ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ &#

:shabashਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਗਲੀ ਗਲੀ ਮੈ ਹੋਕਾ ਦੇ ਕੇ, ਵੰਡਾ ਮਹਿਕ ਗੁਲਾਬ ਦੀ ।

ਸਰਗੀ ਵੇਲੇ ਉਠ ਮੈ, ਪਾਵਾਂ ਚਾਟੀ ਵਿਚ ਮਧਾਣੀ ।

ਕਰ ਇਸ਼ਨਾਨ ਵੇਲੇ ਅਮ੍ਰਿਤ ਦੇ, ਪੜ੍ਹਾਂ ਗੁਰੂ ਦੀ ਬਾਣੀ

ਰੱਖਾਂ ਮੱਝਾਂ ਲਵੇਰੀਆਂ, ਖਾਵਾਂ ਮਖੱਣ, ਪੀਵਾਂ ਲੱਸੀ ਪੰਜਾਬ ਦੀ ।

ਮੇਨੂੰ ਨਸ਼ਾ ਨਾ ਸਮਝੀ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਮੈ ਮਾਂ ਭਾਗੋ ਦੀ ਲਾਡਲੀ, ਲਛਮੀ ਬਾਈ ਦੀ ਭੈਣ ।

ਸੁਮੇਲ ਹਾਂ ਭਗਤੀ ਸ਼ਕਤੀ ਦੀ, ਮੈ ਜਿੰਦਾਂ ਦੀ ਭੈਣ ।

ਗਿੱਧਾ ਪਾ ਕੇ ਚੰਦ ਤੇ ਚਾਵਲਾ, ਰੀਝ ਪੂਰੀ ਕੀਤੀ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ ਮੈ ਹਾਂ ਨਾਰ ਪੰਜਾਬ ਦੀ।

ਮੈ ਇਸ਼ਕ ਹੰਡਾਇਆ ਝੰਗ ਵੇ, ਮੈ ਕੀਤਾ ਰਾਜ ਪੰਜਾਬ ਤੇ।

ੰਮੈ ਸਾਹਿਬ ਕੌਰ ਬੱਚੀ ਪੰਜਾਬ ਦੀ, ਮੇਰੀ ਮਾਂ ਲੜੀ ਖਿਦਰਾਣੇ ਵਾਲੀ ਢਾਬ ਤੇ।

ਮੈ ਹੀ ਆਬਰੂ ਹਿੰਦ ਦੀ, ਮੈਂ ਹੀ ਹਾਂ ਸ਼ਾਨ ਪੰਜਾਬ ਦੀ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਛਡ ਨੱਸ਼ਿਆ ਨੂੰ ਸੋਹਣਿਆ, ਆਪਣਾ ਆਪ ਪਛਾਣ ਵੇ ।

ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਵੇ ।

’ ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰੀ ਕਹੇ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ।
 
Top