UNP

ਮੋਹਰੇ

ਸਾਰਿਆਂ ਮਿੱਤਰਾਂ ਨੂੰ, ਸਤਿ ਸਿਰੀ ਅਕਾਲ ਜੀ, ਇਹ ਨਜ਼ਮ ਗੁਰਦਿਆਲ ਸਿੰਘ ਜੀ ਦੀ ਲਿਖੀ ਹੋਈ ਹੈ, ਇੱਕ ਤਰਾਂ ਨਾਲ ਇਸ ਤਰਾਂ ਹੀ ਸਮਝੋ, ਇਹ ਉਹਨਾਂ ਦੀ ਪਹਿਲੀ ਲਿਖਤ ਹੈ, ਪਰ .....


Go Back   UNP > Poetry > Punjabi Poetry

UNP

Register

  Views: 629
Old 22-12-2008
40ak7
 
ਮੋਹਰੇ
ਸਾਰਿਆਂ ਮਿੱਤਰਾਂ ਨੂੰ,
ਸਤਿ ਸਿਰੀ ਅਕਾਲ ਜੀ,
ਇਹ ਨਜ਼ਮ ਗੁਰਦਿਆਲ ਸਿੰਘ ਜੀ ਦੀ ਲਿਖੀ ਹੋਈ ਹੈ,
ਇੱਕ ਤਰਾਂ ਨਾਲ ਇਸ ਤਰਾਂ ਹੀ ਸਮਝੋ,
ਇਹ ਉਹਨਾਂ ਦੀ ਪਹਿਲੀ ਲਿਖਤ ਹੈ,
ਪਰ ਲਿਖਾਰੀ ਜਾ ਕਵਿ ਦੀ ਸੁਰੂਆਤ ਲਈ ਕੋਈ ਉਮਰ ਮਾਇਨਾ ਨਹੀਂ ਰੱਖਦੀ,
ਸਗੋਂ ਜਿੰਦਗੀ ਦਾ ਜਿੰਨਾਂ ਤਜਰਬਾ ਵੱਧ ਹੁੰਦਾ ਹੈ, ਉੁਨਾਂ ਹੀ ਠੋਸ ਉਸਦੀ ਲਿਖਤ ਵਿੱਚ ਉਤਰਦਾ ਹੈ,
ਤੁਹਾਨੂੰ ਕਿਹੋ ਜਿਹੀ ਲੱਗੀ,
ਚੰਗੀ ਜਾ ਮਾੜੀ,
ਆਪਣੇ ਵਿਚਾਰ ਦਿਓ,
ਇਸ ਨਜ਼ਮ ਦਾ ਸਿਰਲੇਖ ਇਸ ਤਰਾਂ ਮਹਿਸੂਸ ਹੁੰਦਾ ਹੈ,
ਜਿਵੇਂ ਆਪਾਂ ਚਾਬੀ ਵਾਲੇ ਖਿਡੌਣੇ ਹੁੰਦੇ ਹਾਂ,

ਚਾਰੋਂ ਪਾਸਿਓਂ ਘੋਰ ਦੌੜਾਇਆ, ਇਹਨਾਂ ਖੂਬ ਹਫਾ ਲਿਆ ਸਾਨੂੰ,
ਮਾਸ ਖੋਰਿਆਂ ਨੇਤਾਵਾਂ ਨੇ, ਕਰ ਬੋਟੀ ਬੋਟੀ ਖਾਹ ਲਿਆ ਸਾਨੂੰ,

ਜਦੋਂ ਜਿਵੇਂ ਵੀ ਚਾਹੁੰਦੇ ਸਾਨੂੰ, ਲੁੱਟਦੇ ਕੁੱਟਦੇ ਮਾਰ ਦਿੰਦੇ ਨੇ,
ਖੰਭ ਕੁਤਰ ਕੇ ਇੰਨਾਂ ਲੋਕਾਂ, ਪਿੰਜਰੇ ਦੇ ਵਿੱਚ ਪਾ ਲਿਆ ਸਾਨੂੰ,

ਸਾਡੀ ਜਿੰਦਗੀ, ਸਾਡੀਆਂ ਸੱਧਰਾਂ, ਸਭ ਕੁੱਝ ਵਸ ਇੰਨਾਂ ਦੇ ਹੋਇਆ,
ਚਾਹਿਆ ਜਦੋਂ ਰੁਆ ਲਿਆ ਸਾਨੂੰ, ਚਾਹਿਆ ਜਦੋਂ ਹਸਾ ਲਿਆ ਸਾਨੂੰ,

ਪੁਲਿਸ, ਫੌਜ, ਟਾਡਾ, ਨਾਸਾ ਕਹਿਰ ਬਣੇ ਹਨ ਸਾਡੀ ਖਾਤਿਰ,
ਜਦੋਂ ਇਨਾਂ ਦੇ ਸਿਤਮ ਗਿਣਾਏ ਦੇਸ-ਧਰੋਹ ਵਿੱਚ ਫਾਹ ਲਿਆ ਸਾਨੂੰ,

ਜਦੋਂ ਸਵਾਰਥ ਦਿਖਿਆ ਇਨਾਂ ਨੂੰ, ਰਿਸ਼ਤੇਦਾਰ ਬਣਾ ਲਿਆ ਸਾਨੂੰ,
ਜਦੋਂ ਸਵਾਰਥ ਸਿੱਧਾ ਹੋ ਗਿਆ, ਚੌਂਕਾਂ ਦੇ ਵਿੱਚ ਢਾਹ ਲਿਆ ਸਾਨੂੰ;

 
Old 22-12-2008
Palang Tod
 
Re: ਮੋਹਰੇ

tfs.....

 
Old 22-12-2008
sunny240
 
Re: ਮੋਹਰੇ

bahut wadyiea,,,,,tfs.....

 
Old 22-12-2008
er_rose
 
Re: ਮੋਹਰੇ

ਸਤਿ ਸਿਰੀ ਅਕਾਲ ਜੀ,

 
Old 19-01-2009
amanNBN
 
Re: ਮੋਹਰੇ

nice......tfs..

 
Old 19-01-2009
Rajat
 
Re: ਮੋਹਰੇ

nice

tfs....

 
Old 10-02-2009
jaggi633725
 
Re: ਮੋਹਰੇ

nice.


Reply
« Shayari......... | tere hathon. . . . . . . . . »

Contact Us - DMCA - Privacy - Top
UNP