ਵਿੱਚ ਆ, ਕਰਦੇ ਫਿਰਨ ਸ਼ਿਕਾਰ ਨੀਂ; ਸੁਣਿਆ ਸੀ ਇਹ ਪਿੰਡ ਦੇ ਮੁੰਡੇ, ਜੇ ਨਿਕਲਣ .....


Go Back   UNP > Poetry > Punjabi Poetry

UNP

Register

  Views: 671
Old 05-11-2008
40ak7
 
ਮੱਚ ਗਈ ਹਾਹਾਕਾਰ ਨੀਂ

ਮੱਚ ਗਈ ਹਾਹਾਕਾਰ ਨੀਂ



ਮੱਚ ਗਈ ਹਾਹਾਕਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਪਿੰਡ ਦੇ ਮੁੰਡੇ
ਸ਼ਹਿਰਾਂ ਵਿੱਚ ਆ,
ਕਰਦੇ ਫਿਰਨ ਸ਼ਿਕਾਰ ਨੀਂ;



ਸੁਣਿਆ ਸੀ
ਇਹ ਪਿੰਡ ਦੇ ਮੁੰਡੇ,
ਜੇ ਨਿਕਲਣ ਪਿੰਡ ਤੋਂ ਬਾਹਰ ਨੀਂ,
ਆੜਤੀਏ, ਖਲ-ਚੋਕਰ ਵਾਲੇ,
ਜਾ ਫਿਰ ਖਾਦਾਂ ਵਾਲਿਆਂ ਦੇ ਇਹ
ਹੁੰਦੇ ਜਾਣੂਕਾਰ ਨੀਂ,
ਲੱਗਦੈ ਭੁੱਲ ਭੁਲੇਖੇ ਆ ਗਏ,
ਜਾ ਫਿਰ ਭੀੜਾਂ ਤੋਂ ਘਬਰਾ ਗਏ,
ਜਾ ਫਿਰ ਇਹ ਨਿਰੇ ਭੁਲੱਕੜ
ਭਟਕ ਗਏ ਬਜਾਰ ਨੀਂ;



” ਇਹ ਬੁੱਝੜ ਜਿਹੇ
ਉਜੱਡ ਕਿਸਮ ਦੇ”
ਕਈ ਆਖਣ ਇੱਜਤਦਾਰ ਨੀਂ,
ਹੱਥ ਵਿੱਚ ਛੱਲੇ,
ਗਲ ਵਿੱਚ ਕੈਂਠੇ,
ਇਹਨਾਂ ਲੁੱਟਿਆ ਕੋਈ ਸੁਨਿਆਰ ਨੀਂ,
ਕੁੱਝ ਮੁਟਿਆਰਾਂ ਹੋਈਆਂ ਸਣਕੀਂ,
ਕੁੱਝ ਮੁਟਿਆਰਾਂ ਹੋਈਆਂ ਸੌਂਕੀ,
ਕਈਆਂ ਦਾ ਹੈ ਸੰਗ ਵਿੱਚ ਫਸਿਆ,
ਬੁੱਲਾਂ ਦਾ ਇਜ਼ਹਾਰ ਨੀਂ;



ਗਲੀਓਂ-ਗਲੀਆਂ ਖਿੰਡ ਗਏ ਸਾਰੇ,
ਲੱਗਦੇ ਹੁਸ਼ਨਾਂ ਦੇ ਵਣਜਾਰੇ,
ਦਿਲੋਂ ਲੱਗਦੇ ਨੇ ਦਿਲਦਾਰ ਨੀਂ,
ਘਸੀਆਂ ਜੁੱਤੀਆਂ ਕੋਕੇ ਜੜਕੇ,
ਤੁਰਦੇ ਛਾਤੀਆਂ ਚੌੜੀਆਂ ਕਰਕੇ,
ਇਹ ਹਿੰਮਤ ਦੇ ਹਥਿਆਰ ਨੀਂ,
ਕਈਆਂ ਦੇ ਤਾਂ ਵਟ ਗਏ ਛੱਲੇ,
ਕਈਆਂ ਦੇ ਅਜੇ ਖਾਲੀ ਪੱਲੇ,
ਫਾਟਕ ਤੋਂ ਪਹਿਲਾਂ ਪਰ ਸਭ ਨੇ
ਕਰ ਲੈਣਾ ਝਣਾਵਾਂ ਪਾਰ ਨੀਂ;



ਨਜ਼ਰਾਂ ਤੇਜ ਤਰਾਰ ਨੇ ਬੜੀਆਂ,
ਕਈਆਂ ਦੇ ਤਾਂ ਇਹ ਆ ਲੜੀਆਂ,
ਜੋ ਖੜੀਆਂ ਬੂਹਿਓਂ ਬਾਹਰ ਨੀਂ,
ਰਹਿੰਦੀਆਂ ਖੂੰਹਦੀਆਂ ਕੋਠੇ ਚੜੀਆਂ,
ਐਵੈਂ ਸੜੀਆਂ ਹੌਂਕੇ ਲੈ ਲੈ
ਖਾਵਣ ਲੱਗੀਆਂ ਖਾਰ ਨੀਂ,
ਅੱਜ ਇਹ ਆਏ,
ਕੱਲ ਹੋਰ ਆ ਜਾਣੇ,
ਪਿੰਡ ਵਿੱਚ ਕਿਹੜਾ ਮੁੱਕ ਹੈ ਜਾਣੀ,
ਇਹਨਾਂ ਦੀ ਭਰਮਾਰ ਨੀਂ;



ਮੇਰੀਆਂ ਰਮਜਾਂ,
ਮੇਰੀਆਂ ਤੜਫਾਂ,
ਤੇ ਮੇਰੇ ਇੱਕਰਾਰ ਨੀ,
ਇੱਕ ਤਿੱਖੜੇ ਜਿਹੇ
ਮੁੰਡੜੇ ਉੱਤੋਂ
ਕਰ ਦਿੱਤੇ ਬਲਿਹਾਰ ਨੀਂ,
ਤੂੰ ਵੀ ਖੱਟ ਲੈ,
ਤੂੰ ਵੀ ਪੱਟ ਲੈ,
ਮੈਂ ਤਾਂ ਚਕਮਾ ਦੇ ਕੇ ਪੱਟ ਲਿਆ
ਪੇਂਡੂਆਂ ਦਾ ਸਰਦਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਮੱਚ ਗਈ ਹਾਹਾਕਾਰ ਨੀਂ,
ਪਿੰਡ ਦੇ ਮੁੰਡੇ
ਸ਼ਹਿਰਾਂ ਵਿੱਚ ਆ,
ਕਰਦੇ ਫਿਰਨ ਸ਼ਿਕਾਰ ਨੀਂ;

 
Old 06-11-2008
V € € R
 
Re: ਮੱਚ ਗਈ ਹਾਹਾਕਾਰ ਨੀਂ

nice aa ji..............

 
Old 14-01-2009
amanNBN
 
Re: ਮੱਚ ਗਈ ਹਾਹਾਕਾਰ ਨੀਂ

nice ......tfs...

 
Old 15-01-2009
Rajat
 
Re: ਮੱਚ ਗਈ ਹਾਹਾਕਾਰ ਨੀਂ

nice.....

 
Old 10-02-2009
jaggi633725
 
Re: ਮੱਚ ਗਈ ਹਾਹਾਕਾਰ ਨੀਂ

nice.


Reply
« ਪੰਛੀ ਉਡ ਗਏ .... | sohna yaar lokaya »

Similar Threads for : ਮੱਚ ਗਈ ਹਾਹਾਕਾਰ ਨੀਂ
ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ ਪ&
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
Lyrics ਰੰਗ ਵਟਾ ਗਈ ਹਾਣਦੀਏ ਹਾਏ ਬਦਲ ਗਈ ਤੂੰ ਬਦਲ ਗਈ
Rang vata gayi haan diye...Debi22
Lyrics ਮਰਜਾਨੀਏ ਤੂ ਮੇਰੀ ਜ਼ਿੰਦਗੀ ਚੋ ਕਿ ਗਈ ਗਮ ਮੈਨੂ

Contact Us - DMCA - Privacy - Top
UNP